ਸੰਤ ਬਾਬਾ ਲੌਂਗਪੁਰੀ ਸਕੂਲ ’ਚ ਲਹਿਰਾਇਆ ਤਿਰੰਗਾ
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋ ਕਲਾਂ ਨੇ ਲਹਿਰਾਇਆ ਤਿਰੰਗਾ
Publish Date: Wed, 28 Jan 2026 03:49 PM (IST)
Updated Date: Wed, 28 Jan 2026 03:52 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪ੍ਰਧਾਨ ਸੰਤ ਬਾਬਾ ਚਰਨਪੁਰੀ ਅਤੇ ਐੱਮਡੀ ਕਰਮਜੀਤ ਕੌਰ ਦੀ ਅਗਵਾਈ ਹੇਠ ਚੱਲ ਰਹੀ ਨਾਮਵਰ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਗਣਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸੰਤ ਬਾਬਾ ਚਰਨਪੁਰੀ, ਐੱਮਡੀ ਕਰਮਜੀਤ ਕੌਰ ਵੱਲੋਂ ਤਿਰੰਗਾ ਲਹਿਰਾਇਆ ਗਿਆ। ਸੰਸਥਾ ਦੇ ਪ੍ਰਿੰਸੀਪਲ ਸਤੀਸ਼ ਕੁਮਾਰ ਵੱਲੋਂ ਬੱਚਿਆ ਅਤੇ ਸਟਾਫ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਕਮੇਟੀ ਮੈਂਬਰ ਲੈਕਚਰਾਰ ਜਗਮੇਲ ਸਿੰਘ ਸਮਰਾ, ਸੂਬੇਦਾਰ ਹਰਭਜਨ ਸਿੰਘ ਸਿੱਧੂ, ਨੰਬਰਦਾਰ ਸੁਖਦੇਵ ਸਿੰਘ ਸਿੱਧੂ, ਜਗਮੇਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਮਾਨ, ਨਿਰਮਲ ਸਿੰਘ ਮਾਨ, ਮਾਸਟਰ ਗਲੋਦਰ ਖਾਨ,ਬਲਦੇਵ ਸਿੰਘ ਸਿੱਧੂ, ਕੋਆਰਡੀਨੇਟਰ ਗੁਰਦੀਪ ਸਿੰਘ ਅਤੇ ਕੁੱਝ ਅਧਿਆਪਕ ਹਾਜ਼ਰ ਸਨ।