- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਨੰਦਗੜ੍ਹ ਦੇ ਪਿੰਡ ਰਾਏ ਕੇ ਕਲਾਂ ਵਿਖੇ ਦਾਜ ਮੰਗ ਨੂੰ ਲੈ ਕੇ ਸਹੁਰਾ ਪਰਿਵਾਰ ਵੱਲੋਂ ਇਕ ਵਿਆਹੁਤਾਂ ਦਾ ਸ਼ੱਕਾ ਹਲਾਤਾਂ ’ਚ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰ ਲਈ ਵੱਖ–ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਨੰਦਗੜ੍ਹ ਦਾ ਘਿਰਾਓ ਕਰਕੇ ਪੁਲਿਸ ਪ੍ਰਸਾਸ਼ਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਥਾਣਾ ਨੰਦਗੜ੍ਹ ਦੇ ਪਿੰਡ ਰਾਏ ਕੇ ਕਲਾਂ ਵਿਖੇ ਦਾਜ ਮੰਗ ਨੂੰ ਲੈ ਕੇ ਸਹੁਰਾ ਪਰਿਵਾਰ ਵੱਲੋਂ ਇਕ ਵਿਆਹੁਤਾਂ ਦਾ ਸ਼ੱਕਾ ਹਲਾਤਾਂ ’ਚ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰ ਲਈ ਵੱਖ–ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਨੰਦਗੜ੍ਹ ਦਾ ਘਿਰਾਓ ਕਰਕੇ ਪੁਲਿਸ ਪ੍ਰਸਾਸ਼ਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਪੁਲਿਸ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ 24 ਘੰਟਿਆਂ ਦਾ ਸਮਾਂ ਲੈਣ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਇਕ ਵਾਰ ਧਰਨੇ ਨੂੰ ਚੁੱਕ ਲਿਆ ਗਿਆ ਪ੍ਰੰਤੂ ਧਰਨਾਕਾਰੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਪੁਲਿਸ ਵੱਲੋਂ ਦੋਸ਼ੀਆਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਅਣਮਿੱਥੇ ਸਮੇਂ ਲਈ ਥਾਣੇ ਦਾ ਘਿਰਾਓ ਕੀਤਾ ਜਾਵੇਗਾ।
ਮ੍ਰਿਤਕਾ ਜ਼ਸ਼ਨਦੀਪ ਕੌਰ ਦੀ ਮਾਂ ਗੁਰਪ੍ਰੀਤ ਕੌਰ ਵਾਸੀ ਗੱਗੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲਗਭਗ ਚਾਰ ਸਾਲ ਪਹਿਲਾਂ ਉਨ੍ਹਾਂ ਦੀ ਧੀ ਜਸ਼ਨਦੀਪ ਕੌਰ ਦਾ ਵਿਆਹ ਗੁਰਮਨਦੀਪ ਸਿੰਘ ਪੁੱਤਰ ਮਹੇਸ਼ਇੰਦਰ ਸਿੰਘ ਵਾਸੀ ਰਾਏਕੇ ਕਲਾਂ ਜ਼ਿਲ੍ਹਾ ਬਠਿੰਡਾ ਨਾਲ ਹੋਇਆ ਸੀ। ਉਸ ਸਮੇਂ ਉਨ੍ਹਾਂ ਨੇ ਆਪਣੀ ਹੈਸੀਅਤ ਅਨੁਸਾਰ ਵਿਆਹ ਤੇ 10 ਲੱਖ ਰੁਪਏ ਖਰਚੇ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਜਸਨਦੀਪ ਕੌਰ ਨੂੰ ਉਸ ਦੇ ਪਤੀ ਗੁਰਮਨਦੀਪ ਸਿੰਘ, ਤਾਈ ਸੱਸ ਜਸਵੀਰ ਕੌਰ, ਨਣਾਨ ਹਰਪ੍ਰੀਤ ਕੌਰ, ਨਣਦੋਈਆ ਸੁਰਿੰਦਰ ਸਿੰਘ ਉਰਫ਼ ਛਿੰਦਾ, ਨਣਾਨ ਕਮਨਪ੍ਰੀਤ ਕੌਰ ਅਤੇ ਨਣਦੋਈਆਂ ਕੁਲਦੀਪ ਸਿੰਘ ਵੱਲੋਂ ਦਾਜ ਲਈ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ, ਕਈ ਵਾਰ ਤਾਂ ਮਾਰ–ਕੁੱਟ ਕਰਕੇ ਜ਼ਸਨਦੀਪ ਕੌਰ ਨੂੰ ਘਰੋਂ ਵੀ ਕੱਢ ਦਿੱਤਾ ਗਿਆ ਸੀ।
ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੀ ਧੀ 2–3 ਵਾਰ ਗਰਭਵਤੀ ਵੀ ਹੋਈ ਪਰ ਸਹੁਰੇ ਪਰਿਵਾਰ ਵੱਲੋਂ ਗਰਭਪਾਤ ਦੀਆਂ ਦਵਾਈਆਂ ਦੇ ਕੇ ਉਸ ਦੇ ਬੱਚੇ ਗਿਰਵਾ ਦਿੱਤੇ ਗਏ। ਕੁੱਝ ਮਹੀਨੇ ਪਹਿਲਾਂ ਸਹੁਰੇ ਪਰਿਵਾਰ ਵੱਲੋਂ 5 ਲੱਖ ਰੁਪਏ ਦੀ ਹੋਰ ਮੰਗ ਕੀਤੀ ਗਈ, ਧੀ ਦਾ ਘਰ ਬਚਾਉਣ ਲਈ ਉਸ ਨੇ ਆਪਣੀ ਜ਼ਮੀਨ ਵੇਚ ਕੇ ਇਹ ਰਕਮ ਵੀ ਅਦਾ ਕਰ ਦਿੱਤੀ। ਉਸ ਨੇ ਕਿਹਾ ਕਿ 21 ਫਰਵਰੀ ਦੀ ਸ਼ਾਮ ਉਸ ਦੇ ਜਵਾਈ ਗੁਰਮਨਦੀਪ ਸਿੰਘ ਨੇ ਫ਼ੋਨ ਕਰਕੇ ਉਸ ਦੀ ਧੀ ਦੇ ਬਿਮਾਰ ਹੋਣ ਬਾਰੇ ਦੱਸਿਆ ਅਤੇ ਕਿਹਾ ਕਿ ਹੁਣ ਦਵਾਈ ਦੇ ਕੇ ਸੁਆ ਦਿੱਤਾ ਹੈ। ਬਾਅਦ ’ਚ ਦੱਸਿਆ ਗਿਆ ਕਿ ਉਸ ਨੂੰ ਲੰਬੀ ਸਥਿਤ ਇੱਕ ਨਿੱਜੀ ਹਸਪਤਾਲ ਲਿਜਾਇਆ ਜਾ ਰਿਹਾ ਹੈ ਪਰ ਜਦੋਂ ਤਕ ਪਰਿਵਾਰਕ ਮੈਂਬਰ ਹਸਪਤਾਲ ਪੁਹੁੰਚੇ ਤਾਂ ਡਾਕਟਰਾਂ ਨੇ ਜਸਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਥਾਣਾ ਨੰਦਗੜ੍ਹ ਦੀ ਪੁਲਿਸ ਨੇ ਮ੍ਰਿਤਕਾਂ ਜ਼ਸਨਦੀਪ ਕੌਰ ਦੀ ਮਾਂ ਗੁਰਪ੍ਰੀਤ ਕੌਰ ਵਾਸੀ ਗੱਗੜ੍ਹ ਦੇ ਬਿਆਨਾਂ ਦੇ ਆਧਾਰ ’ਤੇ ਪਤੀ ਗੁਰਮਨਦੀਪ ਸਿੰਘ ਪੁੱਤਰ ਮਹੇਸ਼ਇੰਦਰ ਸਿੰਘ ਵਾਸੀ ਰਾਏ ਕੇ ਕਲਾਂ, ਤਾਈ ਸੱਸ ਜ਼ਸਵੀਰ ਕੌਰ ਪਤਨੀ ਅਮਰਨਾਥ ਸਿੰਘ ਵਾਸੀ ਰਾਏ ਕੇ ਕਲਾਂ, ਨਣਾਨ ਹਰਪ੍ਰੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਮਾਨਾ, ਨਣਦੋਈਆਂ ਸੁਰਿੰਦਰ ਸਿੰਘ ਉਰਫ਼ ਛਿੰਦਾ ਵਾਸੀ ਮਾਨਾ, ਨਣਾਨ ਕਮਨਦੀਪ ਕੌਰ ਪਤਨੀ ਕੁਲਦੀਪ ਸਿੰਘ ਤੇ ਨਣਦੋਈਆਂ ਕੁਲਦੀਪ ਸਿੰਘ ਵਾਸੀ ਗੱਗੜ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ, ਬਲਾਕ ਸੰਗਤ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ, ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ, ਮਲਕੀਤ ਸਿੰਘ ਗੱਗੜ, ਜਗਸੀਰ ਸਿੰਘ ਗੱਗੜ, ਹਰਗੋਬਿੰਦ ਸਿੰਘ ਚੱਕ ਅੱਤਰ ਸਿੰਘ ਵਾਲਾ, ਖੇਤ ਮਜ਼ਦੂਰ ਸਭਾ ਦੇ ਆਗੂ ਰਾਮਪਾਲ ਸਿੰਘ ਗੱਗੜ, ਦੋਧੀ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਧਰਨਾਕਾਰੀ ਮੌਜੂਦ ਸਨ। ਜਦੋਂ ਇਸ ਸਬੰਧੀ ਥਾਣਾ ਨੰਦਗੜ੍ਹ ਦੇ ਮੁਖੀ ਹਰਜੀਵਨ ਸਿੰਘ ਨੂੰ ਉਨ੍ਹਾਂ ਦੇ ਸਰਕਾਰੀ ਫੋਨ ਤੇ ਫੋਨ ਕਰਕੇ ਮਸ਼ਲੇ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।