ਖੌਫ਼ਨਾਕ ਵਾਰਦਾਤ: ਦੇਰ ਰਾਤ ਘਰ 'ਤੇ ਹੋਈ ਫਾਇਰਿੰਗ, ਬਚਾਅ ’ਚ ਪਰਿਵਾਰ ਵਾਲਿਆਂ ਨੇ ਹਮਲਾਵਰਾਂ 'ਤੇ ਕੀਤਾ ਪਥਰਾਅ
ਬੀਤੀ ਦੇਰ ਰਾਤ ਫਤਿਹਗੜ੍ਹ ਚੂੜੀਆਂ ਦੇ ਵਾਰਡ ਨੰਬਰ 13 ’ਚ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਕੁਝ ਵਿਅਕਤੀਆਂ ਵਲੋਂ ਇਕ ਘਰ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਤੋਂ ਬਾਅਦ ਘਰ ’ਚ ਰਹਿੰਦੇ ਪਰਿਵਾਰ ਵਲੋਂ ਵੀ ਗੋਲੀਆਂ ਚਲਾਉਣ ਵਾਲਿਆਂ ’ਚ ਪੱਥਰਾਅ ਕੀਤਾ ਗਿਆ ਜਿਸ ਤੋਂ ਬਾਅਦ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।
Publish Date: Sun, 07 Jun 2026 03:25 PM (IST)
Updated Date: Sun, 07 Jun 2026 03:28 PM (IST)
ਸ਼ਾਮ ਤਿਵਾੜੀ/ ਧਰਮਿੰਦਰ ਬਾਠ, ਬਟਾਲਾ/ ਫਤਿਹਗੜ੍ਹ ਚੂੜੀਆਂ, ਪੰਜਾਬੀ ਜਾਗਰਣ। ਬੀਤੀ ਦੇਰ ਰਾਤ ਫਤਿਹਗੜ੍ਹ ਚੂੜੀਆਂ ਦੇ ਵਾਰਡ ਨੰਬਰ 13 ’ਚ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਕੁਝ ਵਿਅਕਤੀਆਂ ਵਲੋਂ ਇਕ ਘਰ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਤੋਂ ਬਾਅਦ ਘਰ ’ਚ ਰਹਿੰਦੇ ਪਰਿਵਾਰ ਵਲੋਂ ਵੀ ਗੋਲੀਆਂ ਚਲਾਉਣ ਵਾਲਿਆਂ ’ਚ ਪੱਥਰਾਅ ਕੀਤਾ ਗਿਆ ਜਿਸ ਤੋਂ ਬਾਅਦ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਦੇ ਵਾਰਡ ਨੰਬਰ 13 ’ਚ 15 ਤੋਂ 20 ਵਿਅਕਤੀਆਂ ਵਲੋਂ ਸਾਜਨ ਵਾਸੀ ਵਾਰਡ ਨੰਬਰ 13 ਫਤਿਹਗੜ੍ਹ ਚੂੜੀਆਂ ਦੇ ਘਰ ’ਤੇ ਗੋਲੀਆਂ ਚਲਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।