Bathinda News : ਜਬਰ ਜਨਾਹ ਦੇ ਚਰਚਿਤ ਮਾਮਲੇ 'ਚ ਏਐੱਸਆਈ ਨੂੰ ਉਮਰ ਕੈਦ ਦੀ ਸਜ਼ਾ, ਲੋਕਾਂ ਨੇ ਫੜਿਆ ਸੀ ਰੰਗੇ ਹੱਥੀਂ
ਜ਼ਿਲ੍ਹੇ ਦੇ ਇੱਕ ਪਿੰਡ ਦੀ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਬਠਿੰਡਾ ਦੀ ਅਦਾਲਤ ਨੇ ਪੰਜਾਬ ਪੁਲਿਸ ਦੇ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਕੇਸ ਬਠਿੰਡਾ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਚਰਚਾ ਦਾ ਵਿਸ਼ਾ ਰਿਹਾ ਹੈ। ਔਰਤ ਦੇ ਘਰ ਪੁੱਜ ਕੇ ਜਬਰ ਜਨਾਹ ਕਰ ਰਹੇ ਉਸ ਸਮੇਂ ਦੇ ਸੀਆਈਏ ਸਟਾਫ ਦੇ ਈਐਸਆਈ ਗੁਰਵਿੰਦਰ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਸੀ।
Publish Date: Wed, 11 Feb 2026 06:07 PM (IST)
Updated Date: Wed, 11 Feb 2026 06:22 PM (IST)
ਬਠਿੰਡਾ : ਜ਼ਿਲ੍ਹੇ ਦੇ ਇੱਕ ਪਿੰਡ ਦੀ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਬਠਿੰਡਾ ਦੀ ਅਦਾਲਤ ਨੇ ਪੰਜਾਬ ਪੁਲਿਸ ਦੇ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਕੇਸ ਬਠਿੰਡਾ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਚਰਚਾ ਦਾ ਵਿਸ਼ਾ ਰਿਹਾ ਹੈ। ਔਰਤ ਦੇ ਘਰ ਪੁੱਜ ਕੇ ਜਬਰ ਜਨਾਹ ਕਰ ਰਹੇ ਉਸ ਸਮੇਂ ਦੇ ਸੀਆਈਏ ਸਟਾਫ ਦੇ ਈਐਸਆਈ ਗੁਰਵਿੰਦਰ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਸੀ।
ਪੀੜਤ ਨੇ ਦੱਸਿਆ ਸੀ ਕਿ ਉਕਤ ਥਾਣੇਦਾਰ ਉਸ ਨਾਲ ਸਰੀਰਕ ਸਬੰਧ ਬਣਾਉਣੇ ਚਾਹੁੰਦਾ ਸੀ ਪਰ ਜਦੋਂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ 6 ਮਈ 2021 ਨੂੰ ਵਕਤ ਏਐਸਆਈ ਗੁਰਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਉਸਦੇ ਪੁੱਤਰ ਮਨਪ੍ਰੀਤ ਸਿੰਘ ਖਿਲਾਫ ਐਨਡੀਪੀਐਸ ਦਾ ਝੂਠਾ ਕੇਸ ਦਰਜ ਕਰ ਦਿੱਤਾ ਅਤੇ ਘਰ ਵਿੱਚ ਪਏ ਪੈਸੇ ਚੁੱਕ ਕੇ ਲੈ ਗਏ।
ਪੀੜਤ ਨੇ ਦੱਸਿਆ ਕਿ ਉਕਤ ਏਐਸਆਈ ਨੇ ਫੋਨ ਕਰਕੇ ਕਿਹਾ ਕਿ ਉਹ ਉਸ ਦੇ ਪੁੱਤਰ ਨੂੰ ਕਾਰਵਾਈ ਤੋਂ ਬਚਾ ਸਕਦਾ ਹੈ। ਪੀੜਤ ਨੇ ਦੱਸਿਆ ਸੀ ਕਿ 10 ਮਈ ਨੂੰ ਗੁਰਵਿੰਦਰ ਸਿੰਘ ਨੇ ਗੱਡੀ ਵਿੱਚ ਹੀ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਉਕਤ ਏਐਸਆਈ ਨੇ ਬਲੈਕਮੇਲ ਕਰਦਿਆਂ ਅਗਲੇ ਦਿਨ ਘਰ ਆਉਣ ਬਾਰੇ ਕਿਹਾ ਪਰ ਉਸ ਵੱਲੋਂ ਮਨਾ ਕਰਨ ਦੇ ਬਾਵਜੂਦ ਉਸਨੇ ਆਪਣੀ ਜਿੱਦ ਫੜੀ ਰੱਖੀ। 11 ਮਈ 2021 ਦੀ ਰਾਤ ਨੂੰ ਉਕਤ ਥਾਣੇਦਾਰ ਔਰਤ ਦੇ ਘਰ ਪੁੱਜ ਗਿਆ। ਇਸ ਦੀ ਭਿਣਕ ਪੈਂਦਿਆਂ ਹੀ ਉਸ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਥਾਣੇਦਾਰ ਨੂੰ ਰੰਗੇ ਹੱਥੀਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।
ਪੀੜਤ ਧਿਰ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਗੁਰਪ੍ਰੀਤ ਸਿੰਘ ਭਸੀਨ ਨੇ ਇਸ ਕੇਸ ਦੀ ਡੱਟਵੀਂ ਪੈਰਵਾਈ ਕੀਤੀ। ਅਡੀਸ਼ਨਲ ਸੈਸ਼ਨ ਜੱਜ ਰਜੇਸ਼ ਕੁਮਾਰ ਦੀ ਅਦਾਲਤ ਵਿੱਚ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨੇ ਪੀੜਤ ਔਰਤ ਦਾ ਪੱਖ ਤੱਥਾਂ ਸਮੇਤ ਅਦਾਲਤ ਅੱਗੇ ਰੱਖ ਕੇ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਕਰਨ ਦੀ ਮੰਗ ਕੀਤੀ ਸੀ।