ਸੰਤ ਬਾਬਾ ਲੌਂਗਪੁਰੀ ਸਕੂਲ ਨੇ ਮਨਾਇਆ ਵਿਸਾਖੀ ਦਾ ਤਿਉਹਾਰ
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋ ਕਲਾਂ ਨੇ ਮਨਾਇਆ ਵਿਸਾਖੀ ਦਾ ਤਿਉਹਾਰ
Publish Date: Wed, 15 Apr 2026 04:30 PM (IST)
Updated Date: Wed, 15 Apr 2026 04:33 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਰਪ੍ਰਸਤ ਸੰਤ ਬਾਬਾ ਚਰਨਪੁਰੀ ਅਤੇ ਐੱਮਡੀ ਕਰਮਜੀਤ ਕੌਰ ਦੀ ਅਗਵਾਈ ’ਚ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਮੌਕੇ ਅਧਿਆਪਕਾ ਅਮਨਦੀਪ ਕੌਰ ਵੱਲੋਂ ਖ਼ਾਲਸਾ ਦੇ ਜਨਮ ਦਿਹਾੜੇ ਅਤੇ ਸਿੱਖ ਧਰਮ ਨਾਲ ਸਬੰਧਿਤ ਹੋਰ ਬਹੁਤ ਸਾਰੀ ਜਾਣਕਾਰੀ ਬੱਚਿਆਂ ਨੂੰ ਦਿੱਤੀ ਗਈ ਅਤੇ ਨਾਲ ਹੀ ਉਨ੍ਹਾਂ ਨੇ ਗੁਰਬਾਣੀ ਪੜਨ, ਸੁਣਨ ਅਤੇ ਵਿਚਾਰਨ ਬਾਰੇ ਸਿੱਖਿਆ ਦਿੱਤੀ। ਇਸ ਮੌਕੇ ਵਿਦਿਆਰਥੀਆਂ ਦੁਆਰਾ ਕਵਿਤਾ ਅਤੇ ਧਾਰਮਿਕ ਗੀਤ ਗਾਏ ਗਏ। ਇਸ ਮੌਕੇ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਪ੍ਰਾਇਮਰੀ ਵਿਭਾਗ ਦੇ ਬੱਚਿਆਂ ਦੁਆਰਾ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਗਿੱਧੇ,ਭੰਗੜੇ ਅਤੇ ਗੀਤ ਆਦਿ ਪੇਸ਼ ਕੀਤੇ ਗਏ। ਬਾਬਾ ਜੀ, ਐੱਮਡੀ ਮੈਡਮ, ਪ੍ਰਿੰਸੀਪਲ ਸਤੀਸ਼ ਕੁਮਾਰ ਵੱਲੋਂ ਸਾਰਿਆਂ ਨੂੰ ਖ਼ਾਲਸੇ ਦੇ ਜਨਮ ਦਿਹਾੜੇ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਕਮੇਟੀ ਮੈਂਬਰ ਲੈਕਚਰਾਰ ਜਗਮੇਲ ਸਿੰਘ ਸਮਰਾ, ਸੂਬੇਦਾਰ ਹਰਭਜਨ ਸਿੰਘ ਸਿੱਧੂ, ਨੰਬਰਦਾਰ ਸੁਖਦੇਵ ਸਿੰਘ ਸਿੱਧੂ, ਜਗਮੇਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਮਾਨ, ਨਿਰਮਲ ਸਿੰਘ ਮਾਨ, ਮਾਸਟਰ ਗਲੋਦਰ ਖਾਨ, ਬਲਦੇਵ ਸਿੰਘ ਸਿੱਧੂ, ਕੋਆਰਡੀਨੇਟਰ ਗੁਰਦੀਪ ਸਿੰਘ, ਐਕਟੀਵਿਟੀ ਇੰਚਾਰਜ ਕਿਰਨਜੀਤ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਲ ਸਨ।