- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸ ਨੇ ਆਪਣੇ ਗੁਆਂਢੀ ਜਗਰੂਪ ਸਿੰਘ ਨੂੰ ਬੁਲਾਇਆ ਅਤੇ ਮੰਦਰ ਅੰਦਰ ਜਾ ਕੇ ਵੇਖਿਆ ਤਾਂ ਸਾਹਮਣੇ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੀ ਮੂਰਤੀ ਦੀ ਭੰਨ੍ਹਤੋੜ ਕੀਤੀ ਹੋਈ ਸੀ ਅਤੇ ਗੋਲਕ ਤੋੜਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਮਹਾਰਾਜ ਸ੍ਰੀ ਰਵਿਦਾਸ ਭਗਤ ਜੀ ਦੀ ਮੂਰਤੀ ਦੇ ਸ਼ੀਸ਼ੇ ਦੀ ਭੰਨ ਤੋੜ ਕੀਤੀ ਅਤੇ ਮੂਰਤੀ ਦੇ ਗਲ ਵਿੱਚ ਪਾਇਆ ਹੋਇਆ ਸਿਰੋਪਾ ਸਾਹਿਬ ਨੂੰ ਵੀ ਅੱਗ ਲਗਾ ਕੇ ਸਾੜ ਦਿੱਤਾ ਗਿਆ ਅਤੇ ਮੂਰਤੀ ਨੂੰ ਵੀ ਮੂਧੀ ਕਰ ਦਿੱਤਾ।

ਸੁਰੇਸ਼ ਕੁਮਾਰ ਹੈਪੀ ,ਪੰਜਾਬੀ ਜਾਗਰਣ, ਮੌੜ ਮੰਡੀ : ਹਲਕਾ ਮੌੜ ਦੇ ਪਿੰਡ ਮੌੜ ਕਲਾਂ ਵਿੱਚ ਸ਼ਰਾਰਤੀ ਅਨਸਰ ਵੱਲੋਂ ਸੋਮਵਾਰ ਰਾਤ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਭੰਨ੍ਹ-ਤੋੜ ਕੀਤੀ ਅਤੇ ਮੂਰਤੀ ਨੂੰ ਹੇਠਾਂ ਸੁੱਟ ਦਿੱਤਾ। ਐਨਾ ਹੀ ਨਹੀਂ ਮੁਲਜ਼ਮ ਨੇ ਗੁਰੂ ਰਵਿਦਾਸ ਦੀ ਮੂਰਤੀ ਦੇ ਗਲ ਵਿਚ ਪਾਏ ਸਿਰੋਪਾ ਸਾਹਿਬ ਨੂੰ ਅੱਗਾ ਲਗਾ ਦਿੱਤੀ ਗਈ। ਰਵਿਦਾਸ ਮੰਦਰ ਅੰਦਰ ਵਾਪਰੀ ਬੇਅਦਬੀ ਘਟਨਾ ਤੋਂ ਬਾਅਦ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ।
ਸ੍ਰੀ ਗੁਰੂ ਰਵਿਦਾਸ ਮੰਦਰ ਵਿੱਚ ਲੱਗੀਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਫੋਟੋਆਂ ਦੀ ਵੀ ਬੇਅਦਬੀ ਹੋਈ। ਇਸ ਬੇਅਦਬੀ ਦਾ ਪਤਾ ਚਲਦੇ ਹੀ ਸਾਰੇ ਇਲਾਕੇ ਵਿੱਚ ਨਿਰਾਸ਼ਾ ਅਤੇ ਗੁੱਸੇ ਦਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਮੌੜ ਕਲਾਂ ਦੇ ਗੁਰਦੀਪ ਸਿੰਘ ਉਰਫ ਬਿੱਲਾ ਨੇ ਮੌੜ ਪੁਲਿਸ ਥਾਣਾ ਵਿਖੇ ਆਪਣੇ ਬਿਆਨ ਦਰਜ ਕਰਾਉਂਦੇ ਹੋਏ ਦੱਸਿਆ ਕਿ ਇਸ ਬੇਅਦਬੀ ਦਾ ਉਨ੍ਹਾਂ ਨੂੰ ਅੱਜ ਸਵੇਰੇ ਪਤਾ ਲੱਗਿਆ ਜਦੋਂ ਉਹ ਰਵੀਦਾਸ ਮੰਦਰ ਵਿਖੇ ਸਵੇਰੇ ਸੇਵਾ ਕਰਨ ਆਏ ਤਾਂ ਮੰਦਰ ਦੇ ਮੁੱਖ ਗੇਟ ਨੂੰ ਲੱਗਿਆ ਹੋਇਆ ਜਿੰਦਰਾ ਟੁੱਟਿਆ ਹੋਇਆ ਸੀ।
ਉਸ ਨੇ ਆਪਣੇ ਗੁਆਂਢੀ ਜਗਰੂਪ ਸਿੰਘ ਨੂੰ ਬੁਲਾਇਆ ਅਤੇ ਮੰਦਰ ਅੰਦਰ ਜਾ ਕੇ ਵੇਖਿਆ ਤਾਂ ਸਾਹਮਣੇ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੀ ਮੂਰਤੀ ਦੀ ਭੰਨ੍ਹਤੋੜ ਕੀਤੀ ਹੋਈ ਸੀ ਅਤੇ ਗੋਲਕ ਤੋੜਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਮਹਾਰਾਜ ਸ੍ਰੀ ਰਵਿਦਾਸ ਭਗਤ ਜੀ ਦੀ ਮੂਰਤੀ ਦੇ ਸ਼ੀਸ਼ੇ ਦੀ ਭੰਨ ਤੋੜ ਕੀਤੀ ਅਤੇ ਮੂਰਤੀ ਦੇ ਗਲ ਵਿੱਚ ਪਾਇਆ ਹੋਇਆ ਸਿਰੋਪਾ ਸਾਹਿਬ ਨੂੰ ਵੀ ਅੱਗ ਲਗਾ ਕੇ ਸਾੜ ਦਿੱਤਾ ਗਿਆ ਅਤੇ ਮੂਰਤੀ ਨੂੰ ਵੀ ਮੂਧੀ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਹ ਬੇਅਦਬੀ ਦੀ ਘਟਨਾ ਨੂੰ ਗੋਬਿੰਦ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਆਸ਼ਾ ਪੱਤੀ ਮੌੜ ਕਲਾ ਨੇ ਸੋਮਵਾਰ ਰਾਤ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਥਾਣਾ ਮੌੜ ਦੀ ਸਪੈਸ਼ਲ ਬਰਾਂਚ ਦੇ ਏਐਸਆਈ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਚੱਲਦਿਆਂ ਹੀ ਉਹ ਹੌਲਦਾਰ ਬਲਵਿੰਦਰ ਸਿੰਘ ਦੇ ਨਾਲ ਘਟਨਾ ਸਥਾਨ ਉੱਤੇ ਪਹੁੰਚੇ ਅਤੇ ਦੋਸ਼ੀ ਗੋਬਿੰਦ ਸਿੰਘ ਨੂੰ ਫੜ ਕੇ ਹਵਾਲਾਤ ਵਿਚ ਬੰਦ ਕਰ ਦਿੱਤਾ ਅਤੇ ਲੋਕਾ ਦੇ ਗੁੱਸੇ ਨੂੰ ਸ਼ਾਂਤ ਕੀਤਾ।
ਇਸ ਸਬੰਧੀ ਥਾਣਾ ਮੁਖੀ ਮੌੜ ਤਰੁਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੌੜ ਕਲਾ ਦੇ ਰਵਿਦਾਸ ਮੰਦਰ ਵਿਖੇ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਗੋਬਿੰਦ ਸਿੰਘ ਪੁੱਤਰ ਹੰਸਾ ਸਿੰਘ ਨੂੰ ਗੁਰਦੀਪ ਸਿੰਘ ਬਿੱਲਾ ਅਤੇ ਜਗਰੂਪ ਸਿੰਘ ਦੇ ਬਿਆਨਾਂ ਦੇ ਅਧਾਰ 'ਤ ਗ੍ਰਿਫਤਾਰ ਉਸ ਖਿਲਾਫ਼ ਬੀਐਨਐਸ ਦੀ ਧਾਰਾ 299 324(4) 331(4) 305(ਡੀ) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਸਕੇ। ਇਸ ਸਬੰਧੀ ਸ੍ਰੀ ਰਵਿਦਾਸ ਮੰਦਰ ਕਮੇਟੀ ਦੇ ਮੈਂਬਰ ਪ੍ਰਗਟ ਸਿੰਘ, ਬਲਵੰਤ ਸਿੰਘ, ਅਮਰਜੀਤ ਸਿੰਘ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।