ਵਿਦਿਆਰਥੀਆਂ ਦੀ ਗਣਿਤ ਓਲੰਪੀਆਡ ’ਚ ਚੰਗੀ ਕਾਮਯਾਬੀ
ਆਰੀਆਭੱਟ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਦੀ ਗਣਿਤ ਓਲੰਪਿਆਡ ’ਚ ਸ਼ਾਨਦਾਰ ਕਾਮਯਾਬੀ
Publish Date: Wed, 18 Feb 2026 03:47 PM (IST)
Updated Date: Wed, 18 Feb 2026 03:51 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰੀਆਭੱਟ ਇੰਟਰਨੈਸ਼ਨਲ ਸਕੂਲ, ਬਰਨਾਲਾ ਲਈ ਇਹ ਬੇਹੱਦ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸਕੂਲ ਦੇ ਵਿਦਿਆਰਥੀਆਂ ਨੇ ਸਿਲਵਰ ਜ਼ੋਨ ਫਾਊਡੇਸ਼ਨ ਵੱਲੋਂ ਕਰਵਾਈ ਗਈ ਗਣਿਤ ਓਲੰਪੀਆਡ ਮੁਕਾਬਲੇਬਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਵਿਦਿਆਰਥੀਆਂ ਨੇ ਆਪਣੀ ਤਰਕਸ਼ੀਲ ਸੋਚ, ਗਣਿਤੀ ਸਮਝ ਅਤੇ ਵਿਸ਼ਲੇਸ਼ਣਾਤਮਕ ਯੋਗਤਾ ਦਾ ਪ੍ਰਮਾਣ ਦਿੰਦੇ ਹੋਏ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਗਣਿਤ ਓਲੰਪੀਆਡ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਗਣਿਤ ਪ੍ਰਤੀ ਰੁਚੀ ਪੈਦਾ ਕਰਨਾ, ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਮਜ਼ਬੂਤ ਕਰਨਾ ਅਤੇ ਤਰਕਸ਼ੀਲ ਵਿਚਾਰਧਾਰਾ ਨੂੰ ਵਿਕਸਿਤ ਕਰਨਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਪੂਰੇ ਆਤਮਵਿਸ਼ਵਾਸ ਅਤੇ ਲਗਨ ਨਾਲ ਇਸ ਮੁਕਾਬਲੇਬਾਜ਼ੀ ’ਚ ਹਿੱਸਾ ਲਿਆ ਅਤੇ ਕਾਬਿਲ-ਏ-ਤਾਰੀਫ਼ ਨਤੀਜੇ ਪ੍ਰਾਪਤ ਕੀਤੇ।