ਮੰਦਭਾਗੀ ਖ਼ਬਰ : ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਗੱਭਰੂ ਨਾਲ ਵਾਪਰਿਆ ਭਾਣਾ, ਨਿਊਜ਼ੀਲੈਂਡ ’ਚ ਹੋਏ ਭਿਆਨਕ ਹਾਦਸੇ ਨੇ ਖੋਹਿਆ ਦੀਪਗੜ੍ਹ ਦਾ ਨੌਜਵਾਨ
ਬਰਨਾਲਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਦੀਪਗੜ੍ਹ ਦੇ ਵਾਸੀ ਹੋਣਹਾਰ ਨੌਜਵਾਨ ਰਮਨਦੀਪ ਸਿੰਘ ਸੋਨੀ ਢਿੱਲੋਂ ਪੁੱਤਰ ਡਾ. ਬਲਵਿੰਦਰ ਸਿੰਘ ਢਿੱਲੋਂ ਦੀ ਨਿਊਜ਼ੀਲੈਂਡ ਵਿਖੇ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਰਮਨਦੀਪ ਸੋਨੀ ਨੇ ਨਰਸਰੀ ਤੋਂ ਲੈ ਕੇ ਆਪਣੀ ਪੜ੍ਹਾਈ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਤੋਂ ਪ੍ਰਾਪਤ ਕੀਤੀ ਸੀ।
Publish Date: Sun, 17 May 2026 03:42 PM (IST)
Updated Date: Sun, 17 May 2026 03:45 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਬਰਨਾਲਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਦੀਪਗੜ੍ਹ ਦੇ ਵਾਸੀ ਹੋਣਹਾਰ ਨੌਜਵਾਨ ਰਮਨਦੀਪ ਸਿੰਘ ਸੋਨੀ ਢਿੱਲੋਂ ਪੁੱਤਰ ਡਾ. ਬਲਵਿੰਦਰ ਸਿੰਘ ਢਿੱਲੋਂ ਦੀ ਨਿਊਜ਼ੀਲੈਂਡ ਵਿਖੇ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਰਮਨਦੀਪ ਸੋਨੀ ਨੇ ਨਰਸਰੀ ਤੋਂ ਲੈ ਕੇ ਆਪਣੀ ਪੜ੍ਹਾਈ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਤੋਂ ਪ੍ਰਾਪਤ ਕੀਤੀ ਸੀ।
ਪੜ੍ਹਾਈ ਵਿੱਚ ਬੇਹੱਦ ਹੁਸ਼ਿਆਰ, ਕਵੀਸ਼ਰੀ ਅਤੇ ਰੰਗਮੰਚ ਰਾਹੀਂ ਨਾਟਕਾਂ ’ਚ ਵਿਲੱਖਣ ਪਛਾਣ ਸਥਾਪਿਤ ਕਰਨ ਸਦਕਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਕਾਬਲਿਆਂ ਵਿੱਚ ਰਾਜ ਪੱਧਰ ਤੇ ਉੱਤਮ ਬਾਲ ਕਲਾਕਾਰ ਦਾ ਅਵਾਰਡ ਹਾਸਲ ਕਰਨ ਵਾਲਾ ਇਹ ਪ੍ਰਤਿਭਾਵਾਨ ਨੌਜਵਾਨ ਗਿਆਰਾਂ ਸਾਲ ਪਹਿਲਾਂ ਨਿਊਜ਼ੀਲੈਂਡ ਵਿਖੇ ਗਿਆ ਸੀ।
ਸਖ਼ਤ ਮਿਹਨਤ ਰਾਹੀਂ ਜ਼ਿੰਦਗੀ ’ਚ ਸਫ਼ਲਤਾ ਦਾ ਮੁਕਾਮ ਹਾਸਿਲ ਕਰਨ ਵਾਲੇ ਇਸ ਨੌਜਵਾਨ ਦਾ 2024 ਵਿੱਚ ਵਿਆਹ ਹੋਇਆ ਸੀ। ਹੁਣ ਇਸ ਦੇ ਇੱਕ ਸਾਲ ਦੀ ਨੰਨ੍ਹੀ ਬੇਟੀ ਹੈ। 13 ਮਈ ਦੀ ਸ਼ਾਮ ਨੂੰ ਸੋਨੀ ਆਪਣੇ ਕੰਮਕਾਜ ਦੇ ਸਬੰਧ ਵਿੱਚ ਆਪਣੀ ਕਾਰ ’ਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਗਲਤ ਸਾਈਡ ਤੋਂ ਗੱਡੀ ਚਾਲਕ ਨੇ ਉਸ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਨੌਜਵਾਨ ਦੀ ਉਸੇ ਥਾਂ ’ਤੇ ਮੌਤ ਹੋ ਗਈ।
ਉਹ ਪਿੱਛੇ ਆਪਣੇ ਮਾਂ, ਪਿਉ, ਪਤਨੀ ਅਤੇ ਇੱਕ ਮਾਸੂਮ ਬੱਚੀ ਨੂੰ ਵਿਲਕਦੇ ਛੱਡ ਗਿਆ ਹੈ। ਇਸ ਹਾਦਸੇ ਕਾਰਨ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।