112 ਨਸ਼ੇ ਦੀਆਂ ਗੋਲੀਆਂ ਸਮੇਤ ਦੋ ਕਾਬੂ
112 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ
Publish Date: Wed, 21 Jan 2026 04:51 PM (IST)
Updated Date: Wed, 21 Jan 2026 04:54 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਤਪਾ ਦੀ ਪੁਲਿਸ ਨੇ 112 ਨਸ਼ੇ ਦੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਪਾਰਟੀ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਮੇਨ ਹਾਈਵੇ ਰੋਡ ਬਠਿੰਡਾ ਬਰਨਾਲਾ ਤੋਂ ਲਿੰਕ ਰੋਡ ਪਰ ਪਿੰਡ ਘੁੰਨਸ ਵੱਲ ਜਾ ਰਹੇ ਸੀ, ਤਾਂ ਲਿੰਕ ਰੋਡ ਘੁੰਨਸ ਪਰ ਪੈਂਦੇ ਮੋੜ ਪਾਸ ਬੋਹੜ ਦੇ ਦਰੱਖਤ ਹੇਠ ਤਿੰਨ ਨੌਜਵਾਨ ਇੰਦਰਜੀਤ ਸਿੰਘ ਉਰਫ ਬਾਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੰਡੀ ਪਾਸਾ ਤਾਜੋਕੇ ਤੇ ਬਲਵੰਤ ਸਿੰਘ ਉਰਫ ਬੱਬੂ ਪੁੱਤਰ ਕਾਕਾ ਸਿੰਘ ਵਾਸੀ ਘੁੰਨਸ ਰੋਡ ਢਿੱਲਵਾਂ ਵਿਅਕਤੀ ਬੈਠੇ ਦਿਖਾਈ ਦਿੱਤੇ ਜੋ ਇੱਕ ਲਿਫਾਫਾ ਦੀ ਫਰੋਲਾ ਫਰਾਲੀ ਕਰ ਰਹੇ ਸੀ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਮੌਕਾ ’ਤੇ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਕੁੱਲ 112 ਨਸ਼ੇ ਦੀਆਂ ਗੋਲੀਆਂ ਬਰਾਮਦ ਕਰਵਾਈਆਂ।