ਐੱਸਡੀਐੱਮ ਨੇ ਟ੍ਰੈਫ਼ਿਕ ਸਬੰਧੀ ਕੀਤੀ ਇਕੱਤਰਤਾ
ਐਸ.ਡੀ.ਐਮ ਆਯੂਸ਼ ਗੋਇਲ ਨੇ ਟ੍ਰੈਫ਼ਿਕ ਸਬੰਧੀ ਪੁਲਿਸ ਅਧਿਕਾਰੀਆਂ ਤੇ ਸ਼ਹਿਰ ਵਾਸੀਆਂ ਨਾਲ ਕੀਤੀ ਮੀਟਿੰਗ
Publish Date: Wed, 07 Jan 2026 05:29 PM (IST)
Updated Date: Wed, 07 Jan 2026 05:32 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਐੱਸਡੀਐੱਮ ਤਪਾ ਆਯੂਸ਼ ਗੋਇਲ (ਆਈਏਐੱਸ) ਵੱਲੋਂ ਸ਼ਹਿਰ ਅੰਦਰ ਆ ਰਹੀ ਟ੍ਰੈਫਿਕ ਦੀ ਸਮੱਸਿਆ ਸਬੰਧੀ ਮੀਟਿੰਗ ਤਹਿਸੀਲ ਕੰਪਲੈਕਸ ਵਿਖੇ ਕੀਤੀ ਗਈ। ਜਿਸ ’ਚ ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ, ਥਾਣਾ ਮੁਖੀ ਸ਼ਰੀਫ ਖਾਨ, ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋ ਤੋਂ ਇਲਾਵਾ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨੇ ਹਿੱਸਾ ਲਿਆ। ਇਸ ਮੀਟਿੰਗ ’ਚ ਸ਼ਹਿਰ ਵਾਸੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਮੀਟਿੰਗ ਦੌਰਾਨ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਅੰਦਰ ਟ੍ਰੈਫਿਕ ਹੋਣ ਕਾਰਨ ਦੂਰ-ਦੂਰ ਤਕ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੁਝ ਵਾਹਨ ਚਾਲਕ ਆਪਣੇ ਵਾਹਨ ਬੇਤਰਤੀਬੇ ਢੰਗ ਨਾਲ ਖੜ੍ਹੇ ਕਰ ਦਿੰਦੇ ਹਨ, ਜੋ ਟ੍ਰੈਫਿਕ ਦੀ ਸਮੱਸਿਆ ਲਈ ਵੱਡਾ ਕਾਰਨ ਬਣਦੇ ਹਨ। ਐੱਸਡੀਐੱਮ ਆਯੂਸ਼ ਗੋਇਲ ਨੇ ਸ਼ਹਿਰ ਵਾਸੀਆਂ ਦੀ ਗੱਲ ਸੁਣਨ ਉਪਰੰਤ ਕਾਰਜ ਸਾਧਕ ਅਫਸਰ ਨੂੰ ਆਦੇਸ਼ ਜਾਰੀ ਕੀਤੇ ਕਿ ਉਹ ਸ਼ਹਿਰ ਅੰਦਰ ਮੁਨਿਆਦੀ ਕਰਵਾ ਕੇ ਨਾਜਾਇਜ਼ ਕਬਜ਼ੇ ਹਟਵਾਉਣ। ਜੇਕਰ ਕੋਈ ਦੁਕਾਨਦਾਰ ਮੁਨਿਆਦੀ ਤੋਂ ਬਾਅਦ ਵੀ ਆਪਣਾ ਸਾਮਾਨ ਦੁਕਾਨ ਦੇ ਬਾਹਰ ਰੱਖਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਇਸ ਮੌਕੇ ਵਿਸ਼ਾਲ ਬਵਲਾ, ਪਰਦੀਪ ਕੁਮਾਰ ਆਦਿ ਹੋਰ ਸ਼ਹਿਰ ਵਾਸੀ ਮੌਜੂਦ ਸਨ।