ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਨਕਦੀ ਕੀਤੀ ਚੋਰੀ
ਚੋਰਾਂ ਨੇ ਦੁਕਾਨ ਸ਼ਟਰ ਤੋੜੇ ਨਗ਼ਦੀ ਕੀਤੀ ਚੋਰੀ
Publish Date: Wed, 01 Apr 2026 06:32 PM (IST)
Updated Date: Wed, 01 Apr 2026 06:34 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਧਨੌਲਾ ਵਿਖੇ ਬੀਤੀ ਰਾਤ ਚੋਰਾਂ ਨੇ ਇੱਕ ਦੁਕਾਨ ਦਾ ਸ਼ਟਰ ਤੋੜ ਕੇ ਉਸ ’ਚੋਂ ਨਕਦੀ ਚੋਰੀ ਕਰ ਲਈ। ਬੱਸ ਸਟੈਂਡ ਨੇੜੇ ਗੁਰੂ ਨਾਨਕ ਐਸੋਸੀਏਟ ਦੁਕਾਨ ਦੇ ਮਾਲਕ ਪ੍ਰੇਮ ਕੁਮਾਰ ਖੱਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਆਪਣੀ ਦੁਕਾਨ ਦੇ ਗੱਲੇ ’ਚ 45 ਹਜ਼ਾਰ ਦੇ ਕਰੀਬ ਨਕਦ ਰਾਸ਼ੀ ਰੱਖ ਕੇ ਘਰ ਚਲਾ ਗਿਆ ਸੀ ਕਿਉਂਕਿ ਮੰਗਾਵਾਰ ਦੀ ਬੈਕ ’ਚ ਛੁੱਟੀ ਹੋਣ ਕਾਰਨ, ਉਸ ਨੇ ਇਹ ਰਾਸੀ ਦੁਕਾਨ ’ਤੇ ਹੀ ਰੱਖ ਗਿਆ ਸਵੇਰੇ ਬੈਂਕ ’ਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਜਿਸ ਨੂੰ ਉਹ ਆਪਣੇ ਦੁਕਾਨ ਦੇ ਗੱਲੇ ਵਿੱਚ ਰੱਖ ਕੇ ਤਾਲਾ ਲਾ ਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਸਵੇਰੇ 1:00 ਵਜੇ ਦੇ ਕਰੀਬ ਦੁਕਾਨਾਂ ਅੱਗੇ ਰੱਖਿਆ ਚੌਂਕੀਦਾਰ ਉਨ੍ਹਾਂ ਘਰ ਆਇਆ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਤੁਹਾਡੀ ਦੁਕਾਨ ’ਤੇ ਚੋਰੀ ਹੋ ਚੁੱਕੀ ਹੈ। ਪ੍ਰੇਮ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ 45000 ਕੈਸ਼ ਨਕਦ ਦੇ ਨਾਲ ਜਿਹੜੇ ਮਾਤਾ ਰਾਣੀ ਵਾਲੇ ਠੋਲੂ ਵੀ ਨਹੀਂ ਛੱਡੇ। ਜਦੋਂ ਇਸ ਪ੍ਰਤੀ ਥਾਣਾ ਧਨੌਲਾ ਦੇ ਐੱਸਐੱਚਓ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਚੋਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਭਾਲ਼ ਜਾਰੀ ਹੈ।