- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ਦੇ ਗੁਰਦਾਸਪੁਰ ਰੋਡ ਤੇ ਦੇਰ ਰਾਤ ਮੁੜ ਗੋਲੀਆਂ ਚੱਲੀਆਂ ਹਨ। ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕ ਕੇ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਹਨ। ਇਸ ਗੋਲੀਕਾਂਡ ਚ ਦੋ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਹਨ।

ਸ਼ਾਮ ਤਿਵਾੜੀ /ਰਾਜਨ ਤਰਹੇਨ ਪੰਜਾਬੀ ਜਾਗਰਣ ਬਟਾਲਾ : ਸ਼ੁਕਰਵਾਰ ਨੂੰ ਬਟਾਲਾ ਦੇ ਗੁਰਦਾਸਪੁਰ ਰੋਡ ਤੇ ਦੇਰ ਰਾਤ ਮੁੜ ਗੋਲੀਆਂ ਚੱਲੀਆਂ ਹਨ। ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕ ਕੇ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਹਨ। ਇਸ ਗੋਲੀਕਾਂਡ ਚ ਦੋ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਹਨ। ਜਖਮੀਆਂ ਦੀ ਪਛਾਣ ਅਸ਼ੀਸ਼ ਪੁੱਤਰ ਸੁੱਚਾ ਮਸੀਹ ਵਾਸੀ ਗਿਲਾਂ ਵਾਲੀ ਅਤੇ ਸਾਹਿਲ ਪੁੱਤਰ ਪਰਮਜੀਤ ਵਾਸੀ ਗਿਲਾਂ ਵਾਲੀ ਬਟਾਲਾ ਵਜੋਂ ਹੋਈ ਹੈ। ਜਖਮੀ ਨੌਜਵਾਨਾਂ ਨੂੰ ਇਲਾਜ ਲਈ ਬਟਾਲਾ
ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ।
ਉਧਰ ਉਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਸਪਤਾਲ ਚ ਜੇਰੇ ਇਲਾਜ ਨੌਜਵਾਨ ਅਸ਼ੀਸ਼ ਨੇ ਦੱਸਿਆ ਕਿ ਆਪਣੇ ਦੋਸਤ ਸਾਹਿਲ ਅਤੇ ਸ਼ੈਲੀ ਦੇ ਨਾਲ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਬਟਾਲਾ ਤੋਂ ਮੋਮੋਜ ਖਾ ਕੇ ਵਾਪਸ ਪਿੰਡ ਜਾ ਰਹੇ ਸਨ, ਜਦ ਉਹ ਗੁਰਦਾਸਪੁਰ ਰੋਡ ਤੇ ਸਥਿਤ ਇੱਕ ਬੇਕਰੀ ਨਜਦੀਕ ਪੁੱਜੇ ਤਾਂ ਬੇਕਰੀ ਅੱਗੇ ਖੜੇ ਇੱਕ ਨੌਜਵਾਨ ਨੇ ਉਹਨਾਂ ਨੂੰ ਆਵਾਜ਼ ਮਾਰ ਕੇ ਰੋਕ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ। ਉਸਨੇ ਦੱਸਿਆ ਕਿ ਗੋਲੀ ਲੱਗਣ ਨਾਲ ਉਹ ਅਤੇ ਉਸਦਾ ਦੋਸਤ ਸਾਹਿਲ ਜਖਮੀ ਹੋ ਗਏ ਹਨ ਉਸਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੂੰ ਉਹ ਜਾਣਦਾ ਹੈ ਅਤੇ ਉਸ ਉੱਤੇ ਰੰਜਿਸ਼ ਤਹਿਤ ਹਮਲਾ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਉਕਤ ਨੌਜਵਾਨ ਵੱਲੋਂ ਪਹਿਲਾਂ ਵੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।
ਬਟਾਲਾ ਦੇ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਵਾਰਡ ਦੇ ਮੈਡੀਕਲ ਅਫਸਰ ਡਾਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਸ਼ੁਕਰਵਾਰ ਦੀ ਦੇਰ ਰਾਤ ਗੋਲੀਆਂ ਲੱਗਣ ਨਾਲ ਦੋ ਨੌਜਵਾਨ ਜ਼ਖਮੀ ਹਾਲਤ ਚ ਇਲਾਜ ਲਈ ਦਾਖਲ ਹੋਏ ਹਨ। ਉਹਨਾਂ ਦੱਸਿਆ ਕਿ ਅਸ਼ੀਸ਼ ਅਤੇ ਸਾਹਿਲ ਨਾਮ ਦੇ ਨੌਜਵਾਨ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਨ ਅਤੇ ਦੋਨਾਂ ਦੇ ਇੱਕ ਇੱਕ ਗੋਲੀ ਲੱਗੀ ਹੈ। ਡਾਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਦੋਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਹਨਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਸਿੰਬਲ ਦੇ ਇੰਚਾਰਜ ਸਬ ਇੰਸਪੈਕਟਰ ਮਨਪ੍ਰੀਤ ਸਿੰਘ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ। ਸਬ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕਰ ਦਿੱਤੀ ਜਾਵੇਗੀ।
ਬਟਾਲਾ ਚ ਸ਼ੁਕਰਵਾਰ ਨੂੰ ਪਹਿਲਾ ਸਵੇਰੇ ਅਤੇ ਮੁੜ ਸ਼ਾਮ ਨੂੰ ਚੱਲੀ ਗੋਲੀ..
ਇੱਥੇ ਦੱਸ ਦਈਏ ਕਿ ਬਟਾਲਾ ਚ ਸ਼ੁਕਰਵਾਰ ਦੀ ਦੁਪਹਿਰ ਵੇਲੇ ਸਿੰਬਲ ਚੌਂਕ ਨਜ਼ਦੀਕ ਗੱਡੀਆਂ ਲਗਾਉਣ ਤੋਂ ਦੋ ਧਿਰਾਂ ਚ ਗੋਲੀ ਚੱਲ ਗਈ ਸੀ ਅਤੇ ਇਸ ਗੋਲੀ ਕਾਂਡ ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਪਰ ਉਕਤ ਘਟਨਾ ਅਜੇ ਸੁਰਖੀਆਂ ਚ ਬਣੀ ਹੋਈ ਸੀ ਕਿ ਸ਼ੁਕਰਵਾਰ ਦੀ ਦੇਰ ਸ਼ਾਮ ਮੁੜ ਗੁਰਦਾਸਪੁਰ ਰੋਡ ਤੇ ਹੀ ਗੋਲੀ ਚੱਲਣ ਨਾਲ ਦੋ ਨੌਜਵਾਨ ਜ਼ਖਮੀ ਹੋ ਗਏ। ਗੋਲੀ ਚੱਲਣ ਦੀਆਂ ਘਟਨਾਵਾਂ ਨਾਲ ਸ਼ਹਿਰ ਵਾਸੀ ਦਹਿਸ਼ਤ ਵਿੱਚ ਹਨ।