ਤਪਾ ਵਾਸੀਆਂ ਲਈ ਵੱਡੀ ਰਾਹਤ: ਨਵੰਬਰ ਤੋਂ ਮੁੜ ਰੁਕਣਗੀਆਂ ਪ੍ਰਮੁੱਖ ਰੇਲ ਗੱਡੀਆਂ; ਕੈਪਟਨ ਸਿੱਧੂ ਦੀ ਰੇਲ ਰਾਜ ਮੰਤਰੀ ਬਿੱਟੂ ਨਾਲ ਮੁਲਾਕਾਤ ਰੰਗ ਲਿਆਈ
ਤਪਾ ਮੰਡੀ ਅਤੇ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਲਈ ਰੇਲਵੇ ਸਟੇਸ਼ਨ 'ਤੇ ਗੱਡੀਆਂ ਦੇ ਠਹਿਰਾਓ (Stoppage) ਨੂੰ ਲੈ ਕੇ ਚੱਲ ਰਹੀ ਚਿਰੋਕਣੀ ਮੰਗ ਜਲਦ ਪੂਰੀ ਹੋਣ ਜਾ ਰਹੀ ਹੈ। ਭਾਜਪਾ ਹਲਕਾ ਭਦੌੜ ਦੇ ਇੰਚਾਰਜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦਿੱਲੀ ਵਿਖੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਨਵੰਬਰ ਮਹੀਨੇ ਤੋਂ ਰੇਲ ਗੱਡੀਆਂ ਦਾ ਠਹਿਰਾਓ ਯਕੀਨੀ ਬਣਾਇਆ ਜਾਵੇਗਾ।
Publish Date: Fri, 17 Apr 2026 12:13 PM (IST)
Updated Date: Fri, 17 Apr 2026 12:15 PM (IST)

ਸਟਾਫ ਰਿਪੋਰਟਰ, ਬਰਨਾਲਾ: ਤਪਾ ਮੰਡੀ ਅਤੇ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਲਈ ਰੇਲਵੇ ਸਟੇਸ਼ਨ 'ਤੇ ਗੱਡੀਆਂ ਦੇ ਠਹਿਰਾਓ (Stoppage) ਨੂੰ ਲੈ ਕੇ ਚੱਲ ਰਹੀ ਚਿਰੋਕਣੀ ਮੰਗ ਜਲਦ ਪੂਰੀ ਹੋਣ ਜਾ ਰਹੀ ਹੈ। ਭਾਜਪਾ ਹਲਕਾ ਭਦੌੜ ਦੇ ਇੰਚਾਰਜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦਿੱਲੀ ਵਿਖੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਨਵੰਬਰ ਮਹੀਨੇ ਤੋਂ ਰੇਲ ਗੱਡੀਆਂ ਦਾ ਠਹਿਰਾਓ ਯਕੀਨੀ ਬਣਾਇਆ ਜਾਵੇਗਾ।
100 ਤੋਂ ਵੱਧ ਪਰਿਵਾਰਾਂ ਨੇ ਦਿੱਤਾ ਸੀ ਮੰਗ ਪੱਤਰ
ਭਾਜਪਾ ਦੇ ਯੁਵਾ ਆਗੂ ਜਗਦੀਪ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਤਪਾ ਸ਼ਹਿਰ ਦੇ ਇੱਕ ਸੌ ਤੋਂ ਵੱਧ ਪਰਿਵਾਰਾਂ ਦੇ ਦਸਖ਼ਤ ਕਰਵਾ ਕੇ ਇੱਕ ਮੰਗ ਪੱਤਰ ਤਿਆਰ ਕੀਤਾ ਗਿਆ ਸੀ। ਕੈਪਟਨ ਸਿੱਧੂ ਨੇ ਇਹ ਮੰਗ ਪੱਤਰ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਸੌਂਪਿਆ ਅਤੇ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।
ਕੋਵਿਡ ਸਮੇਂ ਤੋਂ ਬੰਦ ਸੀ ਗੱਡੀਆਂ ਦਾ ਰੁਕਣਾ
ਕੈਪਟਨ ਸਿੱਧੂ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਕੋਵਿਡ-19 ਮਹਾਮਾਰੀ ਦੇ ਸਮੇਂ ਤੋਂ ਹੀ ਕਈ ਮਹੱਤਵਪੂਰਨ ਗੱਡੀਆਂ ਦਾ ਤਪਾ ਸਟੇਸ਼ਨ 'ਤੇ ਰੁਕਣਾ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਵਪਾਰੀਆਂ ਅਤੇ ਆਮ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਵਿੱਚ ਮੁੱਖ ਤੌਰ 'ਤੇ ਹੇਠ ਲਿਖੀਆਂ ਗੱਡੀਆਂ ਸ਼ਾਮਲ ਹਨ:
ਬਾੜਮੇਰ - ਰਿਸ਼ੀਕੇਸ਼ (ਨੰਬਰ 14888)
ਸ੍ਰੀ ਗੰਗਾ ਨਗਰ - ਸ੍ਰੀ ਨਾਂਦੇੜ ਸਾਹਿਬ (ਨੰਬਰ 12485)
ਸ੍ਰੀ ਗੰਗਾ ਨਗਰ - ਜੰਮੂ ਤਵੀ (ਨੰਬਰ 14711)
ਰੇਲ ਮੰਤਰੀ ਨੇ ਦਿੱਤਾ ਪੂਰਾ ਭਰੋਸਾ
ਕੈਪਟਨ ਸਿੱਧੂ ਨੇ ਦੱਸਿਆ ਕਿ ਭਾਵੇਂ ਤਪਾ ਇੱਕ ਛੋਟੀ ਮੰਡੀ ਹੈ, ਪਰ ਇਸ ਦਾ ਕਾਰੋਬਾਰ ਅਤੇ ਵਪਾਰਕ ਪੱਧਰ ਕਾਫੀ ਵੱਡਾ ਹੈ। ਰਵਨੀਤ ਸਿੰਘ ਬਿੱਟੂ ਨੇ ਭਰੋਸਾ ਦਿੱਤਾ ਕਿ ਗਿਆਰਵੇਂ ਮਹੀਨੇ (ਨਵੰਬਰ) ਵਿੱਚ ਇਨ੍ਹਾਂ ਸਾਰੀਆਂ ਗੱਡੀਆਂ ਦਾ ਠਹਿਰਾਓ ਤਪਾ ਰੇਲਵੇ ਸਟੇਸ਼ਨ 'ਤੇ ਮੁੜ ਬਹਾਲ ਕਰ ਦਿੱਤਾ ਜਾਵੇਗਾ। ਮੰਤਰੀ ਨੇ ਇਹ ਵੀ ਕਿਹਾ ਕਿ ਉਹ ਖ਼ੁਦ ਆ ਕੇ ਇਸ ਦਾ ਉਦਘਾਟਨ ਕਰਨਗੇ।