ਬਟਾਲਾ ਫਾਇਰਿੰਗ ਮਾਮਲਾ: ਵਿਧਾਇਕ ਕਲਸੀ ਦੇ ਤਿੱਖੇ ਤੇਵਰ; ਕਿਹਾ- ਸ਼ਹਿਰ ਦਾ ਅਮਨ-ਚੈਨ ਭੰਗ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਬੀਤੇ ਕੱਲ੍ਹ ਬਟਾਲਾ ਦੇ ਨਵਰੂਪ ਨਗਰ ਸਥਿਤ ਛੀਨਾ ਹਸਪਤਾਲ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੇ ਬਾਅਦ ਅੱਜ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਬਟਾਲਾ ਇਕ ਅਮਨ ਪਸੰਦ ਸ਼ਹਿਰ ਹੈ ਅਤੇ ਉਹ ਆਪਣੇ ਸ਼ਹਿਰ ਬਟਾਲਾ ਦਾ ਮਾਹੌਲ ਕਿਸੇ ਵੀ ਕੀਮਤ ਤੇ ਕਿਸੇ ਨੂੰ ਵੀ ਖਰਾਬ ਨਹੀਂ ਕਰਨ ਦੇਣਗੇ। ਉਨ੍ਹਾਂ ਡਾਕਟਰ ਗੁਰਮੀਤ ਸਿੰਘ ਛੀਨਾ ਦੇ ਹਸਪਤਾਲ ਤੇ ਚੱਲੀਆਂ ਗੋਲੀਆਂ ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ, ਜਿਸ ਕਿਸੇ ਨੇ ਵੀ ਹਸਪਤਾਲ ਉੱਤੇ ਗੋਲੀਆਂ ਚਲਾਈਆਂ ਹ
Publish Date: Wed, 10 Jun 2026 04:34 PM (IST)
Updated Date: Wed, 10 Jun 2026 04:36 PM (IST)

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਬੀਤੇ ਕੱਲ੍ਹ ਬਟਾਲਾ ਦੇ ਨਵਰੂਪ ਨਗਰ ਸਥਿਤ ਛੀਨਾ ਹਸਪਤਾਲ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੇ ਬਾਅਦ ਅੱਜ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਬਟਾਲਾ ਇਕ ਅਮਨ ਪਸੰਦ ਸ਼ਹਿਰ ਹੈ ਅਤੇ ਉਹ ਆਪਣੇ ਸ਼ਹਿਰ ਬਟਾਲਾ ਦਾ ਮਾਹੌਲ ਕਿਸੇ ਵੀ ਕੀਮਤ ਤੇ ਕਿਸੇ ਨੂੰ ਵੀ ਖਰਾਬ ਨਹੀਂ ਕਰਨ ਦੇਣਗੇ। ਉਨ੍ਹਾਂ ਡਾਕਟਰ ਗੁਰਮੀਤ ਸਿੰਘ ਛੀਨਾ ਦੇ ਹਸਪਤਾਲ ਤੇ ਚੱਲੀਆਂ ਗੋਲੀਆਂ ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ, ਜਿਸ ਕਿਸੇ ਨੇ ਵੀ ਹਸਪਤਾਲ ਉੱਤੇ ਗੋਲੀਆਂ ਚਲਾਈਆਂ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਬਟਾਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਲੋਕਾਂ ਦੀ ਕਚਹਿਰੀ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ ਸਮੁੱਚੀ ਸਰਕਾਰ ਬਟਾਲਾ ਦੇ ਡਾਕਟਰਾਂ ਨਾਲ ਖੜੀ ਹੈ ਅਤੇ ਉਹ ਬਟਾਲਾ ਪੁਲਿਸ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦੇ ਹਨ ਜਿਨ੍ਹਾਂ ਨੇ ਜਿੰਨੀਆਂ ਵੀ ਗੋਲੀਕਾਂਡ ਦੀਆਂ ਵਾਰਦਾਤਾਂ ਹੋਈਆਂ ਹਨ ਉਨ੍ਹਾਂ ਨੂੰ ਟਰੇਸ ਕਰਕੇ ਗੋਲੀਆਂ ਚਲਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਵਿਧਾਇਕ ਕਲਸੀ ਨੇ ਵਿਰੋਧੀਆਂ ਦੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਇਹ ਸਭ ਵਿਰੋਧੀਆਂ ਪਰਾਟੀਆਂ ਦਾ ਪਰਾਪੋਗੰਡਾ ਹੈ ਕਿ ਬਟਾਲਾ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜਾਵੇ ਕਿਉਂਕਿ ਹਾਲ ਹੀ 'ਚ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਵੀ ਵਿਰੋਧੀਆਂ ਵੱਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਹੁਣ ਵਿਰੋਧੀ ਆਪਣੀ ਕੁਰਸੀ ਬਚਾਉਣ ਦੀ ਖਾਤਰ ਅਜਿਹੀਆਂ ਕੋਝੀਆਂ ਹਰਕਤਾਂ ਉੱਤੇ ਉੱਤਰ ਆਏ ਹਨ ਪਰ ਉਨ੍ਹਾਂ ਨੂੰ ਬਟਾਲਾ ਪੁਲਿਸ ਦੇ ਮਾਣ ਹੈ, ਜੋ ਸਮਾਂ ਰਹਿੰਦਿਆਂ ਹੀ ਗੋਲੀਕਾਂਡ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਨੱਥ ਪਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ।