ਰੈਸਟੋਰੈਂਟ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਨੌਜਵਾਨ ਦੀ ਪੁਲਸ ਨੇ ਰੈਸਟੋਰੈਂਟ ਦੇ ਬਾਹਰ ਕਰਵਾਈ ਪਰੇਡ
ਬੀਤੇ ਦਿਨੀ ਪੰਜਾਬ ਰੋਡਵੇਜ ਡਿਪੂ ਦੇ ਸਾਹਮਣੇ ਸਥਿਤ ਦੀਨ ਦਿਆਲ ਉਪਾਦਿਆਏ ਮਾਰਕੀਟ ’ਚ ਇਕ ਰੈਸਟੋਰੈਂਟ ਦੇ ਬਾਹਰ ਕੁਝ ਨੌਜਵਾਨਾਂ ਵਲੋਂ ਗੋਲੀਆ ਚਲਾਈਆਂ ਗਈਆਂ ਸਨ। ਪੁਲਸ ਵਲੋਂ ਇਸ ਮਾਮਲੇ ਸੰਬੰਧੀ ਕੇਸ ਦਰਜ ਕਰਦੇ ਹੋਏ ਬੀਤੇ ਦਿਨੀ ਇਸ ਮਾਮਲੇ ’ਚ ਸ਼ਾਮਲ ਇਕ ਨੌਜਵਾਨ ਜੈ ਨਿੰਦਰ ਸਿੰਘ ਉਰਫ ਜਿੰਮੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਪੁਲਸ ਵਲੋ ਫੜੇ ਗਏ ਨੌਜਵਾਨ ਨੂੰ ਉਕਤ ਰੈਸਟੋਰੈਂਟ ਦੇ ਬਾਹਰ ਲੈ ਜਾਇਆ ਗਿਆ ਅਤੇ ਉਸਦੀ ਮਾਰਕੀਟ ’ਚ ਪਰੇਡ ਕਰਵਾਈ ਗਈ
Publish Date: Mon, 08 Jun 2026 07:49 PM (IST)
Updated Date: Mon, 08 Jun 2026 07:52 PM (IST)
ਸ਼ਾਮ ਤਿਵਾੜੀ/ਰਾਜਨ ਤੇ੍ਰਹਨ, ਪੰਜਾਬੀ ਜਾਗਰਣ,ਬਟਾਲਾ : ਬੀਤੇ ਦਿਨੀ ਪੰਜਾਬ ਰੋਡਵੇਜ ਡਿਪੂ ਦੇ ਸਾਹਮਣੇ ਸਥਿਤ ਦੀਨ ਦਿਆਲ ਉਪਾਦਿਆਏ ਮਾਰਕੀਟ ’ਚ ਇਕ ਰੈਸਟੋਰੈਂਟ ਦੇ ਬਾਹਰ ਕੁਝ ਨੌਜਵਾਨਾਂ ਵਲੋਂ ਗੋਲੀਆ ਚਲਾਈਆਂ ਗਈਆਂ ਸਨ। ਪੁਲਸ ਵਲੋਂ ਇਸ ਮਾਮਲੇ ਸੰਬੰਧੀ ਕੇਸ ਦਰਜ ਕਰਦੇ ਹੋਏ ਬੀਤੇ ਦਿਨੀ ਇਸ ਮਾਮਲੇ ’ਚ ਸ਼ਾਮਲ ਇਕ ਨੌਜਵਾਨ ਜੈ ਨਿੰਦਰ ਸਿੰਘ ਉਰਫ ਜਿੰਮੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਪੁਲਸ ਵਲੋ ਫੜੇ ਗਏ ਨੌਜਵਾਨ ਨੂੰ ਉਕਤ ਰੈਸਟੋਰੈਂਟ ਦੇ ਬਾਹਰ ਲੈ ਜਾਇਆ ਗਿਆ ਅਤੇ ਉਸਦੀ ਮਾਰਕੀਟ ’ਚ ਪਰੇਡ ਕਰਵਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਕੁਝ ਨੌਜਵਾਨਾਂ ਵਲੋਂ ਦੀਨ ਦਿਆਲ ਉਪਾਦਿਆਏ ਮਾਰਕੀਟ ’ਚ ਇਕ ਰੈਸਟੋਰੈਂਟ ਦੇ ਬਾਹਰ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਸ ਵਲੋਂ ਇਸ ਸੰਬੰਧੀ ਜਾਂਚ ਕਰਦੇ ਹੋਏ ਗੋਲੀਆਂ ਚਲਾਉਣ ਵਾਲੇ 3 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਜਿਸ ਵਿਚ ਪੁਲਸ ਨੇ ਇਕ ਨੌਜਵਾਨ ਜੈ ਨਿੰਦਰ ਸਿੰਘ ਉਰਫ ਜਿੰਮੀ ਨੂੰ ਬੀਤੇ ਦਿਨੀ ਹਰੀਜਾ ਪਾਰਕ ਤੋਂ ਗ੍ਰਿਫਤਾਰ ਕੀਤਾ ਸੀ।