ਦਰੱਖਤਾਂ ਨੂੰ ਪੁੱਟਣਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ
ਦਰੱਖਤਾਂ ਨੂੰ ਪੁੱਟਣਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ
Publish Date: Wed, 04 Feb 2026 05:18 PM (IST)
Updated Date: Wed, 04 Feb 2026 05:20 PM (IST)

- 25 ਏਕੜ ਏਰੀਏ ’ਚ ਖਾਲੀ ਪਏ ਰਕਬੇ ’ਚੋਂ ਦਰੱਖਤ ਪੁੱਟਣ ਦਾ ਮਾਮਲਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਸਥਾਨਕ 25 ਏਕੜ, ਸਾਹਮਣੇ ਦੁਸਹਿਰਾ ਗਰਾਊਂਡ ਦੇ ਸਾਹਮਣੇ ਖਾਲੀ ਪਈ ਜਗ੍ਹਾ ’ਚ ਲੱਗੇ ਵੱਡੀ ਗਿਣਤੀ ’ਚ ਹਰੇ ਭਰੇ ਦਰੱਖਤਾਂ ਨੂੰ ਪੁੱਟਣਾ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਨੂੰ ਦਰਸਾਉਂਦਾ ਹੈ। ਭਾਵੇਂ ਹਾਈਕੋਰਟ ਵੱਲੋਂ ਪੰਜਾਬ ਅੰਦਰ ਸਰਕਾਰੀ ਥਾਵਾਂ ਤੋਂ ਦੁੱਖ ਕੱਟਣਾ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ, ਪਰ ਇਸ ਦੇ ਬਾਜਵੂਦ ਇਨ੍ਹਾਂ ਦਰੱਖਤਾਂ ਨੂੰ ਕੱਟਣਾ ਗਿਆ ਹੈ। ਜਾਣਕਾਰੀ ਅਨੁਸਾਰ ਨਗਰ ਸੁਧਾਰ ਟਰੱਸਟ ਬਰਨਾਲਾ ਵੱਲੋਂ 25 ਏਕੜ ਸਾਹਮਣੇ ਦੁਸਹਿਰਾ ਗਰਾਊਂਡ ਦੇ ਏਰੀਏ ’ਚੋਂ ਨਿਯਮਾਂ ਨੂੰ ਅਣਦੇਖਿਆਂ ਕਰਦੇ ਹੋਏ ਵੱਡੀ ਗਿਣਤੀ ’ਚ ਦਰੱਖ਼ਤਾਂ ਪੁੱਟ ਦਿੱਤਾ ਗਿਆ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਨਗਰ ਸੁਧਾਰ ਟਰੱਸਟ ਨੇ ਕੁਝ ਸਮਾਂ ਪਹਿਲਾਂ ਮਾਣਯੋਗ ਹਾਈਕੋਰਟ ਵੱਲੋਂ ਪੰਜਾਬ ’ਚ ਕੋਈ ਵੀ ਦਰੱਖ਼ਤ ਪੁੱਟੇ ਜਾਣ ਤੇ ਲਾਈ ਪਾਬੰਦੀ ਨੂੰ ਵੀ ਧਿਆਨ ’ਚ ਨਹੀਂ ਰੱਖਿਆ। ਜਦੋਂ ਇਸ ਸਬੰਧੀ ’ਤੇ ਪਹੁੰਚ ਕੇ ਪੜਤਾਲ ਕੀਤੀ ਤਾਂ ਦੇਖਣ ’ਚ ਆਇਆ 100 ਦੇ ਕਰੀਬ ਹਰੇ ਰੁੱਖ ਪੁੱਟੇ ਜਾ ਚੁੱਕੇ ਹਨ ਤੇ ਬਾਕੀ ਖੜੇ ਰੁੱਖ ਵੀ ਪੁੱਟੇ ਜਾ ਰਹੇ ਸਨ, ਪੁੱਟੇ ਗਏ ਰੁੱਖਾਂ ਦੀ ਕਿਸਮ ਨਿੰਮ, ਡੇਕ, ਤੂਤ, ਪਿੱਪਲ, ਬੋਹੜ, ਬਿੱਲੋ, ਆਦਿ ਕਿਸਮਾਂ ਦੇ ਰੁੱਖ ਸ਼ਾਮਲ ਹਨ। ਨਗਰ ਸੁਧਾਰ ਟਰੱਸਟ ਨੇ ਪੰਜਾਬ ਵਣ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਕੋਲੋਂ ਇਨ੍ਹਾਂ ਦਰੱਖਤਾਂ ਨੂੰ ਪੁੱਟਣ ਸਬੰਧੀ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਭਾਵ ਕਿ ਵਣ ਵਿਭਾਗ ਦੀ ਮਨਜ਼ੂਰੀ ਤੇ ਬਿਨਾਂ ਅਸੈੱਸਮੈਂਟ ਤੋਂ ਹੀ ਨਗਰ ਸੁਧਾਰ ਟਰੱਸਟ ਬਰਨਾਲਾ ਨੇ ਦਰੱਖ਼ਤ ਪੁੱਟ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਟਰੱਸਟ ਨੇ ਠੰਢ ਦੇ ਮੌਸਮ ਨੂੰ ਧਿਆਨ ’ਚ ਰੱਖੇ ਬਿਨਾਂ ਹੀ ਇਸੇ ਜਗ੍ਹਾ ਤੋਂ ਝੁੱਗੀਆਂ ਵਾਲਿਆਂ ਦੇ ਪਰਿਵਾਰਾਂ ਨੂੰ ਉਜਾੜ ਦਿੱਤਾ ਸੀ, ਜਿਸ ਤੋਂ ਬਾਅਦ ਟਰੱਸਟ ਨੂੰ ਜਨਤਕ ਜਥੇਬੰਦੀਆਂ ਤੇ ਸਮਾਜ ਸੇਵੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਟਰੱਸਟ ਦੇ ਅਧਿਕਾਰੀਆਂ ਨੇ ਮਾਣਯੋਗ ਹਾਈਕੋਰਟ ਵੱਲੋਂ ਰੁੱਖਾਂ ਦੀ ਕਟਾਈ ’ਤੇ ਮੁਕੰਮਲ ਰੋਕ ਲਾਏ ਜਾਣ ਦੇ ਬਾਵਜੂਦ ਵੀ ਹਰੇ ਭਰੇ ਦਰੱਖ਼ਤਾਂ ਨੂੰ ਕੱਟ ਕੇ ਵਾਤਾਵਰਣ ਪ੍ਰੇਮੀਆਂ ਤੇ ਸਮਾਜ ਸੇਵੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਸਬੰਧੀ ਵਾਤਾਵਰਣ ਪ੍ਰੇਮੀਆਂ ’ਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਰਾਜੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਦਰੱਖ਼ਤ ਪੁੱਟੇ ਜਾਣ ਦੀ ਪੋਸਟ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਵਣ ਰੇਂਜ ਅਫ਼ਸਰ ਬਰਨਾਲਾ ਦੇ ਮੁਲਾਜ਼ਮਾਂ ਨੇ ਮੌਕੇ ਤੇ ਪੁੱਜ ਕੇ ਪੁੱਟੇ ਦਰੱਖਤਾਂ ਦੀਆਂ ਤਸਵੀਰਾਂ ਖਿੱਚੀਆਂ ਤੇ ਵੀਡੀਓ ਵੀ ਬਣਾਈ, ਜਿਸ ਤੋਂ ਲੱਗਦਾ ਹੈ ਕਿ ਵਣ ਵਿਭਾਗ ਵੀ ਹਾਈਕੋਰਟ ਦੇ ਹੁਕਮਾਂ ਦੀ ਰੌਸ਼ਨੀ ’ਚ ਇਸ ਮਾਮਲੇ ਚ ਆਪਣੇ ਵੱਲੋਂ ਬਣਦੀ ਕਾਰਵਾਈ ਕਰੇਗਾ। ਜ਼ਿਰਕਯੋਗ ਹੈ ਕਿ ਇਸ ਮਾਮਲੇ ’ਚ ਬਣਦੀ ਕਾਰਵਾਈ ਦੀ ਮੰਗ ਨੂੰ ਲੈ ਕੇ ਮਜ਼ਦੂਰ ਜਥੇਬੰਦੀਆਂ ਵੱਲੋਂ ਮੰਗਲਵਾਰ ਨੂੰ ਵਣ ਵਿਭਾਗ ਦਫ਼ਤਰ ਬਰਨਾਲਾ ਅੱਗੇ ਧਰਨਾ ਦੇ ਕੇ ਕਾਰਵਾਈ ਕੀਤੀ ਮੰਗ ਕੀਤੀ ਗਈ ਹੈ। ਦੂਸਰੇ ਪਾਸੇ ਰੇਂਜ ਅਫ਼ਸਰ ਬਰਨਾਲਾ ਨੇ ਭਰੋਸਾ ਹੈ ਕਿ ਇਸ ਮਾਮਲੇ ’ਚ ਪੜਤਾਲ ਕਰਨ ਉਪਰੰਤ ਕਾਰਵਾਈ ਕੀਤੀ ਜਾਵੇਗੀ।