ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀ ਕਾਬੂ
ਚੋਰੀ ਦੇ ਮੋਟਰਸਾਇਕਲਾਂ ਸਮੇਤ ਤਿੰਨ ਵਿਅਕਤੀ ਕਾਬੂ
Publish Date: Wed, 01 Apr 2026 06:14 PM (IST)
Updated Date: Wed, 01 Apr 2026 06:16 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਕਾਰਨ ਸੀਆਈਏ ਸਟਾਫ਼ ਬਰਨਾਲਾ ਦੀ ਟੀਮ ਵੱਲੋਂ ਚੋਰੀ ਕੀਤੇ ਗਏ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰਪਾਲ ਸਿੰਘ ਉਪ ਕਪਤਾਨ ਪੁਲਿਸ (ਇੰਨ) ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਮਾੜੇ ਅਨਸਰਾ ਖ਼ਿਲਾਫ਼ ਕਰਵਾਈ ਕਰਦੇ ਹੋਏ ਸੀਆਈਏ ਬਰਨਾਲਾ ਦੀ ਟੀਮ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਸਹਾਇਕ ਥਾਣੇਦਾਰ ਲਵਪ੍ਰੀਤ ਸਿੰਘ ਸੀਆਈਏ ਬਰਨਾਲਾ ਨੂੰ ਸੌਰਸ ਵੱਲੋਂ ਇਤਲਾਹ ਮਿਲੀ ਕਿ ਵਿਸ਼ਾਲ ਕੁਮਾਰ ਉਰਫ ਵਿਸ਼ਾਲ ਪੁੱਤਰ ਗੌਤਮ ਮਾਝੀ ਵਾਸੀ ਗਲੀ ਨੰਬਰ 1 ਗਰਚਾ ਰੋਡ ਸੰਤ ਨਗਰ ਬਰਨਾਲਾ, ਲਵਦੀਪ ਸਿੰਘ ਉਰਫ ਲਵੀ ਪੁੱਤਰ ਰਾਜਵਿੰਦਰ ਸਿੰਘ ਵਾਸੀ ਗਲੀ ਨੰਬਰ 1 ਗਰਚਾ ਰੋਡ ਸੰਤ ਨਗਰ ਬਰਨਾਲਾਹ ਤੇ ਸੁਖਦੀਪ ਕੁਮਾਰ ਉਰਫ ਸੋਨੂੰ ਪੁੱਤਰ ਨਰਿੰਦਰ ਕੁਮਾਰ ਵਾਸੀ ਰਮਦਾਸੀਆ ਨਗਰ ਖੁੱਡੀ ਕਲਾ ਨੇ ਆਪਣੇ ਹੋਰ ਸਾਥੀਆਂ ਨਾਲ ਰਲ ਕੇ ਇੱਕ ਗਿਰੋਹ ਬਣਾਇਆ ਹੋੲਆ ਹੈ, ਜੋ ਮੋਟਰਸਾਈਕਲ ਚੋਰੀ ਕਰਨ ’ਤੇ ਆਉਂਦੇ-ਜਾਂਦੇ ਰਾਹਗੀਰਾਂ ਪਾਸੋਂ ਮੋਟਰਸਾਈਕਲ ਲੁੱਟਣ/ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਇਹ ਵਿਅਕਤੀ ਚੋਰੀ ਜਾਂ ਲੁੱਟ-ਖੋਹ ਕੀਤੇ ਮੋਟਰਸਾਈਕਲਾਂ ’ਤੇ ਗਰਚਾ ਰੋਡ ਬਰਨਾਲਾ ਅਤੇ ਆਈਟੀਆਈ ਚੌਕ ਬਰਨਾਲਾ ਦੇ ਆਸ-ਪਾਸ ਕਿਸੇ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਾਕ ’ਚ ਘੁੰਮਦੇ ਵੇਖੇ ਗਏ ਹਨ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੌਰਾਨੇ ਚੈਕਿੰਗ ਵਿਸ਼ਾਲ ਕੁਮਾਰ ਉਰਫ ਵਿਸਾਲ, ਲਵਦੀਪ ਸਿੰਘ ਉਰਫ ਲਵੀ ਤੇ ਸੁਖਦੀਪ ਕੁਮਾਰ ਉਰਫ ਸੋਨੂ ਨੂੰ ਕਾਬੂ ਕੀਤਾ, ਜਿਨ੍ਹਾਂ ਦੇ ਕਬਜ਼ੇ ’ਚੋਂ 7 ਮੋਟਰਸਾਈਕਲ ਬਰਾਮਦ ਕੀਤੇ ਗਏ। ਦੌਰਾਨੇ ਪੁੱਛਗਿੱਛ ਉਕਤਾਨ ਵਿਅਕਤੀਆਂ ਨੇ ਦੱਸਿਆ ਕਿ ਇਹ ਤਿੰਨੋ ਜਣੇ ਵੱਖ-ਵੱਖ ਸਹਿਰਾ ਬਠਿੰਡਾ, ਸੰਗਰੂਰ, ਪਟਿਆਲਾ, ਲੁਧਿਆਣਾ ਜਾ ਮੇਲਿਆਂ ਆਦਿ ’ਤੇ ਬੱਸ ਰਾਹੀਂ ਚਲੇ ਜਾਂਦੇ ਸਨ ਤੇ ਜਿੱਥੇ ਭੀੜ ਭੜੱਕਾ ਵਾਲੀਆਂ ਥਾਵਾਂ ਹੁੰਦੀਆਂ ਜਾ ਜਿੱਥੇ ਕਿਤੇ ਬਿਨਾਂ ਕਿਸੇ ਨਿਗਰਾਨੀ ਤੋਂ ਮੋਟਰਸਾਈਕਲ ਖੜ੍ਹੇ ਹੁੰਦੇ ਸੀ, ਉਨ੍ਹਾਂ ਨੂੰ ਚੋਰੀ ਕਰ ਲੈਂਦੇ ਸੀ ਤੇ ਅੱਗੇ ਆਪਣੇ ਜਾਣ-ਪਛਾਣ ਦੇ ਵਿਅਕਤੀ ਨੂੰ ਝੂਠ ਬੋਲ ਕੇ ਵੇਚ ਦਿੰਦੇ ਸੀ ਜਾਂ ਗਹਿਣੇ ਰੱਖ ਦਿੰਦੇ ਸੀ ਅਤੇ ਉਨ੍ਹਾਂ ਪਾਸੋਂ ਕੁੱਝ ਪੈਸੇ ਸਾਈ ਦੇ ਤੌਰ ’ਤੇ ਲੈ ਲੈਂਦੇ ਸੀ ਤੇ ਬਾਕੀ ਪੈਸੇ ਕਾਗਜ਼/ਐਫੀਡੇਵਟ ਦੇਣ ਵੇਲੇ ਲੈਣ ਬਾਰੇ ਗੱਲ ਕਰ ਲੈਂਦੇ ਸੀ। ਇਨ੍ਹਾਂ ਪਾਸੋਂ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।