ਨਗਰ ਨਿਗਮ ਚੋਣਾਂ 2026 ’ਚ ‘ਆਮ ਆਦਮੀ ਪਾਰਟੀ ਨੂੰ ਮਿਲਿਆ ਸਪੱਸ਼ਟ ਬਹੁਮਤ, 30 ਸੀਟਾਂ ’ਤੇ ਜਿੱਤੀ
ਬਟਾਲਾ ਨਗਰ ਨਿਗਮ ਚੋਣਾਂ 2026 ਦੀ ਕਾਊਂਟਿੰਗ ਲਈ ਬਟਾਲਾ ਦਾ ਬੇਰਿੰਗ ਕਾਲਜ ਮੱਤਗਣਨਾ ਕੇਂਦਰ ਬਣਾਇਆ ਗਿਆ ਸੀ, ਜਿਥੇ ਚੋਣ ਅਧਿਕਾਰੀਆਂ ਵਲੋਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਬੈਲਟ ਬਕਸਿਆਂ ਵਿਚ ਬੰਦ ਕਿਸਮਤ ਦਾ ਪਿਟਾਰਾ ਖੋਲਿਆ ਗਿਆ, ਜਿਸ ਤਹਿਤ ਆਮ ਆਦਮੀ ਪਾਰਟੀ ਸਪੱਸ਼ਟ ਬਹੁਮਤ ਪ੍ਰਾਪਤ ਕਰਦੇ ਹੋਏ 30 ਸੀਟਾਂ ’ਤੇ ਜੇਤੂ ਰਹੀ ਅਤੇ ‘ਆਪ’ ਦਾ ਝੰਡਾ ਬੁਲੰਦ ਰੱਖਿਆ। ਜਦਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਕੀਤੀ ਗਈ ਮਿਹਨਤ ਨੇ ਰੰਗ ਲਿਆਉਂਦਿਆਂ 18 ਵਾਰਡਾਂ ਵਿਚ ਜਿੱਤ ਪ੍ਰਾਪਤ ਕੀਤਾ। ਓਧਰ, ਜੇਕਰ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇਹ ਪਾਰਟੀ ਸਿਰਫ 2 ਸੀਟਾਂ ’ਤੇ ਹੀ ਸਿਮਟ ਕੇ ਰਹਿ ਗਈ। ਜਦਕਿ ਸ਼
Publish Date: Fri, 29 May 2026 11:46 AM (IST)
Updated Date: Fri, 29 May 2026 03:08 PM (IST)
.jpeg)
ਸ਼ਾਮ ਤਿਵਾੜੀ\ਰਾਜਨ ਤਰੇਹਨ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਨਗਰ ਨਿਗਮ ਚੋਣਾਂ 2026 ਦੀ ਕਾਊਂਟਿੰਗ ਲਈ ਬਟਾਲਾ ਦਾ ਬੇਰਿੰਗ ਕਾਲਜ ਮੱਤਗਣਨਾ ਕੇਂਦਰ ਬਣਾਇਆ ਗਿਆ ਸੀ, ਜਿਥੇ ਚੋਣ ਅਧਿਕਾਰੀਆਂ ਵਲੋਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਬੈਲਟ ਬਕਸਿਆਂ ਵਿਚ ਬੰਦ ਕਿਸਮਤ ਦਾ ਪਿਟਾਰਾ ਖੋਲਿਆ ਗਿਆ, ਜਿਸ ਤਹਿਤ ਆਮ ਆਦਮੀ ਪਾਰਟੀ ਸਪੱਸ਼ਟ ਬਹੁਮਤ ਪ੍ਰਾਪਤ ਕਰਦੇ ਹੋਏ 30 ਸੀਟਾਂ ’ਤੇ ਜੇਤੂ ਰਹੀ ਅਤੇ ‘ਆਪ’ ਦਾ ਝੰਡਾ ਬੁਲੰਦ ਰੱਖਿਆ। ਜਦਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਕੀਤੀ ਗਈ ਮਿਹਨਤ ਨੇ ਰੰਗ ਲਿਆਉਂਦਿਆਂ 18 ਵਾਰਡਾਂ ਵਿਚ ਜਿੱਤ ਪ੍ਰਾਪਤ ਕੀਤਾ। ਓਧਰ, ਜੇਕਰ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇਹ ਪਾਰਟੀ ਸਿਰਫ 2 ਸੀਟਾਂ ’ਤੇ ਹੀ ਸਿਮਟ ਕੇ ਰਹਿ ਗਈ। ਜਦਕਿ ਸ਼ੋ੍ਰਮਣੀ ਅਕਾਲੀ ਦਲ ਬਾਦਲ ਆਪਣਾ ਖਾਤਾ ਤੱਕ ਨਹੀਂ ਖੋਲ ਸਕਿਆ।
ਅੱਜ ਜੋ ਨਤੀਜੇ ਆਏ ਹਨ, ਉਨ੍ਹਾਂ ਵਿਚ ਜੇਤੂ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਚ ਵਾਰਡ ਨੰ.2 ਤੋਂ ਰਾਜਵੰਤ ਕੌਰ, ਵਾਰਡ ਨੰ.3 ਤੋਂ ਯਾਦਵਿੰਦਰ ਸਿੰਘ, ਵਾਰਡ ਨੰ.4 ਤੋਂ ਅਮਨਪ੍ਰੀਤ ਕੌਰ, ਵਾਰਡ ਨੰ.5 ਤੋਂ ਭੁਪਿੰਦਰ ਸਿੰਘ ਬਾਜਵਾ, ਵਾਰਡ ਨੰ.9 ਤੋਂ ਰਾਜਦੀਪ ਸਿੰਘ, ਵਾਰਡ ਨੰ.10 ਤੋਂ ਮਨਜੀਤ ਕੌਰ, ਵਾਰਡ ਨੰ.11 ਤੋਂ ਰਮਨਦੀਪ ਸਿੰਘ, ਵਾਰਡ ਨੰ.12 ਤੋਂ ਜਸਬੀਰ ਕੌਰ, ਵਾਰਡ ਨੰ.15 ਤੋਂ ਸਤਨਾਮ ਸਿੰਘ, ਵਾਰਡ ਨੰ.18 ਤੋਂ ਜਗਪ੍ਰੀਤ ਕੌਰ, ਵਾਰਡ ਨੰ.19 ਤੋਂ ਅਨੂ ਬਾਲਾ, ਵਾਰਡ ਨੰ.20 ਗੁਰਮੀਤ ਕੌਰ, ਵਾਰਡ ਨੰ.21 ਤੋਂ ਗੁਰਿੰਦਰ ਨੀਲੂ, ਵਾਰਡ ਨੰ.22 ਤੋਂ ਰਮਨਦੀਪ ਕੌਰ, ਵਾਰਡ ਨੰ.23 ਤੋਂ ਦਵਿੰਦਰ ਸਿੰਘ ਮੱਟੂ, ਵਾਰਡ ਨੰ.25 ਤੋਂ ਮਨਜੀਤ ਸਿੰਘ, ਵਾਰਡ ਨੰ.24 ਅੰਜੂ ਬਾਲਾ, ਵਾਰਡ ਨੰ.26 ਤੋਂ ਖੁਸ਼ਬੂ ਸੋਢੀ, ਵਾਰਡ ਨੰ.29 ਤੋਂ ਸ਼ਵੇਤਾ, ਵਾਰਡ ਨੰ.32 ਤੋਂ ਸੁਖਰਾਜ ਕੌਰ, ਵਾਰਡ ਨੰ.33 ਤੋਂ ਨੀਲਮ ਚੌਹਾਨ, ਵਾਰਡ ਨੰ.34 ਤੋਂ ਕਮਲਜੀਤ ਕੌਰ, ਵਾਰਡ ਨੰ.36 ਤੋਂ ਰਿਤੂ ਸਾਨਨ, ਵਾਰਡ ਨੰ.38 ਤੋਂ ਹਰਵੀਨ ਕੌਰ, ਵਾਰਡ ਨੰ.41 ਤੋਂ ਸੁਨੀਤਾ ਮਹਿਤਾ, ਵਾਰਡ ਨੰ.43 ਤੋਂ ਸਤੀਸ਼, ਵਾਰਡ ਨੰ.44 ਮਨਦੀਪ ਰਾਜ ਕੌਰ ਚੱਠਾ, ਵਾਰਡ ਨੰ.39 ਤੋਂ ਧੀਰਜ ਰਿੰਕਾ, ਵਾਰਡ ਨੰ.47 ਵਿਜੈ ਥਾਪਰ, ਵਾਰਡ ਨੰ.49 ਤੋਂ ਗੁਰਜੀਤ ਕੌਰ ਦੇ ਨਾਂ ਸ਼ਾਮਲ ਹਨ।
ਇਸੇ ਤਰਾਂ ਕਾਂਗਰਸ ਪਾਰਟੀ ਦੇ ਵੱਖ-ਵੱਖ ਵਾਰਡਾਂ ਤੋਂ ਜੇਤੂ ਰਹੇ ਉਮੀਦਵਾਰਾਂ ਵਿਚ ਵਾਰਡ ਨੰ.1 ਭੁਪਿੰਦਰ ਸਿੰਘ ਸੋਨੂੰ ਵਾਹਲਾ, ਵਾਰਡ ਨੰ.6 ਤੋਂ ਸੁਮਨ, ਵਾਰਡ ਨੰ.7 ਰਾਜ ਕੁਮਾਰ ਰਾਜੂ, ਵਾਰਡ ਨੰ.8 ਸ਼ੁਭਲਤਾ, ਵਾਰਡ ਨੰ.13 ਤੋਂ ਮਨਜੀਤ ਕੌਰ, ਵਾਰਡ ਨੰ.14 ਪ੍ਰਭਜੋਤ ਕੌਰ ਪਤਨੀ ਗੁਰਪ੍ਰੀਤ ਸ਼ਾਨਾ, ਵਾਰਡ ਨੰ.16 ਤੋਂ ਐਡਵੋਕੇਟ ਬਿਕਰਮਜੀਤ ਸਿੰਘ ਜੱਗਾ, ਵਾਰਡ ਨੰ.17 ਤੋਂ ਰਜਿੰਦਰ ਕੁਮਾਰ ਵਿੱਕੀ, ਵਾਰਡ ਨੰ.30 ਤੋਂ ਬਲਜਿੰਦਰ ਕੌਰ, ਵਾਰਡ ਨੰ.31 ਤੋਂ ਗੌਰਵ ਸੇਠ, ਵਾਰਡ ਨੰ.35 ਤੋਂ ਸ਼ਸ਼ੀ ਚੰਦਾ, ਵਾਰਡ ਨੰ.37 ਦਵਿੰਦਰ ਸਿੰਘ, ਵਾਰਡ ਨੰ.40 ਤੋਂ ਰਜਨੀ ਵਿਜ, ਵਾਰਡ ਨੰ.42 ਤੋਂ ਪਿੰਕੀ ਪੰਮਾ, ਵਾਰਡ ਨੰ.45 ਤੋਂ ਵਿਜੈ ਕੁਮਾਰ, ਵਾਰਡ ਨੰ.46 ਤੋਂ ਮਹਿਲਾ ਰਵਿੰਦਰ ਤੁੱਲੀ, ਵਾਰਡ ਨੰ.48 ਸੋਨੀਆ ਹੀਰਾ ਅੱਤਰੀ, ਵਾਰਡ ਨੰ.50 ਮਮਤਾ ਜੌਹਨ ਦੇ ਨਾਂ ਵਰਣਨਯੋਗ ਹਨ।
ਜਦਕਿ ਜੇਤੂ ਰਹੇ ਭਾਜਪਾ ਉਮੀਦਵਾਰਾਂ ’ਚ ਵਾਰਡ ਨੰ.27 ਤੋਂ ਸੁਨੀਲ ਚਾਚੋਵਾਲੀਆ ਭਾਜਪਾ ਤੇ ਵਾਰਡ ਨੰ.28 ਤੋਂ ਮਹਿਲਾ ਉਮੀਦਵਾਰ ਨੀਰੂ ਭੱਟੀ ਦੇ ਨਾਂ ਵਰਣਨਯੋਗ ਹਨ। ਉਧਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਖਾਤਾ ਤੱਕ ਨਹੀਂ ਖੋਲ ਪਾਇਆ
ਪਹਿਲਾ ਰਾਊਂਡ ਮੁਕੰਮਲ ਹੋਣ ਤੇ ਆਪ ਸੱਤ, ਕਾਂਗਰਸ ਪੰਜ ਤੇ ਭਾਜਪਾ ਦੋ ਵਾਰਡਾਂ ਚ ਰਹੀ ਜੇਤੂ
ਨਗਰ ਨਿਗਮ ਚੋਣਾਂ 2026 ਦੇ ਆ ਰਹੇ ਨੇ ਤੀਜੀਆਂ ਦੇ ਚਲਦਿਆਂ ਪਹਿਲਾ ਰੋਣ ਮੁਕੰਮਲ ਹੋਣ ਤੇ ਆਮ ਆਦਮੀ ਪਾਰਟੀ ਨੇ ਸੱਤ, ਕਾਂਗਰਸ ਪੰਜ ਤੇ ਭਾਰਤੀ ਜਨਤਾ ਪਾਰਟੀ ਨੇ ਦੋ ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਆਪਣੀਆਂ ਆਪਣੀਆਂ ਵਾਰਡਾਂ ਵਿੱਚ ਜੇਤੂ ਰਹੇ ਉਮੀਦਵਾਰਾਂ ਵਿੱਚ -
ਵਾਰਡ ਨੰਬਰ 1 ਤੋਂ ਕਾਂਗਰਸ ਦੀ ਉਮੀਦਵਾਰ ਭੁਪਿੰਦਰ ਸਿੰਘ ਵਾਹਲਾ 160 ਵੋਟਾਂ ਨਾਲ ਜੇਤੂ ਰਹੇ।
ਵਾਰਡ ਨੰਬਰ 2 ਤੋਂ ਆਪ ਉਮੀਦਵਾਰ ਰਾਜਵੰਤ ਕੌਰ 235 ਵੋਟਾਂ ਨਾਲ
ਵਾਰਡ ਨੰਬਰ 3 ਤੋਂ ਆਪ ਉਮੀਦਵਾਰ ਆਜ਼ਾਦਵਿੰਦਰ ਸਿੰਘ ਕਾਕੇ ਸ਼ਾਹ
ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਅਮਨਪ੍ਰੀਤ ਕੌਰ
ਵਾਰਡ ਨੰਬਰ 5 ਤੋਂ ਆਪ ਉਮੀਦਵਾਰ ਭੁਪਿੰਦਰ ਸਿੰਘ ਬਾਜਵਾ 324 ਵੋਟਾਂ ਨਾਲ
ਵਾਰਡ ਨੰਬਰ 6 ਤੋਂ ਕਾਂਗਰਸ ਦੀ ਉਮੀਦਵਾਰ ਸੁਮਨ
ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਰਾਜਕੁਮਾਰ
ਵਾਰਡ ਨੰਬਰ 31 ਤੋਂ ਕਾਂਗਰਸੀ ਉਮੀਦਵਾਰ ਗੌਰਵ ਸੇਠ
ਵਾਰਡ ਨੰਬਰ 29 ਤੋਂ ਆਪ ਉਮੀਦਵਾਰ ਸ਼ਵੇਤਾ 314 ਵੋਟਾਂ ਨਾਲ
ਵਾਰਡ ਨੰਬਰ 32 ਤੋਂ ਸੁਖਰਾਜ ਕੌਰ
ਵਾਰਡ ਨੰਬਰ 26 ਤੋਂ ਆਪ ਉਮੀਦਵਾਰ ਖੁਸ਼ਬੂ ਸੋਢੀ
ਵਾਰਡ ਨੰਬਰ 30 ਤੋਂ ਕਾਂਗਰਸੀ ਉਮੀਦਵਾਰ ਬਲਜਿੰਦਰ ਕੌਰ 24 ਵੋਟਾਂ ਨਾਲ
ਵਾਰਡ ਨੰਬਰ 28 ਤੋਂ ਨੀਰੂ ਭੱਟੀ ਭਾਜਪਾ ਉਮੀਦਵਾਰ 24 ਵੋਟਾਂ ਨਾਲ
ਵਾਰਡ ਨੰਬਰ 27 ਤੋਂ ਸੁਨੀਲ ਚਾਚੋਵਾਲੀਆ ਭਾਜਪਾ ਉਮੀਦਵਾਰ 63 ਵੋਟਾਂ ਨਾਲ ਜੇਤੂ ਰਹੇ।
ਗੌਰਵ ਸੇਠ 31 ਨੰਬਰ
ਇਸੇ ਲੜੀ ਤਹਿਤ ਹੁਣ ਤੱਕ ਦੇ ਆਏ ਰੁਝਾਨਾਂ ਮੁਤਾਬਕ ਸ਼ਹਿਰ ਦੀਆਂ ਪੰਜ ਵਾਂਰਡਾਂ ਤੋਂ ਜਿੱਥੇ ਕਾਂਗਰਸੀ ਉਮੀਦਵਾਰ ਜੇਤੂ ਰਹੇ ਹਨ, ਦੇ ਨਾਲ ਹੀ ਪੰਜ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਇੱਥੇ ਦੱਸਦੇ ਚੱਲੀਏ ਕਿ ਜਿਹੜੇ ਵਾਂਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ, ਉਨਾਂ ਵਿੱਚ ਵਾਰਡ ਨੰਬਰ 2,3,4,5 ਤੇ 26 ਨੰਬਰ ਵਾਰਡ ਸ਼ਾਮਿਲ ਹਨ। ਇਸੇ ਤਰ੍ਹਾਂ ਵਾਰਡ ਨੰਬਰ 1, 6, 7, 30, 31 ਵਿੱਚ ਕਾਂਗਰਸ ਨੇ ਜਿੱਤ ਦਾ ਝੰਡਾ ਗੱਡਿਆ ਹੈ। ਫਿਲਹਾਲ ਉਕਤ ਦੋਵੇਂ ਸਿਆਸੀ ਪਾਰਟੀਆਂ ਬਰਾਬਰ ਤੇ ਜਿੱਤ ਪ੍ਰਾਪਤ ਕਰ ਰਹੀਆਂ ਹਨ