ਇੰਗਲਿਸ਼ ਓਲੰਪੀਆਡ ਪ੍ਰੀਖਿਆ ’ਚ ਆਰੀਆਭੱਟ ਸਕੂਲ ਦੇ ਵਿਦਿਆਰਥੀ ਛਾਏ
ਇੰਗਲਿਸ਼ ਓਲੰਪਿਆਡ ਪ੍ਰੀਖਿਆ ’ਚ ਆਰੀਆਭੱਟ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Wed, 28 Jan 2026 05:53 PM (IST)
Updated Date: Wed, 28 Jan 2026 05:55 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰੀਆਭੱਟ ਇੰਟਰਨੈਸ਼ਨਲ ਸਕੂਲ ਬਰਨਾਲਾ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸਿਲਵਰ ਜ਼ੋਨ ਫਾਊਂਡੇਸ਼ਨ ਵੱਲੋਂ ਕਰਵਾਏ ਇੰਗਲਿਸ਼ ਓਲੰਪੀਆਡ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਸ ਰਾਸ਼ਟਰੀ ਪੱਧਰ ਦੇ ਪੇਪਰ ਮੁਕਾਬਲੇ ’ਚ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਮਿਹਨਤ ਅਤੇ ਅਨੁਸ਼ਾਸਨ ਦਾ ਪਰਚਾ ਦਿੰਦਿਆਂ 9 ਸੋਨੇ ਦੇ ਤਮਗੇ, 8 ਚਾਂਦੀ ਦੇ ਤਮਗੇ ਅਤੇ 8 ਕਾਂਸੀ ਦੇ ਤਮਗੇ ਹਾਸਲ ਕਰ ਕੇ ਇੱਕ ਨਵਾਂ ਮੁਕਾਮ ਸਥਾਪਤ ਕੀਤਾ ਹੈ। ਇਹ ਉਪਲਬਧੀ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਅਤੇ ਅਭਿਆਸ ਦਾ ਨਤੀਜਾ ਹੈ। ਸਕੂਲ ਪਰਿਵਾਰ ਇਸ ਸਫਲਤਾ ਦਾ ਸਿਹਰਾ ਸਿਰਫ ਵਿਦਿਆਰਥੀਆਂ ਨੂੰ ਹੀ ਨਹੀਂ, ਸਗੋਂ ਉਨ੍ਹਾਂ ਅਧਿਆਪਕਾਂ ਨੂੰ ਵੀ ਦਿੰਦਾ ਹੈ, ਜਿਨ੍ਹਾਂ ਦੇ ਮਾਰਗਦਰਸ਼ਨ ਅਤੇ ਪ੍ਰੇਰਨਾ ਨਾਲ ਵਿਦਿਆਰਥੀਆਂ ਨੇ ਇਹ ਸਥਾਨ ਹਾਸਲ ਕੀਤਾ।