Bathinda News : ਘਰੇਲੂ ਝਗੜੇ ਨੇ ਲਈ ਭਿਆਨਕ ਰੂਪ, ਭਰਾ-ਭੈਣ ਨੇ ਮਾਰੀ ਨਹਿਰ ’ਚ ਛਾਲ
ਬਠਿੰਡਾ ਦੇ ਨੈਸ਼ਨਲ ਕਾਲੋਨੀ ਖੇਤਰ ’ਚ ਇਕ ਛੋਟੀ ਘਰੇਲੂ ਝਗੜੇ ਨੇ ਭਿਆਨਕ ਰੂਪ ਧਾਰ ਲਿਆ। ਲਗਪਗ 16 ਸਾਲ ਦੀ ਕੁੜੀ ਕੋਮਲ ਦਾ ਆਪਣੇ ਭਰਾ ਨਾਲ ਘਰੇਲੂ ਮਸਲੇ ’ਤੇ ਵਿਵਾਦ ਹੋ ਗਿਆ। ਗੁੱਸੇ ਆਉਂਦਿਆਂ ਕੋਮਲ ਨੇ ਕਿਹਾ ਕਿ ਉਹ ਨਹਿਰ ’ਚ ਛਾਲ ਮਾਰ ਕੇ ਆਪਣੀ ਜਾਨ ਦੇ ਦੇਵੇਗੀ।
Publish Date: Thu, 26 Feb 2026 07:16 PM (IST)
Updated Date: Thu, 26 Feb 2026 07:19 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਦੇ ਨੈਸ਼ਨਲ ਕਾਲੋਨੀ ਖੇਤਰ ’ਚ ਇਕ ਛੋਟੀ ਘਰੇਲੂ ਝਗੜੇ ਨੇ ਭਿਆਨਕ ਰੂਪ ਧਾਰ ਲਿਆ। ਲਗਪਗ 16 ਸਾਲ ਦੀ ਕੁੜੀ ਕੋਮਲ ਦਾ ਆਪਣੇ ਭਰਾ ਨਾਲ ਘਰੇਲੂ ਮਸਲੇ ’ਤੇ ਵਿਵਾਦ ਹੋ ਗਿਆ। ਗੁੱਸੇ ਆਉਂਦਿਆਂ ਕੋਮਲ ਨੇ ਕਿਹਾ ਕਿ ਉਹ ਨਹਿਰ ’ਚ ਛਾਲ ਮਾਰ ਕੇ ਆਪਣੀ ਜਾਨ ਦੇ ਦੇਵੇਗੀ। ਉਸਦੇ ਪਿੱਛੇ ਭਰਾ ਵੀ ਉਸ ਨੂੰ ਰੋਕਣ ਲਈ ਦੌੜਿਆ ਅਤੇ ਉਨ੍ਹਾਂ ਦਾ ਮਾਮਾ ਪੰਕਜ ਵੀ ਪਿੱਛੇ-ਪਿੱਛੇ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ’ਤੇ ਪਹੁੰਚ ਗਿਆ। ਇਸ ਦੌਰਾਨ ਵਿਵਾਦ ਦੇ ਚੱਲਦਿਆਂ ਕੁੜੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ।
ਭਰਾ ਉਸਨੂੰ ਬਚਾਉਣ ਲਈ ਨਹਿਰ ’ਚ ਕੁੱਦ ਪਿਆ। ਦੋਵਾਂ ਨੂੰ ਡੁੱਬਦੇ ਵੇਖ ਮਾਮਾ ਪੰਕਜ ਨੇ ਵੀ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ ਪੰਕਜ ਨੇ ਰਾਹਗੀਰਾਂ ਦੀ ਮਦਦ ਨਾਲ ਭਰਾ-ਭੈਣ ਨੂੰ ਬਚਾ ਲਿਆ, ਪਰ ਤੇਜ਼ ਵਹਾਅ ਹੋਣ ਕਾਰਨ ਉਹ ਆਪ ਖੁਦ ਪਾਣੀ ਵਿਚ ਰੁੜ੍ਹ ਵਿਆ। ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਪੁਲਿਸ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਮੌਕੇ ’ਤੇ ਪੰਹੁਚੇ ਅਤੇ ਮੌਕੇ ’ਤੇ ਨੈਸ਼ਨਲ ਡਿਜ਼ਾਸਟਰ ਰਿਸਪੌਸ ਫੋਰਸ ਦੀ ਟੀਮ ਨੂੰ ਬੁਲਾਇਆ ਗਿਆ।