Batala News : ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਤਿਕੋਣੀ ਟੱਕਰ ’ਚ ਪਤੀ-ਪਤਨੀ ਦੀ ਮੌਤ, ਦੋ ਜਣੇ ਜ਼ਖ਼ਮੀ
ਐਤਵਾਰ ਦਾ ਦਿਨ ਬਟਾਲਾ ਖੇਤਰ ਦੇ ਵਿੱਚ ਭਾਰੂ ਰਿਹਾ ਹੈ। ਐਤਵਾਰ ਦੀ ਸਵੇਰ ਹਾਈਵੇ ’ਤੇ ਅੱਠ ਵਾਹਨਾਂ ਦੀ ਟੱਕਰ ਹੋਈ ਸੀ। ਐਤਵਾਰ ਨੂੰ ਹੀ ਦੁਪਹਿਰ ਵੇਲੇ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਤਕੋਹਾ ਮੋੜ ਨਜ਼ਦੀਕ ਤਿਕੋਣੀ ਟੱਕਰ ਵਿਚ ਪਤੀ ਪਤਨੀ ਦੀ ਮੌਤ ਅਤੇ ਦੋ ਜਣਿਆਂ ਦੇ ਜ਼ਖਮੀ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ।
Publish Date: Sun, 15 Feb 2026 06:47 PM (IST)
Updated Date: Sun, 15 Feb 2026 07:04 PM (IST)
ਸੁਖਦੇਵ ਸਿੰਘ/ਰਾਜਨ ਤ੍ਰੇਹਨ, ਪੰਜਾਬੀ ਜਾਗਰਣ, ਬਟਾਲਾ : ਐਤਵਾਰ ਦਾ ਦਿਨ ਬਟਾਲਾ ਖੇਤਰ ਦੇ ਵਿੱਚ ਭਾਰੂ ਰਿਹਾ ਹੈ। ਐਤਵਾਰ ਦੀ ਸਵੇਰ ਹਾਈਵੇ ’ਤੇ ਅੱਠ ਵਾਹਨਾਂ ਦੀ ਟੱਕਰ ਹੋਈ ਸੀ। ਐਤਵਾਰ ਨੂੰ ਹੀ ਦੁਪਹਿਰ ਵੇਲੇ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਤਕੋਹਾ ਮੋੜ ਨਜ਼ਦੀਕ ਤਿਕੋਣੀ ਟੱਕਰ ਵਿਚ ਪਤੀ-ਪਤਨੀ ਦੀ ਮੌਤ ਅਤੇ ਦੋ ਜਣਿਆਂ ਦੇ ਜ਼ਖ਼ਮੀ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਨਿਸ਼ਾਨ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਪਿੰਡ ਖਾਨ ਪਿਆਰਾ ਆਪਣੀ ਪਤਨੀ ਦਲਜੀਤ ਕੌਰ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਨਿੱਕੇ ਘੁੰਮਣਾਂ ਤੋਂ ਮੱਥਾ ਟੇਕਣ ਉਪਰੰਤ ਵਾਪਸ ਆਪਣੇ ਘਰ ਜਾ ਰਿਹਾ ਸੀ ਅਤੇ ਇਸੇ ਦੌਰਾਨ ਮੱਖਣ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਧਾਰੀਵਾਲ ਭੋਜਾ ਆਪਣੀ ਪਤਨੀ ਲਖਵਿੰਦਰ ਕੌਰ ਨਾਲ ਕਾਰ ਵਿਚ ਸਵਾਰ ਹੋ ਕੇ ਆ ਰਿਹਾ ਸੀ, ਜਦੋਂ ਇਹ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਸਤਕੋਹਾ ਮੋੜ ’ਤੇ ਪਹੁੰਚੇ ਉਕਤ ਵਾਹਨਾਂ ਦੀ ਬੱਸ ਨਾਲ ਜ਼ੋਰਦਾਰ ਟੱਕਰ ਹੋ ਗਈ, ਜਿਸਦੇ ਸਿੱਟੇ ਵਜੋਂ ਸਕੂਟਰੀ ਸਵਾਰ ਪਤੀ-ਪਤਨੀ ਜਿਥੇ ਗੰਭੀਰ ਜ਼ਖ਼ਮੀ ਹੋ ਗਏ, ਉਥੇ ਕਾਰ ਸਵਾਰ ਪਤੀ-ਪਤਨੀ ਨੂੰ ਵੀ ਸੱਟਾਂ ਲੱਗੀਆਂ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਪੁਲਿਸ ਸੁਰੱਖਿਆ ਫੋਰਸ ਦੇ ਏਐੱਸਆਈ ਦਲਬੀਰ ਸਿੰਘ ਤੇ ਕਾਂਸਟੇਬਲ ਆਦਿਤਿਆ ਸ਼ਰਮਾ ਨੇ ਉਕਤ ਚਾਰਾਂ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਤੁਰੰਤ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਦਲਜੀਤ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਗੰਭੀਰ ਜ਼ਖ਼ਮੀ ਨਿਸ਼ਾਨ ਸਿੰਘ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ, ਜਿਸ ਦੀ ਵੀ ਰਸਤੇ ਵਿਚ ਜ਼ਖ਼ਮਾਂ ਦਾ ਤਾਬ ਨਾ ਸਹਿੰਦੇ ਹੋਏ ਮੌਤ ਹੋ ਗਈ।
ਉਕਤ ਹਾਦਸੇ ਸਬੰਧੀ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਏਐੱਸਆਈ ਸਤਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮ੍ਰਿਤਕ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈਣ ਉਪਰੰਤ ਸਿਵਲ ਹਸਪਤਾਲ ਬਟਾਲਾ ਦੇ ਪੋਸਟਮਾਰਟਮ ਰੂਮ ਵਿਚ ਭਿਜਵਾ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਗਈ ਹੈ।