ਆਪ ਵਿਧਾਇਕ ਸ਼ੈਰੀ ਕਲਸੀ ਦੇ ਘਰ ਪੁੱਤਰ ਨੇ ਲਿਆ ਜਨਮ,.ਚਾਰ ਚੁਫੇਰਿਓਂ ਮਿਲ ਰਹੀਆਂ ਨੇ ਵਧਾਈਆਂ
ਹਲਕਾ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਘਰ ਪੁੱਤਰ ਨੇ ਜਨਮ ਲਿਆ ਹੈ ।ਵਿਧਾਇਕ ਸ਼ੈਰੀ ਕਲਸੀ ਇਸ ਵੇਲੇ ਗੁਜਰਾਤ ਚ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ । ਮੰਗਲਵਾਰ ਦੀ ਦੇਰ ਸ਼ਾਮ ਵਾਹਿਗੁਰੂ ਨੇ ਇਹ ਖ਼ੁਸ਼ੀ ਬਖ਼ਸ਼ਿਸ਼ ਕੀਤੀ ਹੈ।
Publish Date: Tue, 18 Oct 2022 08:25 PM (IST)
Updated Date: Wed, 19 Oct 2022 12:05 AM (IST)
ਸੁਖਦੇਵ ਸਿੰਘ ,ਬਟਾਲਾ : ਹਲਕਾ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਘਰ ਪੁੱਤਰ ਨੇ ਜਨਮ ਲਿਆ ਹੈ ।ਵਿਧਾਇਕ ਸ਼ੈਰੀ ਕਲਸੀ ਇਸ ਵੇਲੇ ਗੁਜਰਾਤ ਚ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ । ਮੰਗਲਵਾਰ ਦੀ ਦੇਰ ਸ਼ਾਮ ਵਾਹਿਗੁਰੂ ਨੇ ਇਹ ਖ਼ੁਸ਼ੀ ਬਖ਼ਸ਼ਿਸ਼ ਕੀਤੀ ਹੈ। ਪੁੱਤਰ ਦੇ ਜਨਮ ਲੈਣ ਤੇ ਵਿਧਾਇਕ ਸ਼ੈਰੀ ਕਲਸੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ। ਵਿਧਾਇਕ ਸ਼ੈਰੀ ਕਲਸੀ ਨੂੰ ਮੁਬਾਰਕਬਾਦ ਦੇਣ ਵਾਲਿਆਂ ਚ ਪ੍ਰਿੰਸ ਰੰਧਾਵਾ ,ਮਲਕੀਤ ਸਿੰਘ ਬਾਠ, ਤਰੁਣਪਾਲ ਸਿੰਘ ਕਲਸੀ , ਅੰਮ੍ਰਿਤਪਾਲ ਸਿੰਘ ਕਲਸੀ ,ਭਰਤ ਅਗਰਵਾਲ, ਯਸ਼ਪਾਲ ਚੌਹਾਨ, ਰਾਕੇਸ਼ ਤੁਲੀ, ਗੁਰਪਰਤਿੰਦਰ ਸਿੰਘ ਟੋਨੀ ਗਿੱਲ, ਕੌਸ਼ਲਰ ਸਰਦੂਲ ਸਿੰਘ , ਬਲਵਿੰਦਰ ਸਿੰਘ ਮਿੰਟਾ , ਮਨਬੀਰ ਸਿੰਘ ਰੰਧਾਵਾ , ਵੀਰਮ ਸਿੰਘ ਵੋਹਰਾ , ਸਨੀ ਮਸੀਹ , ਦਵਿੰਦਰ ਸਿੰਘ ਮੱਟੂ, ਗੁਰਨਾਮ ਸਿੰਘ ਗੁਲਾਬ ਆਦਿ ਪ੍ਰਮੁੱਖ ਨਾਮ ਹਨ।