ਸੁਰੱਖਿਆ ਦੇ ਨਾਕਾਫ਼ੀ ਪ੍ਰਬੰਧਾਂ ਦੀ ਭੇਟ ਚੜ੍ਹੀ 'ਤਪਾ ਸਹਿਕਾਰੀ ਸਭਾ' ਦੀ ਚੋਣ; ਪ੍ਰਸ਼ਾਸਨ ਨੇ ਮੌਕੇ 'ਤੇ ਕੀਤਾ ਮੁਲਤਵੀ ਦਾ ਐਲਾਨ
ਤਪਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਕਰਵਾਉਣ ਸਬੰਧੀ ਮਿਤੀ 25,26 ਅਤੇ 27 ਫਰਵਰੀ ਰੱਖੀ ਹੋਈ ਸੀ। ਜਿਉਂ ਹੀ ਅੱਜ ਸੰਬੰਧਿਤ ਉਮੀਦਵਾਰ ਆਪੋ ਆਪਣੇ ਸਮਰਥਕਾਂ ਸਮੇਤ ਕਾਗਜ ਦਾਖਲ ਕਰਨ ਲਈ ਸਹਿਕਾਰੀ ਸਭਾ ਵਿਖੇ ਪੁੱਜੇ ਤਾਂ ਸੰਬੰਧਿਤ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਕਾਰਨ ਦੱਸਦਿਆਂ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ, ਜਿਸ ਕਾਰਨ ਕਾਗਜ਼ ਦਾਖਲ ਕਰਨ ਆਏ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
Publish Date: Wed, 25 Feb 2026 01:31 PM (IST)
Updated Date: Wed, 25 Feb 2026 01:35 PM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ - ਤਪਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਕਰਵਾਉਣ ਸਬੰਧੀ ਮਿਤੀ 25,26 ਅਤੇ 27 ਫਰਵਰੀ ਰੱਖੀ ਹੋਈ ਸੀ। ਜਿਉਂ ਹੀ ਅੱਜ ਸੰਬੰਧਿਤ ਉਮੀਦਵਾਰ ਆਪੋ ਆਪਣੇ ਸਮਰਥਕਾਂ ਸਮੇਤ ਕਾਗਜ ਦਾਖਲ ਕਰਨ ਲਈ ਸਹਿਕਾਰੀ ਸਭਾ ਵਿਖੇ ਪੁੱਜੇ ਤਾਂ ਸੰਬੰਧਿਤ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਕਾਰਨ ਦੱਸਦਿਆਂ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ, ਜਿਸ ਕਾਰਨ ਕਾਗਜ਼ ਦਾਖਲ ਕਰਨ ਆਏ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਦ ਇਸ ਸਬੰਧੀ ਰਿਟਰਨਿੰਗ ਅਫਸਰ ਅਰਸ਼ ਬਾਂਸਲ ਤੇ ਸਹਾਇਕ ਰਿਟਰਨਿੰਗ ਅਫਸਰ ਗੁਰਮੁਖ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਉਹ ਨਾਮਜਦਗੀਆਂ ਦਾਖਲ ਨਹੀਂ ਕਰਵਾ ਸਕਦੇ, ਜਿਸ ਦਾ ਨੋਟਿਸ ਉਹਨਾਂ ਨੇ ਬਾਹਰ ਚਿਪਕਾ ਦਿੱਤਾ ਹੈ।
ਇਸ ਤੋਂ ਬਾਅਦ ਏ.ਆਰ ਵੱਲੋਂ ਜੋ ਵੀ ਮਿਤੀ ਨਿਸ਼ਚਿਤ ਕੀਤੀ ਜਾਵੇਗੀ, ਉਸ ਦਿਨ ਚੋਣ ਕਰਵਾ ਦਿੱਤੀ ਜਾਵੇਗੀ। ਉਧਰ ਦੂਜੇ ਪਾਸੇ ਜਦ ਦਿਸ ਸਬੰਧੀ ਡੀ.ਐਸ. ਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਮਿਤੀ 28 ਫਰਵਰੀ ਨੂੰ ਅਨਾਜ ਮੰਡੀ ਬਰਨਾਲਾ ਵਿਖੇ ਕਾਂਗਰਸ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਜਿਸ ਦੇ ਸਬੰਧ ਵਿਚ ਪੁਲਿਸ ਦੀਆਂ ਡਿਊਟੀਆਂ ਲੱਗ ਰਹੀਆਂ ਹਨ ਅਤੇ ਰੈਲੀ ਦੇ ਸਬੰਧ ਵਿੱਚ ਅੱਜ ਤੋਂ ਹੀ ਮੀਟਿੰਗਾਂ ਅਤੇ ਰਿਹਰਸਲਾਂ ਸ਼ੁਰੂ ਹਨ, ਜਿਸ ਕਾਰਨ ਸਹਿਕਾਰੀ ਸਭਾ ਤਪਾ ਵਿਖੇ ਕਿਸੇ ਤਰ੍ਹਾ ਦੀ ਕੋਈ ਵੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾ ਸਕਦੀ।
ਖ਼ਬਰ ਲਿਖੇ ਜਾਣ ਤੱਕ ਸੁਸਾਇਟੀ ਚ ਸੰਬੰਧਿਤ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਦਾ ਭਾਰੀ ਇਕੱਠ ਸੀ। ਇਸ ਮੌਕੇ ਗੁਰਮੀਤ ਸਿੰਘ ਰੋੜ, ਭਗਵੰਤ ਚੱਠਾ, ਰੇਸ਼ਮ ਸਿੰਘ ਸਿੱਧੂ, ਪਰਮਿੰਦਰ ਚੱਠਾ, ਵਿਸਾਖਾ ਸਿੰਘ, ਸੁਖਜੀਵਨ ਸਿੰਘ,ਕੁਲਵਿੰਦਰ ਚੱਠਾ, ਕਾਲਾ ਚੱਠਾ, ਗੁਲਾਬ ਸਿੰਘ ਕਾਲਾ, ਨੰਬਰਦਾਰ ਜੁਗਰਾਜ ਸਿੰਘ, ਨੰਬਰਦਾਰ ਨਾਹਰਾ ਸਿੰਘ,ਬਿੱਟੂ ਬਰਾੜ, ਭੋਲਾ ਸਿੰਘ,ਜੱਸੀ ਚੱਠਾ, ਗੁਰਦੀਪ ਸਿੰਘ ਝੱਠਾ, ਝਲਿੰਦਰ ਸਿੰਘ ਚੱਠਾ, ਜੱਸਾ ਸਿੰਘ,ਜੈਬ ਸਿੰਘ, ਜਰਨੈਲ ਸਿੰਘ, ਹਾਕਮ ਸਿੰਘ, ਬੇਅੰਤ ਮਾਂਗਟ, ਬੂਟਾ ਰੋਸਾ, ਕੁਲਵੰਤ ਸਿੰਘ, ਪੰਮਾ, ਗੁਰਵਿੰਦਰ ਬਾਸੀ, ਨੰਬਰਦਾਰ ਸਤਨਾਮ ਸਿੰਘ, ਗੁਰਜੰਟ ਸਿੰਘ ਧਾਲੀਵਾਲ, ਸੁਖਦੇਵ ਸਿੰਘ ਗੋਲੂ, ਬਲਦੀਪ ਸਿੰਘ ਆਦਿ ਵੱਡੀ ਗਿਣਤੀ 'ਚ ਕਿਸਾਨ ਮੌਜੂਦ ਸਨ।