‘ਪੰਜਾਬੀ ਜਾਗਰਣ’ ’ਚ ਪ੍ਰਕਾਸਿਤ ਖ਼ਬਰ ਤੋਂ ਬਾਅਦ ਥਾਣੇ ’ਚ ਲੱਗੀ ਥਾਣਾ ਮੁਖੀ
ਖ਼ਬਰ ਦਾ ਅਸਰ ਖ਼ਬਰ ਦਾ ਅਸਰ
Publish Date: Wed, 15 Apr 2026 06:27 PM (IST)
Updated Date: Wed, 15 Apr 2026 06:30 PM (IST)

- ਖ਼ਬਰ ਦਾ ਅਸਰ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਤਪਾ ਵਿਖੇ ਥਾਣਾ ਮੁਖੀ ਦੀ ਨਿਯੁਕਤੀ ਨਾ ਹੋਣ ਕਾਰਨ ਥਾਣਾ ਹੋਇਆ ਲਵਾਰਸ ਸਿਰਲੇਖ ਹੇਠ ਪੰਜਾਬੀ ਜਾਗਰਣ ’ਚ ਪ੍ਰਕਾਸਿਤ ਹੋਈ ਖ਼ਬਰ ਤੋਂ ਬਾਅਦ ਆਖਿਰ ਥਾਣੇ ’ਚ ਤਪਾ ਥਾਣੇ ਨੂੰ ਆਖਿਰ ਥਾਣਾ ਮੁਖੀ ਨਸੀਬ ਹੋ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਹੁਕਮਾਂ ਤੇ ਥਾਣਾ ਤਪਾ ਵਿਖੇ ਇੰਸਪੈਕਟਰ ਨਵਦੀਪ ਕੌਰ ਚਾਹਲ ਨੇ ਥਾਣਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਗੱਲਬਾਤ ਦੌਰਾਨ ਨਵ-ਨਿਯੁਕਤ ਥਾਣਾ ਮੁਖੀ ਇੰਸਪੈਕਟਰ ਨਵਦੀਪ ਕੌਰ ਚਾਹਲ ਨੇ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਵੇਚਣ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਨਾਲ ਪੁਲਿਸ ਸਖ਼ਤੀ ਨਾਲ ਪੇਸ਼ ਆਵੇਗੀ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ, ਨਸ਼ਾ ਵੇਚਣ ਵਾਲਿਆਂ ਅਤੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ,ਪੰਚਾਇਤਾਂ ਤੇ ਸਮਾਜ ਸੇਵੀ ਕਲੱਬਾਂ ਨੂੰ ਵੀ ਵਿਸ਼ਵਾਸ ਦਿਵਾਇਆ ਕਿ ਉਹ ਮਾੜੇ ਅਨਸਰਾਂ ਨੂੰ ਨੱਥ ਪਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਨਾਜਾਇਜ਼ ਕਬਜ਼ਿਆਂ ਅਤੇ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।ਇਸ ਮੌਕੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ, ਸਹਾਇਕ ਥਾਣੇਦਾਰ ਹਰਵਿੰਦਰ ਪਾਲ ਸਿੰਘ,ਸਹਾਇਕ ਥਾਣੇਦਾਰ ਮੈਡਮ ਨਿੰਦਰਪਾਲ ਕੌਰ,ਮੁੱਖ ਮੁਨਸ਼ੀ ਕਮਲ ਕਿਸ਼ੋਰ, ਹੌਲਦਾਰ ਗੁਰਜੀਤ ਸਿੰਘ, ਹਰਜੀਤ ਸਿੰਘ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।