ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ
ਆਯੂਸ ਆਯੂਰਵੈਦਿਕ ਤੇ ਹੋਮਿਓਪੈਥਿਕ ਵੱਲੋਂ ਵਿਸ਼ੇਸ਼ ਮੁਫਤ ਮੈਡੀਕਲ ਚੈੱਕਅਪ ਕੈਂਪ ਕਰਵਾਇਆ
Publish Date: Wed, 04 Feb 2026 04:50 PM (IST)
Updated Date: Wed, 04 Feb 2026 04:53 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਕੁੱਬੇ ਵਿਖੇ ਆਯੂਸ਼ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਇਸ ਕੈਂਪ ਦਾ ਆਗਾਜ਼ ਸਰਪੰਚ ਹਰਦੇਵ ਸਿੰਘ, ਗੁਰਦੁਆਰਾ ਸਿੰਘਪੁਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਖਤਿਆਰ ਸਿੰਘ, ਮੈਂਬਰ ਜੀਤ ਸਿੰਘ, ਮਨਜੀਤ ਸਿੰਘ ਨਛੱਤਰ ਸਿੰਘ ਬਲਜੀਤ ਸਿੰਘ ਜਗਰੂਪ ਗੁਰਜੰਟ ਸਿੰਘ ਅਜੰਟ ਸਿੰਘ ਬਿੱਕੀ ਸਿੰਘ ਅਤੇ ਸਮੂਹ ਪੰਚਾਇਤ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਆਯੂਰਵੈਦ ਵਿਭਾਗ ਵੱਲੋਂ 328 ਅਤੇ ਹੋਮਿਓਪੈਥਿਕ ਵਿਭਾਗ ਵੱਲੋਂ 251 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਇਸ ਕੈਂਪ ’ਚ ਆਯੂਰਵੈਦ ਵਿਭਾਗ ਵੱਲੋਂ ਡਾ ਅਮਨਦੀਪ ਸਿੰਘ ਨੋਡਲ ਅਫਸਰ, ਡਾ. ਸੀਤੂ, ਡਾ. ਪੂਨਮ ਵੱਲੋਂ ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ।