ਪਿੰਡ ਪੱਖੋ ਕਲਾਂ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੰਗਾਮਾ, ਕਿਸਾਨ ਦੇ ਖੇਤ ਵੜ ਕੇ ਭੰਨਤੋੜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਦੇ ਕਿਸਾਨ ਦੇ ਖੇਤ ਸਮਾਨ ਅਤੇ ਵਹੀਕਲ ਦੀ ਭੰਨਤੋੜ ਕਰਨ ਵਾਲੇ ਵਿਅਕਤੀਆਂ ਖਿਲਾਫ਼ ਐਸਐਸਪੀ ਬਰਨਾਲਾ ਤੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਸਥਾਨ ਤੇ ਆਪਣੇ ਖੇਤ ਜਾਣਕਾਰੀ ਦਿੰਦੇ ਹੋਏ ਕਿਸਾਨ ਜਗਸੀਰ ਸਿੰਘ ਤੇ ਲਖਵੀਰ ਸਿੰਘ ਨੇ ਦੋਸ਼ ਲਗਾਏ ਕਿ ਪਿਛਲੇ ਦਿਨੀਂ ਉਸਦੇ ਖੇਤ ਦਾ ਗੁਆਢੀ ਕਿਸਾਨ ਕਰੀਬ 20 ਵਿਅਕਤੀਆਂ ਸਮੇਤ ਜਿਨ੍ਹਾਂ ਦੇ ਹੱਥਾਂ 'ਚ ਕਿਰਪਾਨਾਂ ਤੇ ਸੋਟੀਆਂ ਸਨ। ਉਨ੍ਹਾਂ ਸਾਰਿਆਂ ਨੇ ਉਨ੍ਹਾਂ ਦੇ ਖੇਤ ਦੀ ਸਾਂਝੀ ਵੱਟ ਅਤੇ ਮੱਕੀ ਦੀ ਫਸਲ ਵਾਹ ਕੇ ਜ਼ਮੀਨ ਤੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਖੇਤ ਮੋਟਰ ਵਾਲੇ ਕੋਠੇ ਕੋਲ ਖੜੇ ਮੋਟਰਸਾਇਕਲ ਤੇ ਹੋਰ ਸਮਾਨ ਦੀ ਡਾ
Publish Date: Thu, 11 Jun 2026 11:54 AM (IST)
Updated Date: Thu, 11 Jun 2026 11:57 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਦੇ ਕਿਸਾਨ ਦੇ ਖੇਤ ਸਮਾਨ ਅਤੇ ਵਹੀਕਲ ਦੀ ਭੰਨਤੋੜ ਕਰਨ ਵਾਲੇ ਵਿਅਕਤੀਆਂ ਖਿਲਾਫ਼ ਐਸਐਸਪੀ ਬਰਨਾਲਾ ਤੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਸਥਾਨ ਤੇ ਆਪਣੇ ਖੇਤ ਜਾਣਕਾਰੀ ਦਿੰਦੇ ਹੋਏ ਕਿਸਾਨ ਜਗਸੀਰ ਸਿੰਘ ਤੇ ਲਖਵੀਰ ਸਿੰਘ ਨੇ ਦੋਸ਼ ਲਗਾਏ ਕਿ ਪਿਛਲੇ ਦਿਨੀਂ ਉਸਦੇ ਖੇਤ ਦਾ ਗੁਆਢੀ ਕਿਸਾਨ ਕਰੀਬ 20 ਵਿਅਕਤੀਆਂ ਸਮੇਤ ਜਿਨ੍ਹਾਂ ਦੇ ਹੱਥਾਂ 'ਚ ਕਿਰਪਾਨਾਂ ਤੇ ਸੋਟੀਆਂ ਸਨ। ਉਨ੍ਹਾਂ ਸਾਰਿਆਂ ਨੇ ਉਨ੍ਹਾਂ ਦੇ ਖੇਤ ਦੀ ਸਾਂਝੀ ਵੱਟ ਅਤੇ ਮੱਕੀ ਦੀ ਫਸਲ ਵਾਹ ਕੇ ਜ਼ਮੀਨ ਤੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਖੇਤ ਮੋਟਰ ਵਾਲੇ ਕੋਠੇ ਕੋਲ ਖੜੇ ਮੋਟਰਸਾਇਕਲ ਤੇ ਹੋਰ ਸਮਾਨ ਦੀ ਡਾਗਾਂ ਮਾਰ ਕੇ ਨਜਾਇਜ ਭੰਨਤੋੜ ਕੀਤੀ ਹੈ, ਜਿਸ ਸਬੰਧੀ ਤੁਰੰਤ ਅਸੀਂ ਪੁਲਿਸ ਨੂੰ ਹੈਲਪ ਲਾਈਨ ਨੰਬਰ ’ਤੇ ਕਾਲ ਕੀਤੀ ਪਰ ਪੁਲਿਸ ਵਲੋਂ ਦੋਸ਼ੀ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਉਕਤ ਵਿਅਕਤੀ ਸਾਡਾ ਜਾਨੀ ਤੇ ਮਾਲੀ ਨੁਕਸਾਨ ਕਰ ਸਕਦੇ ਹਨ।
ਕਿਸਾਨਾਂ ਨੇ ਐਸਐਸਪੀ ਬਰਨਾਲਾ ਤੋਂ ਲਿਖਤੀ ਦਰਖਾਸਤ ਰਾਹੀ ਇਨਸਾਫ ਦੀ ਮੰਗ ਕੀਤੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਂਗਰਾਹਾ ਦੇ ਇਕਾਈ ਪੱਖੋ ਕਲਾਂ ਦੇ ਪ੍ਰਧਾਨ ਬਲਦੇਵ ਸਿੰਘ, ਮਹਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਿਸਾਨ ਦੇ ਖੇਤ ਮੌਕਾ ਦੇਖਿਆ ਹੈ। ਜਿੱਥੇ ਕਿ ਕਿਸਾਨ ਦਾ ਮੋਟਰਸਾਇਕਲ ਤੇ ਹੋਰ ਸਮਾਨ ਦੀ ਭੰਨਤੋੜ ਕੀਤੀ ਗਈ ਹੈ। ਮੱਕੀ ਦੀ ਫ਼ਸਲ ਦਾ ਕੁਝ ਹਿੱਸਾ ਵੀ ਵਾਹਿਆ ਹੋਇਆ ਹੈ। ਘਟਨਾ ਦੀ ਨਿਰਪੱਖ ਪੜਤਾਲ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ, ਮਹਿੰਦਰ ਸਿੰਘ ਤੋਂ ਇਲਾਵਾ ਦਰਸਨ ਸਿੰਘ, ਜੋਗਿੰਦਰ ਸਿੰਘ ਹਾਜ਼ਰ ਸਨ। ਜਦੋਂ ਇਸ ਸਬੰਧੀ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਬਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਨੋ ਧਿਰਾਂ ਦਾ ਜ਼ਮੀਨ ਦੀ ਸਾਂਝੀ ਵੱਟ 'ਤੇ ਜ਼ਮੀਨ ਦੀ ਮਿਣਤੀ ਨੂੰ ਲੈ ਕੇ ਝਗੜਾ ਹੈ। ਜਿਸ ਸਬੰਧੀ ਇਕ ਵਿਅਕਤੀ ਹਸਪਤਾਲ ਦਾਖਲ ਵੀ ਹੋਇਆ ਹੈ। ਦੋਵੇਂ ਧਿਰਾਂ ਦੇ ਬਿਆਨਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।