‘ਐਕਟਿਵ ਲਰਨਿੰਗ’ ਵਿਸ਼ੇ 'ਤੇ ਦਿੱਤੀ ਅਧਿਆਪਕਾਂ ਨੂੰ ਟ੍ਰੇਨਿੰਗ
ਮਾਊਂਟ ਲਿਟਰਾ ਸਕੂਲ ਨੇ ‘ਐਕਟਿਵ ਲਰਨਿੰਗ’ ਵਿਸ਼ੇ 'ਤੇ ਅਧਿਆਪਕ ਸਿਖਲਾਈ ਪ੍ਰੋਗਰਾਮ ਕਰਵਾਇਆ
Publish Date: Mon, 16 Feb 2026 05:28 PM (IST)
Updated Date: Tue, 17 Feb 2026 04:04 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਮਾਊਂਟ ਲਿਟਰਾ ਸਕੂਲ ਨੇ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ਤੇ ਵਿਦਿਆਰਥੀਆਂ ਵਿਚ ਸਿੱਖਣ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ”ਐਕਟਿਵ ਲਰਨਿੰਗ" ਵਿਸ਼ੇ 'ਤੇ ਇਕ ਰੋਜ਼ਾ ਅਧਿਆਪਕ ਸਿਖਲਾਈ ਸਮਾਗਮ ਕਰਵਾਇਆ। ਸ਼ਿੰਪੀ ਰਹੇਜਾ ਕੋਆਰਡੀਨੇਟਰ ਮਦਰ ਟੀਚਰ ਪ੍ਰੀਪਰੇਟਰੀ ਸਕੂਲ ਬਰਨਾਲਾ ਤੇ ਅਨੀਤਾ ਜੈਨ ਕੋਆਰਡੀਨੇਟਰ ਸਿਲਵਰ ਓਕਸ ਸਕੂਲ ਬਠਿੰਡਾ ਨੇ ਸਿਖਲਾਈ ਪ੍ਰੋਗਰਾਮ ’ਚ ਰਿਸੋਰਸ ਪਰਸਨ’ ਵਜੋਂ ਹਿੱਸਾ ਲਿਆ। ਉਨ੍ਹਾਂ ਦੇ ਸਕੂਲ ਪਹੁੰਚਣ 'ਤੇ ਸਕੂਲ ਦੇ ਪ੍ਰਧਾਨ ਗਗਨ ਬਾਂਸਲ, ਜਨਰਲ ਸਕੱਤਰ, ਨਮਿਤਾ ਬਾਂਸਲ ਤੇ ਪ੍ਰਿੰਸੀਪਲ ਗੀਤਾ ਪਿੱਲੇ ਦੁਆਰਾ ਉਨ੍ਹਾਂ ਦਾ ਸਵਾਗਤ ਕੀਤਾ। ਉਸ ਤੋਂ ਬਾਅਦ ਜੋਤ ਜਗਾ ਕੇ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ। ਦੋਵਾਂ ਮਹਿਮਾਨਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਐਕਟਿਵ ਲਰਨਿੰਗ, ਨੈਤਿਕਤਾ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਦੀ ਮਹੱਤਤਾ ਨੂੰ ਉਜਾਗਰ ਕੀਤਾ। ਸਿਖਲਾਈ ਸੈਸ਼ਨਾਂ ਦੌਰਾਨ, ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਵੱਖ-ਵੱਖ ਸਰਗਰਮੀਆਂ ਤੇ ਇੰਟਰਐਕਟਿਵ ਸੈਸ਼ਨਾਂ ਰਾਹੀਂ ਆਧੁਨਿਕ ਸਿੱਖਿਆ ਵਿਧੀਆਂ ਬਾਰੇ ਸਿੱਖਿਆ। ਮਹਿਮਾਨਾਂ ਨੇ ਦੱਸਿਆ ਕਿ ਐਕਟਿਵ ਲਰਨਿੰਗ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪ੍ਰੋਗਰਾਮ ਦੇ ਅੰਤ ’ਚ ਸਕੂਲ ਪ੍ਰਬੰਧਨ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ’ਚ ਵੀ ਇਸੇ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਜਾਰੀ ਰੱਖਣ ਦਾ ਵਾਅਦਾ ਕੀਤਾ। ਇਹ ਸਿਖਲਾਈ ਪ੍ਰੋਗਰਾਮ ਸਾਰੇ ਅਧਿਆਪਕਾਂ ਲਈ ਜਾਣਕਾਰੀ ਭਰਪੂਰ ਅਤੇ ਪ੍ਰੇਰਨਾਦਾਇਕ ਸਾਬਤ ਹੋਇਆ।