- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸ ਨੇ ਦੱਸਿਆ ਕਿ ਉੱਥੇ ਹੀ ਉਸ ਦੇ ਪਿੰਡ ਦੇ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਮੁਕੰਦ ਸਿੰਘ ਅਤੇ ਗੁਰਤੇਜ ਸਿੰਘ ਪੁੱਸਨ ਅਜੀਤ ਸਿੰਘ ਵੀ ਖੜੇ ਹੋਏ ਸਨ। ਪੀੜਤ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਹ ਬੱਸ ਵਿੱਚ ਸਵਾਰ ਹੋ ਗਈ ਅਤੇ ਜਦੋਂ ਉਹ ਪਿੰਡ ਸਰੀੀਏਵਾਲਾ ਦੇ ਬੱਸ ਅੱਡੇ ਉੱਪਰ ਉਤਰ ਕੇ ਸਕੂਲ ਜਾਣ ਲੱਗੀ ਤਾਂ ਕਾਰ ਵਿੱਚ ਸਵਾਰ ਮਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਨੇ ਉਸ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੂੰ ਚੁੱਕ ਕੇ ਕਾਰ ਵਿੱਚ ਸੁੱਟਣ ਦਾ ਯਤਨ ਕੀਤਾ।
ਬਠਿੰਡਾ : ਜ਼ਿਲ੍ਹੇ ਦੇ ਪਿੰਡ ਸਿਰੀਏਵਾਲਾ ਵਿੱਚ ਇੱਕ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰਨ ਦੇ ਯਤਨਾਂ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਪਿਛਲੇ ਤਿੰਨ ਦਿਨ ਤੋਂ ਮੁਲਜਮਾਂ ਖਿਲਾਫ ਕਾਰਵਾਈ ਲਈ ਥਾਣਾ ਭਗਤਾ ਭਾਈ ਕਾ ਦੇ ਗੇੜੇ ਕੱਢ ਰਿਹਾ ਹੈ। ਪਰ ਹੁਣ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਪੁਲਿਸ ਨੇ ਤਿੰਨ ਨੌਜਵਾਨਾਂ ਖਿਲਾਫ ਕੇਸ ਦਰਜ ਕੀਤਾ ਹੈ। ਹਾਲਾਤ ਇਹ ਹਨ ਕਿ ਬਠਿੰਡਾ ਪੁਲਿਸ ਇਸ ਮਾਮਲੇ ਨੂੰ ਦਬਾਉਣ ਵਿੱਚ ਲੱਗੀ ਹੋਈ ਸੀ। ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਸੰਬੰਧੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ।
ਪੀੜਿਤ 17 ਸਾਲਾ ਕੁੜੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੋੜ ਦੀ ਰਹਿਣ ਵਾਲੀ ਹੈ। ਉਕਤ ਕੁੜੀ ਨਾਲ ਕੁੱਟਮਾਰ ਵੀ ਕੀਤੀ ਗਈ ਜਿਸ ਕਾਰਨ ਉਹ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪ੍ਰਾਪਤ ਜਾਣਕਾਰੀ ਪਿੰਡ ਡੋੜ ਦੀ 17 ਸਾਲਾ ਕੁੜੀ ਬਠਿੰਡਾ ਜਿਲ੍ਹੇ ਦੇ ਪਿੰਡ ਸਿਰੀਏਵਾਲਾ ਦੇ ਸਰਕਾਰੀ ਸਕੂਲ ਵਿੱਚ ਬਾਰਵੀਂ ਜਮਾਤ ਵਿੱਚ ਪੜ੍ਹਦੀ ਹੈ। ਪੀੜਤ ਨੇ ਦੱਸਿਆ ਕਿ 23 ਫਰਵਰੀ ਨੂੰ ਉਹ ਸਕੂਲ ਜਾਣ ਲਈ ਪਿੰਡ ਡੋਡ ਦੇ ਬੱਸ ਅੱਡੇ ਉੱਪਰ ਬੱਸ ਦੀ ਉਡੀਕ ਕਰ ਰਹੀ ਸੀ।
