ਬਰਨਾਲਾ 'ਚ ਟ੍ਰੈਫਿਕ ਜਾਮ, ਪਾਰਕਿੰਗ ਅਤੇ ਗੰਦਗੀ ਦਾ ਬੋਲਬਾਲਾ: ਸ਼ਹਿਰ ਵਾਸੀਆਂ ਦੀਆਂ ਨਵੇਂ ਮੇਅਰ 'ਤੇ ਟਿਕੀਆਂ ਉਮੀਦਾਂ; ਕੀ ਮਿਲੇਗਾ ਮੁਸ਼ਕਲਾਂ ਤੋਂ ਛੁਟਕਾਰਾ?
ਬਹੁਤ ਹੀ ਘੱਟ ਖੇਤਰਫ਼ਲ ਵਾਲਾ ਜਿਲ੍ਹਾ ਬਰਨਾਲਾ ਹੁਣ ਨਗਰ ਨਿਗਮ ਬਣਨ ’ਤੇ ਵੱਡੇ ਸ਼ਹਿਰਾਂ ’ਚ ਸ਼ਾਮਲ ਹੋ ਚੁੱਕਿਆ ਹੈ। ਵੀਰਵਾਰ ਨੂੰ ਨਗਰ ਨਿਗਮ ਬਰਨਾਲਾ ਨੂੰ ਨਵਾਂ ਮੇਅਰ ਮਿੱਲ ਚੁੱਕਿਆ ਹੈ, ਬਰਨਾਲਾ ਸਹਿਰ ਅੰਦਰ ਲੱਗ ਰਹੇ ਜਾਮ, ਸਫ਼ਾਈ, ਪਾਰਕਿੰਗ ਤੇ ਹੋਰ ਕਈ ਵੱਡੀਆਂ ਸਮੱਸਿਆਵਾਂ ਦੇ ਹੱਲ ਲਈ ਬਰਨਾਲਾ ਵਾਸੀਆਂ ਦੀਆਂ ਅੱਖਾਂ ਹੁਣ ਨਵੇ ਮੇਅਰ ਤੇ ਟਿੱਕ ਚੁੱਕੀਆਂ ਹਨ। ਜ਼ਿਕਰਯੋਗ ਬੇਸ਼ੱਕ ਹਸਨਪ੍ਰੀਤ ਭਾਰਦਵਾਜ ਕੋਲ ਨਗਰ ਕੌਂਸਲ ਦੇ ਕੰਮਾਂ ਦਾ ਜ਼ਮੀਨੀ ਤਜ਼ਰਬਾ ਹੈ, ਪਰ ਇਸ ਵਾਰ ਉਨ੍ਹਾਂ ਦੇ ਸਾਹਮਣੇ ਕੋਈ ਸਧਾਰਨ ਕੰਮ ਨਹੀਂ, ਸਗੋਂ ਚੁਣੌਤੀਆਂ ਦਾ ਇੱਕ ਪੂਰਾ ਪਹਾੜ ਖੜ੍ਹਾ ਹੈ।
Publish Date: Thu, 11 Jun 2026 02:21 PM (IST)
Updated Date: Thu, 11 Jun 2026 02:24 PM (IST)

ਯਾਦਵਿੰਦਰ ਸਿੰਘ ਭੁੱਲਰ/ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ - ਬਹੁਤ ਹੀ ਘੱਟ ਖੇਤਰਫ਼ਲ ਵਾਲਾ ਜਿਲ੍ਹਾ ਬਰਨਾਲਾ ਹੁਣ ਨਗਰ ਨਿਗਮ ਬਣਨ ’ਤੇ ਵੱਡੇ ਸ਼ਹਿਰਾਂ ’ਚ ਸ਼ਾਮਲ ਹੋ ਚੁੱਕਿਆ ਹੈ। ਵੀਰਵਾਰ ਨੂੰ ਨਗਰ ਨਿਗਮ ਬਰਨਾਲਾ ਨੂੰ ਨਵਾਂ ਮੇਅਰ ਮਿੱਲ ਚੁੱਕਿਆ ਹੈ, ਬਰਨਾਲਾ ਸਹਿਰ ਅੰਦਰ ਲੱਗ ਰਹੇ ਜਾਮ, ਸਫ਼ਾਈ, ਪਾਰਕਿੰਗ ਤੇ ਹੋਰ ਕਈ ਵੱਡੀਆਂ ਸਮੱਸਿਆਵਾਂ ਦੇ ਹੱਲ ਲਈ ਬਰਨਾਲਾ ਵਾਸੀਆਂ ਦੀਆਂ ਅੱਖਾਂ ਹੁਣ ਨਵੇ ਮੇਅਰ ਤੇ ਟਿੱਕ ਚੁੱਕੀਆਂ ਹਨ। ਜ਼ਿਕਰਯੋਗ ਬੇਸ਼ੱਕ ਹਸਨਪ੍ਰੀਤ ਭਾਰਦਵਾਜ ਕੋਲ ਨਗਰ ਕੌਂਸਲ ਦੇ ਕੰਮਾਂ ਦਾ ਜ਼ਮੀਨੀ ਤਜ਼ਰਬਾ ਹੈ, ਪਰ ਇਸ ਵਾਰ ਉਨ੍ਹਾਂ ਦੇ ਸਾਹਮਣੇ ਕੋਈ ਸਧਾਰਨ ਕੰਮ ਨਹੀਂ, ਸਗੋਂ ਚੁਣੌਤੀਆਂ ਦਾ ਇੱਕ ਪੂਰਾ ਪਹਾੜ ਖੜ੍ਹਾ ਹੈ।
ਸਿਆਸੀ ਗੜ੍ਹ 'ਚ ਸਮੱਸਿਆਵਾਂ ਦਾ ਹੜ੍ਹ ਬਰਨਾਲਾ ਵਿਧਾਨ ਸਭਾ, ਉਹ ਹਲਕਾ ਹੈ ਜਿੱਥੇ 2017 ਤੋਂ 2024 ਤੱਕ ਮੀਤ ਹੇਅਰ ਵਿਧਾਇਕ ਰਹੇ ਅਤੇ ਹੁਣ ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਹਨ, ਬਰਨਾਲਾ ਇਲਾਕਾ ਵੀ ਉਨਾਂ ਦੇ ਲੋਕ ਸਭਾ ਹਲਕੇ ਦਾ ਹਿੱਸਾ ਹੈ । ਪਰ ਵੀਆਈਪੀ ਕਹਾਉਣ ਵਾਲੇ ਇਸ ਸ਼ਹਿਰ ਦੀ ਹਕੀਕਤ ਇਹ ਹੈ ਕਿ ਇੱਥੇ ਜਨਜੀਵਨ ਰੋਜ਼ਾਨਾ ਟ੍ਰੈਫਿਕ ਜਾਮ ਦੇ ਪਹੀਏ ਹੇਠ ਕੁਚਲਿਆ ਜਾਂਦਾ ਹੈ। ਸ਼ਹਿਰ ਦੇ ਵਧੇਰੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨਾਲ ਸੜਕਾਂ ਸੁੰਗੜੀਆਂ ਪਈਆਂ ਹਨ। ਬੇਸ਼ੱਕ ਹਸ਼ਨਪ੍ਰੀਤ ਭਾਰਦਵਾਜ ਕੋਲ ਸਥਾਨਕ ਰਾਜਨੀਤੀ ਤੇ ਨਗਰ ਕੌਂਸਲ ਦੀ ਕਾਰਜਪ੍ਰਣਾਲੀ ਦਾ ਚੋਖਾ ਤਜ਼ਰਬਾ ਹੈ, ਕਿਉਂਕਿ ਉਹ ਆਪ ਸਰਕਾਰ ਬਣਨ ਤੋਂ ਬਾਅਦ, ਲਗਾਤਾਰ ਇੱਕ ਕੋਨੇ ’ਚ ਬਹਿ ਕੇ, ਨਗਰ ਕੌਂਸਲ ਦੇ ਕੰਮਾਂ ਨੂੰ ਕਰਵਾਉਣ ’ਚ ਵਧੇਰੇ ਰੁਚੀ ਲੈਂਦਾ ਰਿਹਾ ਹੈ। ਉਦੋਂ ਉਨਾਂ ਨੂੰ ਕਿਸੇ ਨੂੰ ਕਹਿ ਕੇ ਕੰਮ ਕਰਵਾਉਣਾ ਪੈਂਦਾ ਸੀ, ਤੇ ਹੁਣ ਹਰਾ ਪੈਨ ਉਨਾਂ ਦੇ ਆਪਣੇ ਹੱਥ ਆ ਰਿਹਾ ਹੈ। ਉਨਾਂ ਦਾ ਤਜੁਰਬਾ ਨਿਗਮ ਦੀ ਕਮਾਂਡ ਸੰਭਾਲਣ ਵੇਲੇ ਉਨ੍ਹਾਂ ਦੇ ਕੰਮ ਆਵੇਗਾ।
ਸ਼ਹਿਰ ਅੰਦਰ ਜਾਮ ਦੀ ਵੱਡੀ ਸਮੱਸਿਆ
ਪੈਟਰੋਲ ਪੰਪਾਂ ਦੇ ਅੰਡਰਬ੍ਰਿਜ, ਐਸ.ਡੀ. ਕਾਲਜ ਓਵਰਬ੍ਰਿਜ, ਬੱਸ ਅੱਡਾ ਰੋਡ ਤੇ ਕੋਰਟ ਕੰਪਲੈਕਸ ਦੇ ਸਾਹਮਣੇ ਦਿਨ ’ਚ ਕਈ-ਕਈ ਵਾਰ ਲੰਬੇ ਜਾਮ ਲੱਗਣਾ ਆਮ ਗੱਲ ਹੈ। ਦਿਨ ਚੜ੍ਹਦੇ ਹੀ ਕੂੜੇ ਦੇ ਪਹਾੜ ਲੱਗ ਜਾਂਦੇ ਹਨ, ਜੋ ਨਾ ਸਿਰਫ਼ ਬਦਬੂ ਫੈਲਾਉਂਦੇ ਹਨ ਸਗੋਂ ਭਿਆਨਕ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਨ। ਪੈਟਰੋਲ ਪੰਪਾਂ ਦੇ ਅੰਡਰਬ੍ਰਿਜ, ਐਸ.ਡੀ. ਕਾਲਜ ਓਵਰਬ੍ਰਿਜ, ਬੱਸ ਅੱਡਾ ਰੋਡ ਅਤੇ ਕੋਰਟ ਕੰਪਲੈਕਸ ਦੇ ਸਾਹਮਣੇ ਦਿਨ ’ਚ ਕਈ-ਕਈ ਵਾਰ ਲੰਬੇ ਜਾਮ ਲੱਗਣਾ ਆਮ ਗੱਲ ਹੈ। ਹੁਣ ਸ਼ਹਿਰ ਦੀ ਨੁਹਾਰ ਬਦਲੇਗੀ ਜਾਂ ਫਿਰ ਉਸੇ ਤਰ੍ਹਾਂ ਦੀ ਸਥਿੱਤੀ ਰਹੇਗੀ ਇਸ ਨੂੰ ਲੈ ਕੇ ਬਰਨਾਲਾ ਵਾਸੀਆਂ ਦੀਆਂ ਨਜ਼ਰਾਂ ਨਵੇਂ ਮੇਅਰ ਹਸਨਪ੍ਰਤ ਭਾਰਦਵਾਜ ’ਤੇ ਟਿਕਿਆ ਹੋਈਆਂ ਹਨ।
ਬਰਨਾਲਾ ਵਾਸੀਆਂ ਦੀਆਂ ਨਵੇਂ ਮੇਅਰ ’ਤੇ ਟਿਕੀਆਂ ਉਮੀਦਾਂ
ਨਗਰ ਨਿਗਰ ਬਰਨਾਲਾ ਨੂੰ ਨਵਾਂ ਮੇਅਰ ਹਸਨਪ੍ਰੀਤ ਭਾਰਦਵਾਜ ਮਿਲਣ ’ਤੇ ਸਥਾਨਕ ਵਾਸੀਆਂ ਹਰਨੇਕ ਸਿੰਘ, ਵਨੀਤ ਗੋਇਲ, ਨਛੱਤਰ ਸਿੰਘ, ਹਰੀਸ ਗੋਇਲ, ਚਮਨ ਲਾਲ, ਗੁਰਨਾਮ ਸਿੰਘ, ਜਸਵੀਰ ਕੌਰ ਆਦਿ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਵੀ ਹੈ ਕਿ ਉਨ੍ਹਾਂ ਦਾ ਛੋਟਾ ਜਿਹਾ ਸ਼ਹਿਰ ਵੱਡੇ ਸ਼ਹਿਰਾਂ ’ਚ ਸ਼ਾਮਲ ਹੋ ਚੁੱਕਿਆ ਹੈ, ਪਰ ਸ਼ਹਿਰ ਵਾਸੀਆਂ ਦੀਆਂ ਬਹੁਤ ਗੰਭੀਰ ਸਮੱਸਿਆਵਾਂ ਜਿਵੇਂ ਕਿ ਸਾਫ ਸਫ਼ਾਈ, ਸਹਿਰ ਅੰਦਰ ਲੱਗ ਰਹੇ ਜਾਮ, ਸ਼ਹਿਰ ਅੰਦਰ ਪਾਰਕਿੰਗ ਦੀ ਸਮੱਸਿਆ, ਪਾਰਕਾਂ ਦਾ ਨਿਰਮਾਣ ਤੇ ਸਫ਼ਾਰੀ, ਰੇਹੜੀ ਫ਼ੜੀ ਸਮੱਸਿਆ ਆਦਿ ਵੱਡੀਆਂ ਸਮੱਸਿਆਵਾ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਨਵੇਂ ਬਣੇ ਮੇਅਰ ਵਲੋਂ ਬਰਨਾਲਾ ਵਾਸੀਆਂ ਨੂੰ ਇਨ੍ਹਾਂ ਸਮੱਸਿਆ ਤੋਂ ਜਲਦ ਨਿਜਾਤ ਦਵਾਈ ਜਾਵੇਗੀ ਤੇ ਉਹ ਬਰਨਾਲਾ ਨੂੰ ਨਵੀ ਦਿੱਖ ਦੇਣ ’ਚ ਕਾਮਯਾਬ ਹੋਣਗੇ।