- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਸਾਹਿਬ ਕੌਰ ਗਰਲਜ਼ ਕਾਲਜ/ਸਕੂਲ, ਗਹਿਲ ਬਰਨਾਲਾ ਵਿਖੇ ਸੱਤ ਰੋਜਾ ਐਨ.ਐਸ.ਐਸ ਕੈਂਪ ਦੀ ਸ਼ੁਰੂਆਤ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ
ਮਹਿਲਕਲਾਂ : ਮਾਤਾ ਸਾਹਿਬ ਕੌਰ ਗਰਲਜ਼ ਕਾਲਜ/ਸੀਨੀ. ਸੈਕੰ. ਸਕੂਲ ਗਹਿਲ ਬਰਨਾਲਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਿਯੋਗ ਨਾਲ ਸੱਤ-ਰੋਜ਼ਾ ਐੱਨਐੱਸਐੱਸ ਕੈਂਪ ਦਿਨ-ਰਾਤ ਦਾ ਉਦਘਾਟਨ ਕੀਤਾ ਗਿਆ। ਇਸ ਕੈਂਪ ਦੇ ਉਦਘਾਟਨੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਬਲਵੀਰ ਸਿੰਘ ਮਾਨ, ਸਰਪੰਚ ਪਿੰਡ ਗਹਿਲ ਬਰਨਾਲਾ ਹਾਜ਼ਰ ਹੋਏ। ਇਸ ਮੌਕੇ ਲੋਕਲ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਧਾਨ ਨਿਸ਼ਾਨ ਸਿੰਘ ਭੋਲਾ, ਮੀਤ ਪ੍ਰਧਾਨ ਜਸਦੇਵ ਸਿੰਘ ਧਾਲੀਵਾਲ ਨੇ ਵੀ ਸ਼ਿਰਕਤ ਕੀਤੀ। ਸੰਸਥਾ ਦੇ ਪ੍ਰਿੰਸੀਪਲ ਚਰਨਦੀਪ ਸਿੰਘ ਡਾ. ਨੇ ਮੁੱਖ ਮਹਿਮਾਨ, ਲੋਕਲ ਪ੍ਬੰਧਕੀ ਕਮੇਟੀ ਦੇ ਆਹੁਦੇਦਾਰ ਸਾਹਿਬਾਨ ਦਾ ਵਲੰਟੀਅਰਜ਼ ਦਾ ਮਾਰਗਦਰਸ਼ਨ ਅਤੇ ਹੌਸਲਾ ਵਧਾਉਣ ਲਈ ਉਦਘਾਟਨੀ ਸਮਾਗਮ ’ਚ ਪਹੁੰਚਣ ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਐੱਨਐੱਸਐੱਸ ਕੈਂਪ ਨੌਜਵਾਨ ਪੀੜ੍ਹੀ ਨੂੰ ਸਮਾਜ ਨਾਲ ਜੋੜਨ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹੈ। ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਗੁਰਪ੍ਰੀਤ ਕੌਰ ਅਤੇ ਪ੍ਰੋ. ਅਮਨਦੀਪ ਕੌਰ ਨੇ ਆਪਣੇ ਸੰਬੋਧਨ ’ਚ ਐੱਨਐੱਸਐੱਸ ਕੈਂਪ ਦੀ ਮਹੱਤਤਾ ਉੱਤੇ ਰੋਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਇਹ ਸੱਤ ਰੋਜ਼ਾ ਕੈਂਪ 28 ਜਨਵਰੀ ਤੋਂ 3 ਫਰਵਰੀ 2026 ਤਕ ਚੱਲੇਗਾ, ਜਿਸ ਦੌਰਾਨ ਸਫ਼ਾਈ ਅਭਿਆਨ, ਨਸ਼ਾਮੁਕਤੀ ਅਤੇ ਸਿਹਤ ਜਾਗਰੂਕਤਾ ਰੈਲੀਆਂ, ਯੋਗਾ ਅਤੇ ਫਿਟਨੈੱਸ ਸੈਸ਼ਨ, ਸਮਾਜਿਕ ਸੇਵਾ ਕਾਰਜ ਅਤੇ ਸੱਭਿਆਚਾਰਕ ਸਰਗਰਮੀ ਅਤੇ ਵੋਟਰ ਜਾਗਰੂਕਤਾ ਲੈਕਚਰ ਅਤੇ ਸਰਗਰਮੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਵਿਸ਼ਵਾਸ ਪ੍ਗਟ ਕੀਤਾ ਕਿ ਸੰਸਥਾ ਦੇ ਰੈੱਡ ਰਿਬਨ ਕਲੱਬ ਅਤੇ ਇਲੈਕਟੋ੍ਲ ਲਿਟਰੇਸੀ ਕਲੱਬ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਇਹ ਸਾਰੀਆਂ ਸਰਗਰਮੀਆਂ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਕ ਸਾਬਤ ਹੋਣਗੀਆਂ।
ਮੁੱਖ ਮਹਿਮਾਨ ਬਲਵੀਰ ਸਿੰਘ ਮਾਨ ਨੇ ਕਿਹਾ ਕਿ ਇਹ ਵਿੱਦਿਅਕ ਸੰਸਥਾ ਇਲਾਕੇ ਦੀਆਂ ਲੜਕੀਆਂ ਨੂੰ ਉੱਚ-ਮਿਆਰੀ ਵਿੱਦਿਆ ਪ੍ਰਾਪਤ ਕਰਨ ’ਚ ਮੋਹਰੀ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੁਆਰਾ ਵਿਦਿਆ ਦੇ ਖੇਤਰ ’ਚ ਕੀਤੇ ਜਾ ਰਹੇ ਉਪਰਾਲੇ ਆਮ ਕਰ ਕੇ ਅਤੇ ਲੜਕੀਆਂ ਦੀ ਵਿਦਿਆ ਦੇ ਖੇਤਰ ’ਚ ਕੀਤੇ ਜਾ ਰਹੇ ਉਪਰਾਲੇ ਖਾਸ ਕਰ ਕੇ ਸ਼ਲਾਘਾਯੋਗ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਵਿਦਿਆ ਪ੍ਰਾਪਤੀ ਦੇ ਨਾਲ ਐੱਨਐੱਸਐੱਸ ਸਰਗਰਮੀਆਂ ’ਚ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਹੋਇਆਂ ਸਮਾਜਿਕ ਸੇਵਾ ’ਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅਤੇ ਹੋਰ ਸਨਮਾਨਿਤ ਸ਼ਖ਼ਸੀਅਤਾਂ ਦਾ ਧੰਨਵਾਦ ਪ੍ਰੋਗਰਾਮ ਅਫ਼ਸਰ ਹਰਮੀਤ ਕੌਰ ਸਿੱਧੂ ਡਾ. ਨੇ ਕੀਤਾ। ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਜਨਮੀਤ ਸਿੰਘ ਵੱਲੋਂ ਕੈਂਪ ਦੀ ਸ਼ੁਰੂਆਤੀ ਸਫ਼ਲਤਾ ਲਈ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਐੱਨਐੱਸਐੱਸ ਕੈਂਪ ਵਿਦਿਆਰਥਣਾਂ ’ਚ ਸੇਵਾ ਭਾਵਨਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਸਟੇਜ ਸੰਚਾਲਨ ਦੀ ਭੂਮਿਕਾ ਲੈਕ. ਦਿਲਰਾਜ ਕੌਰ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।