Bathinda News : ਪਾਬੰਦੀਸ਼ੁਦਾ ਗੋਲ਼ੀਆਂ ਸਣੇ ਸਾਬਕਾ ਕਾਂਗਰਸੀ ਸਰਪੰਚ ਤੇ ਸਾਥੀ ਗ੍ਰਿਫ਼ਤਾਰ
ਜ਼ਿਲ੍ਹੇ ਦੇ ਪਿੰਡ ਭੈਣੀ ਦਾ ਸਾਬਕਾ ਕਾਂਗਰਸੀ ਸਰਪੰਚ ਨੂੰ ਸਾਥੀ ਸਣੇ ਰਾਜਸਥਾਨ ਪੁਲਿਸ ਨੇ 1979 ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੀਆਂ ਗਈਆਂ ਨਸ਼ੀਲੀਆਂ ਗੋਲੀਆਂ ਦੀ ਬਾਜ਼ਾਰ ਵਿੱਚ ਕੀਮਤ ਕਰੀਬ 80 ਲੱਖ ਰੁਪਏ ਦੱਸੀ ਜਾ ਰਹੀ ਹੈ।
Publish Date: Thu, 19 Mar 2026 06:48 PM (IST)
Updated Date: Thu, 19 Mar 2026 06:54 PM (IST)
ਸਟਾਫ਼ ਰਿਪੋਰਟਰ , ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਭੈਣੀ ਦਾ ਸਾਬਕਾ ਕਾਂਗਰਸੀ ਸਰਪੰਚ ਨੂੰ ਸਾਥੀ ਸਣੇ ਰਾਜਸਥਾਨ ਪੁਲਿਸ ਨੇ 1979 ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੀਆਂ ਗਈਆਂ ਨਸ਼ੀਲੀਆਂ ਗੋਲੀਆਂ ਦੀ ਬਾਜ਼ਾਰ ਵਿੱਚ ਕੀਮਤ ਕਰੀਬ 80 ਲੱਖ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਸਾਬਕਾ ਕਾਂਗਰਸੀ ਸਰਪੰਚ ਸਤਨਾਮ ਸਿੰਘ ਅਤੇ ਗੁਰਦੇਵ ਸਿੰਘ ਗੋਰਾ ਵਾਸੀ ਭੈਣੀ ਆਪਣੀ ਕਾਰ ਤੇ 19700 ਗੋਲੀਆਂ ਲੈ ਕੇ ਪੰਜਾਬ ਵੱਲ ਆ ਰਿਹਾ ਸੀ ਤੇ ਸੰਗਰੀਆ ਨੇੜੇ ਰਾਜਸਥਾਨ ਪੁਲਿਸ ਨੇ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਉਕਤ ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ। ਰਾਜਸਥਾਨ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ।
ਰਾਜਸਥਾਨ ਪੁਲਿਸ ਅਨੁਸਾਰ, ਅੰਮ੍ਰਿਤਸਰ ਜਾਮ ਨਗਰ ਸੜਕ ਉੱਪਰ ਫਤਿਹਪੁਰ ਖੇਤਰ ਅੰਦਰ ਨਾਕੇਬੰਦੀ ਦੌਰਾਨ ਐੱਸਐੱਚਓ ਅਮਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਦੋਵਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ।