ਲੋਕਾਂ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ : ਗੁੰਮਟੀ
ਲੋਕਾਂ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ - ਗੁੰਮਟੀ
Publish Date: Wed, 08 Apr 2026 05:55 PM (IST)
Updated Date: Wed, 08 Apr 2026 05:56 PM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਮਹਿਲਾ ਕਲਾਂ ਹਲਕੇ ਦੇ ਲੋਕਾਂ ਦੀਆਂ ਪਿਛਲੇ ਲੰਮੇ ਸਮੇਂ ਦੇ ਸੰਘਰਸ਼ਮਈ ਢੰਗ ਨਾਲ ਨੌਜਵਾਨ ਆਗੂ ਹਰਜੀਤ ਸਿੰਘ ਖ਼ਿਆਲੀ ਵੱਲੋਂ ਸਮੱਸਿਆਵਾਂ ਦੇ ਹੱਲ ਲਈ ਉੱਠੀ ਆਵਾਜ਼ ਨੂੰ ਦਬਾਉਣ ਲਈ ਘਟੀਆ ਰਾਜਨੀਤਿਕ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਲ ਝੰਡਾ ਮਨਰੇਗਾ ਵਰਕਰ ਯੂਨੀਅਨ ਦੇ ਆਗੂ ਕਾਮਰੇਡ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਆਗੂ ਖ਼ਿਆਲੀ ਤੇ ਮਹਿਲ ਕਲਾਂ ਸੋਢੇ ਦੀ ਪੰਚਾਇਤ ਅਤੇ ਬੀਡੀਪੀਓ ਵੱਲੋਂ ਜੋ ਇਲਜ਼ਾਮ ਲਾਏ ਗਏ ਹਨ, ਇਹ ਝੂਠੇ ਹਨ ਅਤੇ ਸਰਕਾਰ ਦੇ ਦਬਾਅ ਹੇਠ ਇਹ ਕੰਮ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਲਕੇ ਵਿੱਚ ਕੋਈ ਵੀ ਢੰਗ ਦਾ ਕੰਮ ਪਿਛਲੇ ਸਾਲਾਂ ਦੌਰਾਨ ਨਹੀਂ ਕੀਤਾ ਜਿਨ੍ਹਾਂ ਮੰਗਾਂ ’ਤੇ ਆਗੂ ਖ਼ਿਆਲੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ। ਉਨ੍ਹਾਂ ਵਿੱਚੋਂ ਇੱਕ ਵੀ ਮੰਗ ਪੂਰੀ ਨਹੀਂ ਹੋਈ ਨਾ ਹੀ ਵਿਧਾਇਕ ਨੇ ਹਲਕੇ ਦੀ ਕੋਈ ਸਾਰ ਲਈ, ਹੁਣ ਵੋਟਾਂ ਦਾ ਸਮਾਂ ਨੇੜੇ ਆਉਂਦਾ ਦੇਖ ਬੁਖਲਾਹਟ ਵਿੱਚ ਘਟੀਆ ਰਾਜਨੀਤਿਕ ਤਰੀਕੇ ਨਾਲ ਮੌਜੂਦਾ ਆਗੂ ਹਰਜੀਤ ਖ਼ਿਆਲੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਇਲਾਕੇ ਦੇ ਲੋਕ ਹਰਜੀਤ ਖ਼ਿਆਲੀ ਨਾਲ ਚੱਟਾਨ ਵਾਂਗ ਖੜ੍ਹੇ ਹੋ ਗਏ। ਵੱਖ-ਵੱਖ ਜਥੇਬੰਦੀਆਂ ਨੇ ਵੀ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਚ ਲੋਕਾਂ ਦਾ ਇਕੱਠ ਕਰਾ ਕੇ ਉਸ ਵੇਲੇ ਸਾਰੇ ਇਲਾਕੇ ਦੇ ਸਾਹਮਣੇ ਮੌਜੂਦ ਐੱਮਐੱਲਏ ਅਤੇ ਗ੍ਰਾਮ ਪੰਚਾਇਤ ਮਹਿਲ ਕਲਾਂ ਸੋਢੇ ਨੂੰ ਸਵਾਲ ਕੀਤੇ ਜਾਣਗੇ, ਜੇਕਰ ਇਲਾਕੇ ਵਿੱਚ ਕੋਈ ਵੀ ਢੰਗ ਦਾ ਕੰਮ ਪਿਛਲੇ ਸਾਲਾਂ ਵਿੱਚ ਕੀਤਾ ਹੈ ਤਾਂ ਉਹ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ ਜਾਵੇ ਤਾਂ ਜੋ ਪਤਾ ਚੱਲ ਸਕੇ ਕਿ ਲੋਕਾਂ ਨੂੰ ਕੀ ਕੰਮ ਪਿਛਲੇ ਸਾਲਾਂ ਵਿੱਚ ਹੋਏ। ਇਸ ਇਕੱਤਰਤਾ ਵਿੱਚ ਮਹਿਲ ਕਲਾਂ ਹਲਕੇ ਦੇ ਲੋਕਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਕਿਸਾਨ ਜੱਥੇਬੰਦੀਆਂ ਵਪਾਰੀਆਂ ਮਜ਼ਦੂਰ ਜਥੇਬੰਦੀਆਂ ਨੇ ਵੀ ਵੱਧ ਤੋਂ ਵੱਧ ਇਕੱਠ ਕਰਨਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾਂ ਤਾਂ ਇਲਜ਼ਾਮ ਸਾਬਿਤ ਕੀਤੇ ਜਾਣ ਜਾਂ ਫਿਰ ਝੂਠੇ ਇਲਜ਼ਾਮ ਲਾਉਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।