ਵਿਦਿਆਰਥੀਆਂ ਨੇ ਸਪੀਕ ਤੇ ਸਪਾਰਕ ਸਮਾਗਮ ਕਰਵਾਇਆ
ਵਿਦਿਆਰਥੀਆਂ ਵੱਲੋਂ ਸਪੀਕ ਤੇ ਸਪਾਰਕ ਸਮਾਗਮ ਕਰਵਾਇਆ
Publish Date: Wed, 11 Feb 2026 04:21 PM (IST)
Updated Date: Wed, 11 Feb 2026 04:23 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜੀਜੀਐੱਸ ਵਰਲਡ ਸਕੂਲ ’ਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੇ ਅੰਦਰ ਛੁਪੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਲਗਾਤਾਰ ਨਵੇਂ ਅਤੇ ਰਚਨਾਤਮਿਕ ਸਮਾਗਮ ਕਰਵਾਇਆ ਗਿਆ ਹੈ। ਇਸ ਸਮਾਗਮ ’ਚ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਅੰਤਰਗਤ ਇੱਕ ਖ਼ਾਸ ਤੇ ਰੰਗੀਨ ਸਪੀਕ ਐਂਡ ਸਪਾਰਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਅਗਵਾਈ ਕੋਆਰਡੀਨੇਟਰ ਸਰਦਾਰ ਸੁਖਜੀਤ ਸਿੰਘ ਵੱਲੋਂ ਕੀਤੀ ਗਈ। ਇਹ ਸਮਾਗਮ ਵਿਦਿਆਰਥੀਆਂ ਲਈ ਨਾ ਸਿਰਫ਼ ਮਨੋਰੰਜਨ ਦਾ ਸਾਧਨ ਸੀ, ਸਗੋਂ ਇੱਕ ਸਿੱਖਿਆਤਮਕ ਅਤੇ ਆਤਮ-ਵਿਸ਼ਵਾਸ ਵਧਾਉਣ ਵਾਲਾ ਪਲੇਟਫਾਰਮ ਵੀ ਸਾਬਤ ਹੋਇਆ। ਸਮਾਗਮ ਦੀ ਪੂਰੀ ਪ੍ਰਬੰਧਕੀ ਅਤੇ ਸਹਾਇਕ ਜ਼ਿੰਮੇਵਾਰੀ ਪ੍ਰਾਇਮਰੀ ਵਿੰਗ ਦੇ ਸਮਰਪਿਤ ਅਧਿਆਪਕਾਂ ਨੇ ਸੰਭਾਲੀ, ਜਿਨ੍ਹਾਂ ਦੀ ਮਿਹਨਤ ਅਤੇ ਮਾਰਗਦਰਸ਼ਨ ਨੇ ਇਸ ਘਟਨਾ ਨੂੰ ਇੱਕ ਯਾਦਗਾਰ ਤਜ਼ਰਬਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦਿਨ ਸਕੂਲ ਦਾ ਵਾਤਾਵਰਣ ਖੁਸ਼ੀਆਂ ਅਤੇ ਰੰਗਾਂ ਨਾਲ ਰੰਗਿਆ ਹੋਇਆ ਸੀ। ਵਿਦਿਆਰਥੀ ਆਪੋ-ਆਪਣੇ ਪਸੰਦੀਦਾ, ਸੋਹਣੇ ਅਤੇ ਰੰਗ-ਬਿਰੰਗੇ ਪਹਿਰਾਵਿਆਂ ਵਿੱਚ ਸਜ-ਧਜ ਕੇ ਆਏ ਹੋਏ ਸਨ। ਹਰ ਇੱਕ ਬੱਚੇ ਦੇ ਚਿਹਰੇ ’ਤੇ ਉਤਸੁਕਤਾ ਅਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਸਮਾਗਮ ਦੌਰਾਨ ਹਰੇਕ ਵਿਦਿਆਰਥੀ ਨੇ ਸਟੇਜ ਉੱਤੇ ਆਪਣੇ ਦੁਆਰਾ ਪਹਿਨੇ ਗਏ ਵਿਸ਼ੇਸ਼ ਪਹਿਰਾਵੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਕੱਪੜਿਆਂ ਦੇ ਰੰਗ, ਡਿਜ਼ਾਈਨ ਅਤੇ ਸਮੱਗਰੀ ਬਾਰੇ ਦੱਸਿਆ, ਇਹ ਦ੍ਰਿਸ਼ ਬਹੁਤ ਹੀ ਮਨਮੋਹਕ ਸੀ, ਕਿਉਂਕਿ ਹਰ ਇੱਕ ਬੱਚਾ ਆਪਣੀ ਵਿਲੱਖਣ ਸ਼ੈਲੀ ਅਤੇ ਮਾਸੂਮੀਅਤ ਨਾਲ ਪੂਰੇ ਸਮਾਗਮ ਵਿੱਚ ਰੌਣਕ ਭਰ ਰਿਹਾ ਸੀ। ਇਸ ਸਮਾਗਮ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ ਸੀ। ਸਮਾਗਮ ਦੇ ਅਖੀਰ ’ਚ ਸਾਰੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਯੋਗਦਾਨ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਵੱਖ-ਵੱਖ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਹਰੇਕ ਬੱਚੇ ਨੂੰ ਉਸ ਦੀ ਵਿਲੱਖਣਤਾ ਅਤੇ ਯੋਗਤਾ ਅਨੁਸਾਰ ਪੁਰਸਕਾਰ ਦਿੱਤੇ ਗਏ, ਜਿਸ ਨਾਲ ਉਨ੍ਹਾਂ ਦਾ ਹੌਸਲਾ ਅਤੇ ਉਤਸ਼ਾਹ ਹੋਰ ਵੀ ਵੱਧ ਗਿਆ। ਇਸ ਮੌਕੇ ਮੌਜੂਦ ਸਕੂਲ ਦੇ ਡਾਇਰੈਕਟਰ ਲਵਿੰਦਰ ਸਿੰਘ ਚਹਿਲ ਨੇ ਵਿਦਿਆਰਥੀਆਂ ਦੀਆਂ ਰੰਗ-ਬਿਰੰਗੀਆਂ ਡਰੈੱਸਾਂ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਵੇਖ ਕੇ ਬਹੁਤ ਪ੍ਰਸੰਨਤਾ ਜਤਾਈ। ਉਨ੍ਹਾਂ ਨੇ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ, ਇਸ ਤਰ੍ਹਾਂ ਦੇ ਰਚਨਾਤਮਿਕ ਸਮਾਗਮ ਕਰਵਾਉਣ ਲਈ ਸਕੂਲ ਦੀ ਵਿਸ਼ੇਸ਼ਤਾ ਦੱਸਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਭਵਿੱਖ ਵਿੱਚ ਹੋਰ ਵੀ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਤ ਕਰਨਗੇ। ਇਸੇ ਤਰ੍ਹਾਂ ਸੁਦਾਗਰ ਸਿੰਘ ਚਹਿਲ ਨੇ ਵੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਉੱਚ ਕੋਟੀ ਦੀ ਗੁਣਵੱਤਾ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਸਰਾਹਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਰਗਰਮੀਆਂ ਬੱਚਿਆਂ ਦੀ ਬਹੁਮੁਖੀ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਮਾਜਿਕ ਅਤੇ ਸੱਭਿਆਚਾਰਿਕ ਮੁੱਲਾਂ ਦੀ ਸਿੱਖਿਆ ਦੇਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਮਾਗਮ ਸਫ਼ਲ ਹੋਇਆ। ਇਸ ਸਮਾਗਮ ’ਚ ਸਕੂਲ ਦੇ ਸਮੂਹ ਸਟਾਫ਼ ਹਾਜ਼ਰ ਸਨ।