ਉਸ ਨੇ ਦੱਸਿਆ ਕਿ ਉੱਥੇ ਹੀ ਉਸ ਦੇ ਪਿੰਡ ਦੇ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਮੁਕੰਦ ਸਿੰਘ ਅਤੇ ਗੁਰਤੇਜ ਸਿੰਘ ਪੁੱਸਨ ਅਜੀਤ ਸਿੰਘ ਵੀ ਖੜੇ ਹੋਏ ਸਨ। ਪੀੜਤ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਹ ਬੱਸ ਵਿੱਚ ਸਵਾਰ ਹੋ ਗਈ ਅਤੇ ਜਦੋਂ ਉਹ ਪਿੰਡ ਸਰੀੀਏਵਾਲਾ ਦੇ ਬੱਸ ਅੱਡੇ ਉੱਪਰ ਉਤਰ ਕੇ ਸਕੂਲ ਜਾਣ ਲੱਗੀ ਤਾਂ ਕਾਰ ਵਿੱਚ ਸਵਾਰ ਮਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਨੇ ਉਸ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੂੰ ਚੁੱਕ ਕੇ ਕਾਰ ਵਿੱਚ ਸੁੱਟਣ ਦਾ ਯਤਨ ਕੀਤਾ। ਪੀੜਿਤ ਕੁੜੀ ਨੇ ਦੱਸਿਆ ਕਿ ਇਹਨਾਂ ਦਰਿੰਦਿਆਂ ਤੋਂ ਬਚਣ ਲਈ ਉਸ ਨੇ ਕਾਫੀ ਜਦੋਂ ਜਾਹਿਦ ਕੀਤੀ ਪਰ ਮੁਲਜਮਾਂ ਨੇ ਜਿੱਥੇ ਉਸ ਨਾਲ ਅਸ਼ਲੀਲ ਸ਼ੇਡਸ਼ਾੜ ਕੀਤੀ ਉੱਥੇ ਹੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਦਾ ਤੀਜਾ ਸਾਥੀ ਕਾਰ ਸਟਾਰਟ ਕਰਕੇ ਬੈਠਾ ਹੋਇਆ ਸੀ ਤਾਂ ਜੋ ਉਸਨੂੰ ਅਗਵਾਹ ਕਰਕੇ ਲਜਾਇਆ ਜਾ ਸਕੇ।
ਇਸ ਦੌਰਾਨ ਪੀੜਿਤ ਕੁੜੀ ਬੇਹੋਸ਼ ਹੋ ਗਈ ਅਤੇ ਸਕੂਲ ਦੇ ਪ੍ਰਬੰਧਕ ਉਸ ਨੂੰ ਚੁੱਕ ਕੇ ਸਕੂਲ ਵਿੱਚ ਲੈ ਗਏ। ਇਸ ਤੋਂ ਬਾਅਦ ਪੀੜਿਤ ਪਰਿਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੀੜਿਤ ਪਰਿਵਾਰ ਮੁਲਜਮਾਂ ਖਿਲਾਫ ਕਾਰਵਾਈ ਲਈ ਭਗਤਾ ਭਾਈ ਕਾ ਥਾਣਾ ਵਿੱਚ ਗਿਆ ਤਾਂ ਗਰੀਬ ਹੋਣ ਕਾਰਨ ਪੁਲਿਸ ਨੇ ਉਹਨਾਂ ਦੀ ਇੱਕ ਨਹੀਂ ਸੁਣੀ। ਇਸ ਤੋਂ ਬਾਅਦ ਕੁੜੀ ਨੂੰ ਬਾਜਾਖਾਨਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਦੀਆਂ ਸੱਟਾਂ ਨੂੰ ਦੇਖਦਿਆਂ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਇਸ ਮੰਦਭਾਗੀ ਘਟਨਾ ਨੂੰ ਵਾਪਰਿਆ ਅੱਜ ਤਿੰਨ ਦਿਨ ਦਾ ਸਮਾਂ ਹੋ ਗਿਆ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਤੋਂ ਬਾਅਦ ਇਹ ਮਾਮਲਾ ਮੀਡੀਆ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਤਿੰਨ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਇੱਕ ਕੁੜੀ ਨੂੰ ਦਿਨ ਦਿਹਾੜੇ ਅਗਵਾਹ ਕਰਨ ਦੇ ਯਤਨਾਂ ਦੀ ਹੋਈ ਘਟਨਾ ਤੋਂ ਬਾਅਦ ਭਗਤਾ ਭਾਈ ਕਾ ਖੇਤਰ ਵਿੱਚ ਦਰ ਅਤੇ ਸਹਿਮ ਦਾ ਮਾਹੌਲ ਹੈ। ਪਿੰਡ ਸ੍ਰੀਵਾਲਾ ਅਤੇ ਡੋਰ ਦੇ ਲੋਕ ਮੰਗ ਕਰ ਰਹੇ ਹਨ ਕਿ ਭੁਗਤ ਨੌਜਵਾਨਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸ ਮਾਮਲੇ ਵਿੱਚ ਅਣਗਹਿਲੀ ਵਰਤਣ ਵਾਲੇ ਪੁਲਿਸ ਅਧਿਕਾਰੀਆਂ ਤ ਮੁਲਾਜ਼ਮਾਂ ਖਿਲਾਫ ਵੀ ਸਖਤ ਕਾਰਵਾਈ ਹੋਵੇ।