ਸੀਤਾ ਮਾਂ ਰਸੋਈ ਦਾ ਕੀਤਾ ਆਗਾਜ਼
ਸੀਤਾ ਮਾਂ ਰਸੋਈ ਦਾ ਕੀਤਾ ਗਿਆ ਆਗਾਜ਼
Publish Date: Wed, 07 Jan 2026 05:41 PM (IST)
Updated Date: Wed, 07 Jan 2026 05:45 PM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਲੋੜਵੰਦਾਂ ਦੀ ਮਦਦ ਕਰਨ ਲਈ ਚੰਗੀ ਸੋਚ ਲੈ ਕੇ ਪੁੱਟੇ ਕਦਮ ਮਿਲਵਰਤਨ ਦੀ ਭਾਵਨਾ ਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਕਰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਹਿਸੀਲਦਾਰ ਓਂਕਾਰ ਸਿੰਘ ਨੇ ਪ੍ਰਾਚੀਨ ਸਰਾਂ ਮੰਦਰ ਕਮੇਟੀ ਵੱਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾ ਰਹੀ ਸੀਤਾ ਮਾਂ ਰਸੋਈ ਦਾ ਆਗਾਜ਼ ਕਰਨ ਉਪਰੰਤ ਕੀਤਾ। ਸੀਤਾ ਮਾਂ ਰਸੋਈ ਦੀ ਸ਼ੁਰੂਆਤ ਤੋਂ ਪਹਿਲਾਂ ਪੰਡਤ ਅਨਿਲ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਤਹਿਸੀਲਦਾਰ ਓਂਕਾਰ ਸਿੰਘ ਤੋਂ ਪੂਜਨ ਦੀ ਰਸਮ ਅਦਾ ਕਰਵਾਈ। ਇਸ ਮੌਕੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਨੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਜੋ ਸੀਤਾ ਮਾਂ ਰਸੋਈ ਦੀ ਸ਼ੁਰੂਆਤ ਕੀਤੀ ਗਈ ਹੈ, ਉਹ ਵਧਾਈ ਦੇ ਪਾਤਰ ਹਨ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਥੋੜ੍ਹੀ ਹੈ। ਕਿਉਂਕਿ ਇਹ ਰਸੋਈ ਗ਼ਰੀਬ ਲੋਕਾਂ ਨੂੰ ਵਿੱਤੀ ਤੌਰ ’ਤੇ ਵੱਡੀ ਰਾਹਤ ਪ੍ਰਦਾਨ ਕਰੇਗੀ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਾਮ ਦੇ ਕਰੀਬ 6 ਵਜੇ ਲੋੜਵੰਦ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਇਹ ਰਸੋਈ ਰੋਜਾਨਾ ਦੋ ਘੰਟੇ ਚੱਲੇਗੀ। ਸੀਤਾ ਮਾਂ ਰਸੋਈ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕਾਂ ਨੇ ਤਹਿਸੀਲਦਾਰ ਓਂਕਾਰ ਸਿੰਘ ਨੂੰ ਧਾਰਮਿਕ ਤਸਵੀਰ ਅਤੇ ਲੋਈ ਦੇ ਕੇ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪਟਵਾਰੀ ਜਸਦੀਪ ਸਿੰਘ, ਨਨਪਾਲ ਸਿੰਘ ਤੋਂ ਇਲਾਵਾ ਡਾ. ਬਾਲ ਚੰਦ ਬਾਂਸਲ, ਸਮਾਜ ਸੇਵੀ ਸਤਪਾਲ ਮੌੜ, ਸੇਵਾਮੁਕਤ ਏਡੀਸੀ ਪ੍ਰਵੀਨ ਗੋਇਲ, ਰਾਮਬਾਗ ਕਮੇਟੀ ਦੇ ਪ੍ਰਧਾਨ ਹੇਮਰਾਜ ਸ਼ੰਟੀ ਮੋੜ, ਵਿਸ਼ਾਲ ਬਬਲਾ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋਡ, ਕੌਂਸਲਰ ਧਰਮਪਾਲ ਸ਼ਰਮਾ, ਕੌਂਸਲਰ ਹਰਦੀਪ ਸਿੰਘ ਪੋਪਲ, ਭਗਵੰਤ ਚੱਠਾ, ਰਾਜ ਮਾਰਕੰਡਾ, ਪਵਨ ਅਰੋੜਾ, ਵਿਪਨ ਗੁਪਤਾ, ਸੋਹਣ ਲਾਲ ਗੋਇਲ, ਮਨੋਜ ਸਿੰਗਲਾ, ਡਾ. ਮੁਨੀਸ਼ ਗਰਗ, ਸੰਦੀਪ ਕੁਮਾਰ ਵਿੱਕੀ, ਮਨੀਸ਼ ਬਹਾਵਲਪੁਰੀਆ, ਪ੍ਰਦੀਪ ਕੁਮਾਰ ਦੀਪਾ, ਖੇਮ ਢੀਂਗਰਾ, ਡਾਕਟਰ ਲੱਕੀ, ਵਿਜੇ ਗੋਇਲ, ਗੋਲਾ ਧੂਰਕੋਟੀਆ, ਕਾਲਾ ਸਿੰਘ, ਸ਼ਾਮ ਲਾਲ, ਵਿੱਕੀ ਤਨੇਜਾ ਆਦਿ ਪਤਵੰਤੇ ਮੌਜੂਦ ਸਨ।