ਅਕਾਲੀ ਦਲ ਦੇ ਕੌਂਸਲਰ ਜਗਰੂਪ ਸਿੰਘ ਗਿੱਲ ‘ਆਪ’ ’ਚ ਸ਼ਾਮਲ
ਅਕਾਲੀ ਦਲ ਦੇ ਕੌਂਸਲਰ ਜਗਰੂਪ ਸਿੰਘ ਗਿੱਲ ਆਮ ਆਦਮੀ ਪਾਰਟੀ ਵਿਚ ਸ਼ਾਮਲ
Publish Date: Tue, 13 Jan 2026 07:44 PM (IST)
Updated Date: Wed, 14 Jan 2026 04:13 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਪਿਛਲੀਆਂ ਨਗਰ ਪੰਚਾਇਤ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ ਕੋਟਸ਼ਮੀਰ ਦੇ ਵਾਰਡ ਨੰਬਰ 6 ਤੋਂ ਚੋਣ ਜਿੱਤ ਕੇ ਅਕਾਲੀ ਕੌਂਸਲਰ ਬਣੇ ਜਗਰੂਪ ਸਿੰਘ ਗਿੱਲ ਨੇ ਅਕਾਲੀ ਦਲ ਨਾਲ ਨਾਰਾਜ਼ਗੀ ਜਤਾਉਂਦਿਆਂ ‘ਆਪ’ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਛਿੰਦਾ ਨੰਦਗੜ੍ਹ ਵੱਲੋਂ ਜਗਰੂਪ ਸਿੰਘ ਗਿੱਲ ਨੂੰ ਪਾਰਟੀ ਦੇ ਚੋਣ ਨਿਸ਼ਾਨ ਵਾਲਾ ਪੱਲੂ ਪਾ ਕੇ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੀਨੀਅਰ ਆਪ ਆਗੂ ਪਰਮਜੀਤ ਸਿੰਘ ਪੰਮਾ ਕੋਟਸ਼ਮੀਰ, ਕੌਂਸਲਰ ਲਖਵਿੰਦਰ ਸਿੰਘ ਕੋਟਸ਼ਮੀਰ, ਕੌਂਸਲਰ ਜਲੰਧਰ ਸਿੰਘ ਕੋਟਸ਼ਮੀਰ, ਕੌਂਸਲਰ ਦਲਵੀਰ ਸਿੰਘ ਪੱਪੀ, ਕੌਂਸਲਰ ਦੇ ਪਤੀ ਤੇ ਕਲੱਬ ਪ੍ਰਧਾਨ ਸੁਖਮੰਦਰ ਸਿੰਘ, ਯੂਥ ਆਪ ਆਗੂ ਹਰਜੀਤ ਸਿੰਘ ਚਹਿਲ ਕੋਟਸ਼ਮੀਰ, ਆਪ ਆਗੂ ਗੋਰਾ ਸਿੰਘ ਕੱਬੇ ਕੋਟਸ਼ਮੀਰ, ਸੁਖਰਾਜ ਸਿੰਘ ਪੀਤਾ ਕੋਟਸ਼ਮੀਰ, ਸੁਖਜੀਤ ਸਿੰਘ ਨੰਬਰਦਾਰ ਜੱਸੀ ਪੌ ਵਾਲੀ ਅਤੇ ਹਰਜੀਤ ਸਿੰਘ ਸੇਠੀ ਗਿੱਲ ਜੱਸੀ ਪੌ ਵਾਲੀ ਸਮੇਤ ਹੋਰ ਕਈ ਆਪ ਆਗੂ ਹਾਜ਼ਰ ਸਨ। ਆਪ ਆਗੂਆਂ ਨੇ ਜਗਰੂਪ ਸਿੰਘ ਗਿੱਲ ਦੇ ਪਾਰਟੀ ’ਚ ਸ਼ਾਮਲ ਹੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਇਲਾਕੇ ਵਿਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।