- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮਦਨ ਪੱਖੋਂ ਮੋਹਰੀ ਮੰਨੇ ਜਾਣ ਵਾਲੇ ਇਤਿਹਾਸਿਕ ਕਸਬਾ ਕਲਾਨੌਰ ਜਿੱਥੇ 6 ਗ੍ਰਾਮ ਪੰਚਾਇਤਾਂ ਦੀ ਪਿਛਲੇ 13 ਸਾਲ ਤੋਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਪੰਚਾਂ ਦੀਆਂ ਚੋਣਾਂ ਨਹੀਂ ਹੋ ਸਕੀਆਂ ਸਨ ਦੀਆਂ ਚੋਣਾਂ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਹੋਣ ਤੇ ਕਲਾਨੌਰ ਦੇ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇੱਥੇ ਦਰਸ਼ਨ ਯੋਗ ਹੈ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ ; ਆਮਦਨ ਪੱਖੋਂ ਮੋਹਰੀ ਮੰਨੇ ਜਾਣ ਵਾਲੇ ਇਤਿਹਾਸਿਕ ਕਸਬਾ ਕਲਾਨੌਰ ਜਿੱਥੇ 6 ਗ੍ਰਾਮ ਪੰਚਾਇਤਾਂ ਦੀ ਪਿਛਲੇ 13 ਸਾਲ ਤੋਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਪੰਚਾਂ ਦੀਆਂ ਚੋਣਾਂ ਨਹੀਂ ਹੋ ਸਕੀਆਂ ਸਨ ਦੀਆਂ ਚੋਣਾਂ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਹੋਣ ਤੇ ਕਲਾਨੌਰ ਦੇ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇੱਥੇ ਦਰਸ਼ਨ ਯੋਗ ਹੈ ਕਿ ਗ੍ਰਾਮ ਪੰਚਾਇਤ ਕਲਾਨੌਰ ਦੀ 1302 ਏਕੜ ਦੇ ਕਰੀਬ ਵਾਹੀਯੋਗ ਪੰਚਾਇਤੀ ਜ਼ਮੀਨ ਤੇ ਇਲਾਵਾ 170 ਦੁਕਾਨਾ, ਬੱਸ ਸਟੈਂਡ ਅਤੇ ਹੋਰ ਸਾਧਨਾ ਤੇ ਸਾਲਾਨਾ 6 ਕਰੋੜ ਰੁਪਏ ਦੇ ਕਰੀਬ ਆਮਦਨ ਹੈ। ਕਲਾਨੌਰ ਦੇ ਵਾਸੀਆਂ ਨੂੰ ਪਿਛਲੇ 13 ਸਾਲ ਤੋਂ ਪੰਚਾਇਤੀ ਚੋਣਾ ਦੀਆ ਵੋਟਾ ਪਾਉਣੀਆ ਨਸੀਬ ਨਹੀ ਹੋਈ ਜਿਸ ਦੇ ਚੱਲਦਿਆਂ ਪਿਛਲੇ ਸਮੇਂ ਦੌਰਾਨ ਕਲਾਨੌਰ ਦੀਆਂ ਪੰਚਾਇਤਾਂ ਦੀ ਚੋਣ ਕਰਾਉਣ ਸਬੰਧੀ ਸਮਾਜ ਸੇਵਕ ਮਹਿਕਪ੍ਰੀਤ ਸਿੰਘ ਬਾਜਵਾ ਵਾਸੀ ਕਲਾਨੌਰ ਵਲੋਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਕਿ ਕਲਾਨੌਰ ਪੰਚਾਇਤ ਦੀਆ ਚੋਣਾ 12 ਸਾਲਾ ਤੋਂ ਕਿਉਂ ਨਹੀ ਹੋਈਆ। ਇਸ 'ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਲਾਨੌਰ ਪੰਚਾਇਤ ਦੀ ਚੋਣ ਨਾ ਕਰਵਾਉਣ ਦਾ ਕਾਰਨ ਤੇ ਸਟੇਟਸ ਰਿਪੋਰਟ ਮੰਗੀ ਸੀ। ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਵਾਲੇ ਸਮਾਜ ਸੇਵਕ ਮਹਿਕਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਕਲਾਨੌਰ ਦੀਆ 6 ਗ੍ਰਾਮ ਪੰਚਾਇਤਾ ਦੀ ਚੋਣ ਅਕਾਲੀ-ਭਾਜਪਾ ਸਰਕਾਰ ਦੌਰਾਨ 2013 ਵਿਚ ਕਰਵਾਈ ਗਈ ਸੀ ਅਤੇ ਇਨ੍ਹਾ ਗ੍ਰਾਮ ਪੰਚਾਇਤਾ ਦੀ ਟਰਮ 2018 ਵਿਚ ਖ਼ਤਮ ਹੋ ਚੁੱਕੀ ਹੋਈ ਹੈ। ਮਹਿਕ ਬਾਜਵਾ ਨੇ ਇਸ ਦੌਰਾਨ ਦਸਿਆ ਕਿ ਦਸੰਬਰ 2018 ਵਿਚ ਉਸ ਸਮੇਂ ਦੀ ਸਰਕਾਰ ਨੇ ਪੰਜਾਬ ਦੀਆ ਪੰਚਾਇਤੀ ਚੋਣਾ ਕਰਵਾਈਆ ਸਨ ਪਰ ਸਲਾਨਾ ਕਰੋੜਾਂ ਰੁਪਿਆਂ ਦੀ ਆਮਦਨ ਵਾਲੇ ਕਸਬਾ ਕਲਾਨੌਰ ਦੀਆ 6 ਪੰਚਾਇਤਾ ਜਿਨ੍ਹਾ ਵਿਚ ਗ੍ਰਾਮ ਪੰਚਾਇਤ ਮੌਜੇਵਾਲ, ਗ੍ਰਾਮ ਪੰਚਾਇਤ ਜ਼ੈਲਦਾਰਾ ਮੁਹੱਲਾ, ਪੁਰਾਣੀ ਗ੍ਰਾਮ ਪੰਚਾਇਤ ਨਵਾ ਕੱਟੜਾ, ਗ੍ਰਾਮ ਪੰਚਾਇਤ ਢੱਕੀ ਮੁਹੱਲਾ, ਗ੍ਰਾਮ ਪੰਚਾਇਤ ਪੀਏਪੀ ਤੇ ਗ੍ਰਾਮ ਪੰਚਾਇਤ ਚੱਕਰੀ ਦੀ 2018 ਵਿਚ ਪੰਚਾਇਤੀ ਚੋਣਾ ਨਾ ਕਰਵਾਉਣ ਉਪਰੰਤ ਪੰਚਾਇਤਾ ਦਾ ਕੰਮ-ਕਾਜ ਪਿਛਲੇ ਸਮੇ ਤੋਂ ਲਗਾਤਾਰ ਲਗਾਏ ਗਏ ਪ੍ਰਬੰਧਕ ਵੱਲੋਂ ਕੀਤਾ ਜਾ ਰਿਹਾ ਸੀ। ਬਾਜਵਾ ਨੇ ਦੱਸਿਆ ਕਿ ਉਨਾਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਤਹਿਤ ਮਾਨਯੋਗ ਅਦਾਲਤ 22 ਜਨਵਰੀ ਤੱਕ ਤਰੀਕ ਪਾਈ ਗਈ ਸੀ। ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਜੁਰਮਾਨਾ ਪਾਉਣ ਤੋਂ ਇਲਾਵਾ 22 ਜਨਵਰੀ ਤੱਕ ਪੰਚਾਇਤੀ ਚੋਣਾਂ ਕਰਾਉਣ ਦਾ ਨੋਟੀਫਿਕੇਸ਼ਨ ਕਰਨ ਸਬੰਧੀ ਕਿਹਾ ਗਿਆ ਸੀ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਕਲਾਨੌਰ ਕਰਵਾਉਣ ਲਈ ਚੋਣ ਕਮਿਸ਼ਨਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਮਾਨਯੋਗ ਅਦਾਲਤ ਵਿੱਚ ਪਾਈ ਗਈ ਪਟੀਸ਼ਨ ਨੂੰ ਬੂਰ ਪਿਆ ਹੈ ਉਸਨੇ ਕਿਹਾ ਕਿ ਉਸ ਦਾ ਮੁੱਖ ਮਨੋਰਥ ਕਸਬੇ ਦਾ ਵਿਕਾਸ ਹੋਣਾ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ
ਨੰ. SEC/PE/SA/2026 / ਪੰਜਾਬ ਰਾਜ ਚੋਣ ਕਮਿਸ਼ਨ ਐਕਟ, 1994 ਦੀ ਧਾਰਾ 35 ਤਹਿਤ ਰਾਜ ਚੋਣ ਕਮਿਸ਼ਨਰ ਵੱਲੋਂ ਗ੍ਰਾਮ ਪੰਚਾਇਤ ਕਲਾਨੌਰ ਮੋਜੋਵਾਲ, ਕਲਾਨੌਰ ਪੁਰਾਣੀ ਪੰਚਾਇਤ , ਕਲਾਨੌਰ P.A.P. ਪੰਚਾਇਤ , ਕਲਾਨੌਰ ਚੱਕਰੀ, ਜੈਲਦਾਰਾਂ ਪੰਚਾਇਤਾਂ ਅਤੇ ਗ੍ਰਾਮ ਪੰਚਾਇਤ ਢੱਕੀ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੀ ਚੋਣ ਚੋਣ ਕਰਵਾਉਣ ਸਬੰਧੀ 05.01.2026 (ਸੋਮਵਾਰ) ਨਾਮਜ਼ਦਗੀਆਂ ਭਰਨ ਦੀ ਪਹਿਲੀ ਮਿਤੀ (ਸਵੇਰੇ 11:00 ਵਜੇ ਦੇ ਵਿਚਕਾਰ) 03: 00p.m.)
(ਅ) 08.01.2026 (ਵੀਰਵਾਰ) (03:00p.m ਤੱਕ) ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ।
(c) 09.01.2026 (ਸ਼ੁੱਕਰਵਾਰ)
ਨਾਮਜ਼ਦਗੀਆਂ ਦੀ ਪਡ਼ਤਾਲ ਦੀ ਮਿਤੀ ਵਜੋਂ।
(ਅ) 10.01.2026 (ਸ਼ਨੀਵਾਰ)
ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ, ਜੇ ਕੋਈ ਹੋਵੇ (03:00p.m ਤੱਕ)
(ਈ) 18.01.2026 (ਐਤਵਾਰ)
ਉਸ ਮਿਤੀ ਦੇ ਰੂਪ ਵਿੱਚ ਜਿਸ ਨੂੰ ਚੋਣ, ਜੇ ਜ਼ਰੂਰੀ ਹੋਵੇ, ਲਈ ਜਾਵੇਗੀ,
(1) 19.01.2026 (ਸੋਮਵਾਰ) ਉਸ ਮਿਤੀ ਦੇ ਰੂਪ ਵਿੱਚ ਜਿਸ ਦੁਆਰਾ ਚੋਣ ਪ੍ਰਕਿਰਿਆ ਪੂਰੀ ਕੀਤੀ ਜਾਏਗੀ.
2. ਐਕਟ ਦੀ ਧਾਰਾ 57 ਦੇ ਉਪਬੰਧਾਂ ਦੀ ਪਾਲਣਾ ਕਰਦਿਆਂ, ਚੋਣ ਕਮਿਸ਼ਨ ਇਸ ਦੁਆਰਾ ਸਵੇਰੇ 08:00 ਵਜੇ ਤੋਂ ਮਤਦਾਨ ਦੇ ਘੰਟੇ ਨਿਰਧਾਰਤ ਕਰਦਾ ਹੈ। 18.01.2026 (ਐਤਵਾਰ) ਨੂੰ ਮਤਦਾਨ ਦੌਰਾਨ 04:00 p.m.
ਵੋਟਾਂ ਦੀ ਗਿਣਤੀ 3 ਵਜੇ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਕੀਤੀ ਜਾਵੇਗੀ।
4. ਜ਼ਿਲ੍ਹਾ ਗੁਰਦਾਸਪੁਰ ਅਤੇ ਤਰਨ ਤਾਰਨ ਦੀਆਂ ਉਪਰੋਕਤ ਗ੍ਰਾਮ ਪੰਚਾਇਤਾਂ ਲਈ ਆਦਰਸ਼ ਜ਼ਾਬਤਾ ਨੋਟੀਫਿਕੇਸ਼ਨ i.e. ਜਾਰੀ ਹੋਣ ਦੀ ਮਿਤੀ ਤੋਂ ਲਾਗੂ ਹੋ ਗਿਆ ਹੈ। 05.01.2026, ਗ੍ਰਾਮ ਪੰਚਾਇਤਾਂ ਦੇ ਮਾਲੀਆ ਅਧਿਕਾਰ ਖੇਤਰ ਦੇ ਅੰਦਰ, ਚੋਣ ਪ੍ਰਕਿਰਿਆ