ਅਗਨੀਵੀਰ ਭਰਤੀ ਲਈ ਲਿਖਤੀ ਪੇਪਰ ਦੀ ਤਿਆਰੀ ਲਈ ਸਿਖ਼ਲਾਈ ਸ਼ੁਰੂ
ਅਗਨੀਵੀਰ ਭਰਤੀ ਲਈ ਲਿਖਤੀ ਪੇਪਰ ਦੀ ਤਿਆਰੀ ਵਾਸਤੇ ਸਿਖ਼ਲਾਈ ਸ਼ੁਰੂ
Publish Date: Wed, 11 Feb 2026 04:01 PM (IST)
Updated Date: Wed, 11 Feb 2026 04:02 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਅਗਨੀਵੀਰ ਫੌਜ ’ਚ ਭਰਤੀ ਹੋਣ ਲਈ ਜ਼ਿਲ੍ਹਾ ਬਰਨਾਲਾ ਦੇ ਚਾਹਵਾਨ ਨੌਜਵਾਨ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਲਿਖਤੀ ਪੇਪਰ ਦੀ ਤਿਆਰੀ ਲਈ ਸੀ-ਪਾਈਟ ਕੈਂਪ ਨਾਭਾ ’ਚ ਦਾਖ਼ਲਾ ਲੈ ਸਕਦੇ ਹਨ। ਸੀ-ਪਾਈਟ ਕੈਂਪ ਨਾਭਾ ਦੇ ਟ੍ਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕੈਂਪ ’ਚ ਸਿਖਲਾਈ ਰਹਿਣਾ-ਖਾਣਾ ਸਭ ਸਰਕਾਰ ਵੱਲੋਂ ਮੁਫ਼ਤ ਹੈ। ਕੈਂਪ ਸ਼ੁਰੂ ਹੋ ਚੁੱਕਾ ਹੈ, ਜਿਸ ’ਚ ਸੀਮਤ ਸੀਟਾਂ ਹੀ ਹਨ, ਜਿਹੜੇ ਕਾਬਲ ਨੌਜਵਾਨ ਪਹਿਲਾਂ ਦਾਖਲਾ ਲੈਣਗੇ, ਉਨ੍ਹਾਂ ਨੂੰ ਹੀ ਸਿਖ਼ਲਾਈ ਦਿੱਤੀ ਜਾਵੇਗੀ। ਅਗਨੀਵੀਰ ਰਜਿਸਟ੍ਰੇਸ਼ਨ ਲਈ ਆਰਮੀ ਦੀ ਸਾਈਟ ’ਤੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਦਾ ਲਿਖਤੀ ਪੇਪਰ ਅਪ੍ਰੈਲ ਮਹੀਨੇ ’ਚ ਹੋਵੇਗਾ। ਜਿਹੜੇ ਨੌਜਵਾਨ ਲਿਖਤੀ ਪੇਪਰ ਪਾਸ ਕਰ ਲੈਣਗੇ, ਉਨ੍ਹਾਂ ਦਾ ਦੁਬਾਰਾ ਸਰੀਰਕ ਪ੍ਰੀਖਿਆ ਲਈ ਕੈਂਪ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਹੈ। ਚਾਹਵਾਨ ਨੌਜਵਾਨਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਕੈਂਪ ’ਚ ਦਾਖ਼ਲਾ ਲੈਣ।