ਲੇਖਕ ਕੇਵਲ ਕ੍ਰਾਂਤੀ ਦੀ ਪਲੇਠੀ ਪੁਸਤਕ ਰਿਲੀਜ਼
ਨਾਮਵਰ ਲੇਖਕ ਕੇਵਲ ਕ੍ਰਾਂਤੀ ਦੀ ਪਲੇਠੀ ਪੁਸਤਕ 'ਸਾਂਭੇ ਪਏ ਨੇ ਤੇਰੇ ਪੱਤਰ 'ਦੀ ਹੋਈ ਘੁੰਡ ਚੁਕਾਈ
Publish Date: Wed, 25 Mar 2026 03:41 PM (IST)
Updated Date: Wed, 25 Mar 2026 03:43 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਕਸਬਾ ਭਦੌੜ ਦੇ ਜੰਮਪਲ ਨਾਮਵਰ ਲੇਖਕ ਕੇਵਲ ਕ੍ਰਾਂਤੀ ਦੀ ਪਲੇਠੀ ਪੁਸਤਕ ਸਾਂਭੇ ਪਏ ਨੇ ਤੇਰੇ ਪੱਤਰ ਦੀ ਘੁੰਡ ਚੁਕਾਈ ਦਾ ਸਮਾਗਮ ਦਵਿੰਦਰ ਸਥਿਆਰਥੀ ਯਾਦਗਾਰੀ ਲਾਇਬ੍ਰੇਰੀ ਨਗਰ ਕੌਂਸਲ ਭਦੌੜ ਵਿਖੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਦੀ ਅਗਵਾਈ ਹੇਠ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ । ਇਸ ਸਮਾਗਮ ਵਿੱਚਲੂ ਸੇਵਾਮੁਕਤ ਮਾ. ਗੁਰਮੇਲ ਭੁਟਾਲ, ਕੁਲਵੰਤ ਸਿੰਘ ਮਾਨ , ਮਾਸਟਰ ਚਰਨ ਸਿੰਘ, ਗਾਇਕ ਲੱਖਾ ਬਰਾੜ, ਪਰਮਜੀਤ ਤਲਵਾੜ, ਸੇਵਾਮੁਕਤ ਲੈਕ. ਸੁਰਜੀਤ ਸਿੰਘ ਸੰਧੂ, ਡਾ. ਬਲਵੀਰ ਸਿੰਘ ਠੰਡੂ, ਕਾਮਰੇਡ ਇੰਦਰ ਸਿੰਘ ਭਿੰਦਾ ਆਦਿ ਨੇ ਪੁਸਤਕ ਸਬੰਧੀ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੇਖਕ ਕੇਵਲ ਕ੍ਰਾਂਤੀ ਨੂੰ ਆਪਣੀ ਪਲੇਠੀ ਪੁਸਤਕ ਸਾਂਭੇ ਪਏ ਨੇ ਤੇਰੇ ਪੱਤਰ ਨੂੰ ਪ੍ਰਕਾਸ਼ਿਤ ਕਰਨ ਦੀ ਵਧਾਈ ਦਿੱਤੀ। ਇਸ ਸਮੇਂ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ ਨੇ ਕਿਹਾ ਕਿ ਸਾਨੂੰ ਬਹੁਤ ਹੀ ਮਾਣ ਹੈ ਕਿ ਸਾਡੇ ਸ਼ਹਿਰ ਭਦੌੜ ਦਾ ਜੰਮਪਲ ਕੇਵਲ ਕ੍ਰਾਂਤੀ ਇੰਨੀਆਂ ਵੱਡੀਆਂ ਉਪਲੱਬਧੀਆਂ ਹਾਸਲ ਕਰ ਕੇ ਇੱਕ ਉੱਚੇ ਮੁਕਾਮ ਤੇ ਪਹੁੰਚਿਆ ਹੈ, ਇਹ ਇੱਕ ਭਦੌੜ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਭਦੌੜ ਦਾ ਕੰਮ ਵਿਕਾਸ ਦੇ ਕਾਰਜ ਕਰਨਾ ਹੀ ਨਹੀਂ ਬਲਕਿ ਉਭਰ ਰਹੇ ਵਿਦਿਆਰਥੀ, ਲੇਖਕ ,ਗਾਇਕ ਅਤੇ ਹੋਰ ਉਪਲੱਬਧੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਉਤਸਾਹਿਤ ਕਰਨਾ ਵੀ ਹੈ, ਤਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਹੋਰ ਅੱਗੇ ਵਧ ਸਕਣ। ਇਸ ਸਮੇ ਲੇਖਕ ਕੇਵਲ ਕ੍ਰਾਂਤੀ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਮੇਰੀ ਪਲੇਠੀ ਪੁਸਤਕ ਸਾਂਭੇ ਪਏ ਨੇ ਤੇਰੇ ਪੱਤਰ ਦੀ ਘੁੰਡ ਚੁਕਾਈ ਸਮਾਗਮ ਵਿੱਚ ਇਹਨੇ ਵੱਡੇ-ਵੱਡੇ ਲਿਖਾਰੀ, ਮੇਰੇ ਗੁਰੂ ਮਾ. ਗੁਰਮੇਲ ਭੁਟਾਲ, ਮਿੱਤਰ ਅਤੇ ਪਤਵੰਤੇ ਸ਼ਾਮਲ ਹੋਣਗੇ। ਇਸ ਸਮੇਂ ਲੇਖਕ ਕੇਵਲ ਕ੍ਰਾਂਤੀ ਨੇ ਆਪਣੀ ਪਲੇਠੀ ਪੁਸਤਕ ਸਾਂਭੇ ਪਏ ਨੇ ਪੱਤਰ ਤੇਰੇ ਵਿੱਚੋਂ ਦੋ ਗਜਲਾ ਵੀ ਗਾ ਕੇ ਸੁਣਾਈਆਂ। ਇਸ ਸਮੇ ਲੇਖਕ ਕੇਵਲ ਕ੍ਰਾਂਤੀ ਨੇ ਆਪਣੀ ਪਲੇਠੀ ਪੁਸਤਕ ਸਾਂਭੇ ਪਏ ਨੇ ਤੇਰੇ ਪੱਤਰ ਦੀਆਂ ਕਈ ਕਾਪੀਆਂ ਨਗਰ ਕੌਂਸਲ ਭਦੌੜ ਵਿਖੇ ਸਥਾਪਿਤ ਦਵਿੰਦਰ ਸਥਿਆਰਥੀ ਯਾਦਗਾਰੀ ਲਾਇਬਰੇਰੀ ਲਈ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ ਅਤੇ ਉਨ੍ਹਾਂ ਦੇ ਕੌਸਲਰ ਸਾਥੀਆਂ ਨੂੰ ਭੇਟ ਕੀਤੀਆਂ। ਇਸ ਸਮੇਂ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ, ਨਗਰ ਕੌਂਸਲ ਭਦੌੜ ਦੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ, ਵਪਾਰ ਮੰਡਲ ਭਦੌੜ ਦੇ ਪ੍ਰਧਾਨ ਗੁਰਦੀਪ ਕੁਮਾਰ ਦੀਪਾ, ਕੌਸਲਰਾਂ, ਪਤਵੰਤੇ ਸੱਜਣਾਂ ਵੱਲੋਂ ਨਾਮਵਰ ਲੇਖਕ ਕੇਵਲ ਕ੍ਰਾਂਤੀ ਅਤੇ ਉਨ੍ਹਾਂ ਦੇ ਪਿਤਾ ਪ੍ਰਧਾਨ ਰਾਮ ਸਿੰਘ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੰਗਲਾਤ ਵਿਭਾਗ ਦੇ ਬਹਾਦਰ ਸਿੰਘ, ਜਸਵੰਤ ਬੋਪਾਰਾਏ, ਗਾਇਕ ਬਲਵਿੰਦਰ ਸਿੰਘ ਮਾਨ, ਰਜਿੰਦਰ ਪਾਲ ਸ਼ਰਮਾ, ਗੁਰਮੀਤ ਕੈੜਾ, ਕੌਂਸਲਰ ਸੁਖਚਰਨ ਪੰਮਾ, ਨਗਰ ਕੌਂਸਲ ਦੇ ਵਾਈਸ ਪ੍ਰਧਾਨ ਰਾਜ ਰਾਣੀ, ਕੌਂਸਲਰ ਮਨਦੀਪ ਕੌਰ, ਅਖ਼ਤਰ ਅਲੀ, ਜ਼ੁਲਫਕਾਰ ਅਲੀ, ਕੌਂਸਲਰ ਨਾਹਰ ਸਿੰਘ ਅÏਲਖ, ਕੌਂਸਲਰ ਵਕੀਲ ਸਿੰਘ, ਜਗਸੀਰ ਸਿੰਘ ਜੱਗੀ, ਕੌਂਸਲਰ ਲਾਭ ਸਿੰਘ ਲੁਹਾਰ, ਸੁਖਵੀਰ ਸਿੰਘ ਭੂਰਾ ਕਾਂਗੜ ਵਾਲੇ, ਲਖਵੀਰ ਸੇਖੋਂ, ਸਰਪੰਚ ਕੁਲਦੀਪ ਸਿੰਘ ਗਾਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਮਨਦੀਪ ਭਦੌੜ ਨੇ ਬਖੂਬੀ ਨਿਭਾਈ।