ਜਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ, ਮਾਮਲਾ ਦਰਜ
ਜਹਿਰੀਲੀ ਚੀਜ ਨਿਗਲ ਕੇ ਕੀਤੀ ਖੁਦਕੁਸ਼ੀ, ਮਾਮਲਾ ਦਰਜ
Publish Date: Wed, 25 Mar 2026 05:02 PM (IST)
Updated Date: Wed, 25 Mar 2026 05:05 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਨੇ ਇੱਕ ਵਿਅਕਤੀ ਵੱਲੋਂ ਜਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਪੀੜਤ ਸਰਬਜੀਤ ਕੌਰ ਪਤਨੀ ਰੁਪਿੰਦਰ ਸਿੰਘ ਉਰਫ ਰਿੰਪੀ ਵਾਸੀ ਮਹਿਤਾ ਕੋਠੇ ਮੇਨ ਹਾਈਵੇ ਰੋਡ ਹੰਡਿਆਇਆ ਨੇ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਨੇ ਮਕਾਨ (ਰਕਬਾ) ਦਾ ਵਸੀਕਾ ਮੁਖਤਾਰਨਾਮਾ ਗੁਰਪਾਲ ਸਿੰਘ ਤੋਂ ਪੀੜਤ ਦੇ ਪਿਤਾ ਅਮਰੀਕ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਰਤਨਗੜ ਉਰਫ ਪਾਟਿਆਂਵਾਲੀ ਜ਼ਿਲ੍ਹਾ ਸੰਗਰੂਰ ਦੇ ਨਾਮ ਕਰਵਾ ਲਿਆ ਸੀ ਤੇ ਇਸ ਮਕਾਨ ਦੀ ਬਣਦੀ ਰਕਮ ਰੂਪ ਸਿੰਘ ਪੁੱਤਰ ਬੰਤ ਸਿੰਘ ਵਾਸੀ ਹੰਡਿਆਇਆ ਦੀ ਹਾਜ਼ਰੀ ’ਚ ਗੁਰਪਾਲ ਸਿੰਘ ਨੂੰ ਦੇ ਦਿੱਤੀ ਸੀ। ਪੀੜਤ ਦੇ ਘਰਵਾਲਾ ਰੁਪਿੰਦਰ ਸਿੰਘ ਇਸ ਮਕਾਨ ਦੀ ਤਰੀਕ ਸਬੰਧੀ ਬਰਨਾਲਾ ਦੇ ਦਫ਼ਤਰ ਗਿਆ ਸੀ ਤਾਂ ਉਸ ਦਾ ਘਰਵਾਲਾ ਘਰ ਆਇਆ ਤਾਂ ਘਰੇ ਆ ਕੇ ਕੁੱਝ ਸਮਾਂ ਬਾਅਦ ਬੇਹੋਸ਼ ਹੋ ਗਿਆ, ਉਸ ਨੇ ਤੇ ਉਸ ਦੇ ਲੜਕੇ ਨੇ ਗੱਡੀ ਦਾ ਇੰਤਜਾਮ ਕਰ ਕੇ ਉਸ ਨੂੰ ਸਿੱਧੂ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਗੁਰਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕੋਠੇ ਚੁੰਘਾ ਹੰਡਿਆਇਆ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।