ਸੰਤ ਬਾਬਾ ਲੌਂਗਪੁਰੀ ਸਕੂਲ ’ਚ ਹੋਈ ਐਥਲੈਟਿਕਸ ਮੀਟ
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋ ਕਲਾਂ ਵਿਖੇ ਹੋਈ ਦੋ ਦਿਨਾ ਸਲਾਨਾ ਐਥਲੈਟਿਕਸ ਮੀਟ
Publish Date: Wed, 28 Jan 2026 03:42 PM (IST)
Updated Date: Wed, 28 Jan 2026 03:46 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਪੱਖੋ ਕਲਾਂ ਚੰਗੀ ਪੜ੍ਹਾਈ ਦੇ ਨਾਲ-ਨਾਲ ਹਰ ਖੇਤਰ ’ਚ ਅੱਗੇ ਹੈ। ਇਸ ਕਾਰਨ ਸਕੂਲ ’ਚ ਦੋ ਦਿਨਾ ਸਲਾਨਾ ਖੇਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਸੰਤ ਬਾਬਾ ਚਰਨਪੁਰੀ, ਮੈਨੇਜਿੰਗ ਡਾਇਰੈਕਟਰ ਕਰਮਜੀਤ ਕੌਰ ਦੇਵਾ, ਸਕੂਲ ਦੇ ਪ੍ਰਿੰਸੀਪਲ ਸਤੀਸ਼ ਕੁਮਾਰ, ਕੋਆਰਡੀਨੇਟਰ ਗੁਰਦੀਪ ਸਿੰਘ, ਐਕਟੀਵਿਟੀ ਇੰਚਾਰਜ ਕਿਰਨਜੀਤ ਕੌਰ, ਕਮੇਟੀ ਮੈਂਬਰ ਲੈਕਚਰਾਰ ਜਗਮੇਲ ਸਿੰਘ ਸਮਰਾ, ਸੂਬੇਦਾਰ ਹਰਭਜਨ ਸਿੰਘ ਸਿੱਧੂ, ਨੰਬਰਦਾਰ ਸੁਖਦੇਵ ਸਿੰਘ ਸਿੱਧੂ, ਜਗਮੇਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਮਾਨ,ਨਿਰਮਲ ਸਿੰਘ ਮਾਨ, ਮਾਸਟਰ ਗਲੋਦਰ ਖਾਨ, ਬਲਦੇਵ ਸਿੰਘ ਸਿੱਧੂ, ਬ੍ਰਿਲੀਐਂਟ ਸਕੂਲ ਦੇ ਪ੍ਰਿੰਸੀਪਲ ਸੁਮਨ ਸ਼ਰਮਾ ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ’ਚ ਰਾਸ਼ਟਰੀ ਗੀਤ ਨਾਲ ਝੰਡਾ ਲਹਿਰਾਇਆ ਗਿਆ। ਜੋਤ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ ਗਈ। ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਉਸ ਤੋਂ ਬਾਅਦ ਲਗਾਤਾਰ ਖੇਡਾਂ ਕਰਵਾਈਆਂ ਗਈਆਂ। ਬਾਲ ਰੇਸ, ਲੈਮਨ ਸਪੂਨ ਰੇਸ, ਬੇਲੂਨ ਰੇਸ ਛੋਟੇ ਬੱਚਿਆਂ ਦੀਆਂ ਖੇਡਾਂ ਸਨ, ਰੀਲੇਅ ਰੇਸ, ਦੌੜਾਂ, ਸ਼ਾਰਟ ਪੁੱਟ, ਰੱਸਾਕਸ਼ੀ, ਲੰਬੀ ਛਾਲ ਅਤੇ ਹੋਰ ਵੱਡੇ ਬੱਚਿਆ ਦੀਆ ਮੁੱਖ ਖੇਡਾਂ ਸਨ। ਬੱਚਿਆਂ ਦੁਆਰਾ ਬੜੇ ਉਤਸ਼ਾਹ ਨਾਲ ਐਥਲੈਟਿਕ ਮੀਟ ’ਚ ਹਿੱਸਾ ਲਿਆ ਗਿਆ। ਖੇਡਾਂ ’ਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਸਰਪ੍ਰਸਤ, ਮੈਨੇਜਿੰਗ ਡਾਇਰੈਕਟਰ, ਕੋਆਰਡੀਨੇਟਰ, ਸਮੂਹ ਕਮੇਟੀ ਮੈਂਬਰਾਂ ਦੁਆਰਾ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਇੱਕ ਮੁੰਡਾ ਅਤੇ ਇੱਕ ਕੁੜੀ ਨੂੰ ਬੈਸਟ ਐਥਲੀਟ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸਰਪ੍ਰਸਤ ਸੰਤ ਬਾਬਾ ਚਰਨਪੁਰੀ ਨੇ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਦੱਸਦੇ ਹੋਏ ਖੇਡਾਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਸਾਡੇ ਸਰੀਰ ਦਾ ਵਿਕਾਸ ਚੰਗੀ ਤਰਾਂ ਹੁੰਦਾ ਹੈ। ਮੈਨੇਜਿੰਗ ਡਾਇਰੈਕਟਰ ਕਰਮਜੀਤ ਕੌਰ ਦੇਵਾ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣ ਲਈ ਕਿਹਾ ਤਾਂ ਜੋ ਬਚਿਆਂ ਦਾ ਸਰਬਪੱਖੀ ਵਿਕਾਸ ਹੋ ਸਕੇ। ਪ੍ਰਿੰਸੀਪਲ ਸਤੀਸ਼ ਕੁਮਾਰ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਖੇਡਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਅਤੇ ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਅਸੀਂ ਹਰ ਸਾਲ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਐਥਲੈਟਿਕਸ ਮੀਟ ਕਰਵਾਉਂਦੇ ਰਹਿੰਦੇ ਹਾਂ ਤਾਂ ਜੋ ਬੱਚਿਆਂ ’ਚ ਖੇਡ ਭਾਵਨਾ ਪੈਦਾ ਕੀਤੀ ਜਾ ਸਕੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਲ ਸਨ।