ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਵੱਖ-ਵੱਖ ਥਾਈਂ ਲੱਗੇ ਵਿਸ਼ੇਸ਼ ਕੈਂਪ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਵੱਖ ਵੱਖ ਥਾਈਂ ਲੱਗੇ ਵਿਸ਼ੇਸ਼ ਕੈਂਪ
Publish Date: Wed, 04 Feb 2026 05:06 PM (IST)
Updated Date: Wed, 04 Feb 2026 05:08 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਬਣਾਉਣ ਲਈ ਜ਼ਿਲ੍ਹੇ ’ਚ ਵੱਖ ਵੱਖ ਥਾਵਾਂ ਤੇ ਕੈਂਪ ਲਾਏ ਗਏ। ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ 19 ਥਾਵਾਂ ਤੇ ਕੈਂਪ ਲਾਏ ਗਏ। ਇਸ ਸਕੀਮ ਅਧੀਨ ਪਿੰਡ ਬਡਬਰ, ਬਰਨਾਲਾ ਸ਼ਹਿਰ ਵਾਰਡ ਨੰਬਰ 7, ਹੰਡਿਆਇਆ ਵਾਰਡ ਨੰਬਰ 11, ਭੱਦਲਵਢ, ਭਗਤਪੁਰਾ (ਮੌੜ ਨਾਭਾ), ਭੈਣੀ ਫੱਤਾ, ਭੋਤਨਾ, ਛਾਪਾ, ਦੀਪਗੜ੍ਹ, ਧੂਰਕੋਟ, ਗਹਿਲ, ਕੁਤਬਾ, ਨੈਣੇਵਾਲ, ਨਿਹਾਲੂਵਾਲ, ਪੱਖੋਂ ਕਲਾਂ, ਪੰਧੇਰ, ਸਹਿਜੜਾ, ਸੇਖਾ ਤੇ ਠੁੱਲੀਵਾਲ ’ਚ ਕੈਂਪ ਲਗਾਏ ਗਏ। ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤਹਿਤ ਐੱਸਡੀਐੱਮਜ਼ ਅਤੇ ਹੋਰ ਅਧਿਕਾਰੀਆਂ ਵੱਲੋਂ ਸਬ ਡਿਵੀਜ਼ਨਾਂ ’ਚ ਕੈਂਪਾਂ ਦਾ ਜਾਇਜ਼ਾ ਲਿਆ ਗਿਆ। ਭਲਕੇ ਵੀ ਇਨ੍ਹਾਂ ਥਾਵਾਂ ਤੇ ਕੈਂਪ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਕੀ ਪਿੰਡਾਂ ਅਤੇ ਵਾਰਡਾਂ ’ਚ ਵੀ ਕੈਂਪ ਲਾਏ ਜਾਣਗੇ।