ਗ੍ਰੈਜੂਏਸ਼ਨ ਸੈਰੇਮਨੀ ਤੇ ਐੱਫਐੱਲਐੱਨ ਮੇਲਾ ਕਰਵਾਇਆ
ਗ੍ਰੈਜੂਏਸ਼ਨ ਸੈਰੇਮਨੀ ਅਤੇ ਐੱਫ.ਐੱਲ.ਐੱਨ. ਮੇਲਾ ਕਰਵਾਇਆ
Publish Date: Wed, 01 Apr 2026 04:41 PM (IST)
Updated Date: Wed, 01 Apr 2026 04:43 PM (IST)
ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ
ਹੰਡਿਆਇਆ : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਇੰਦੂ ਸਿਮਕ, ਬਲਾਕ ਸਿੱਖਿਆ ਅਫਸਰ ਗੁਰਦੀਪ ਸਿੰਘ ਪ੍ਰੀ ਪ੍ਰਾਇਮਰੀ ਕੋਆਰਡੀਨੇਟਰ ਕੁਲਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬਡਬਰ ਵਿਖੇ ਗ੍ਰੈਜੂਏਸ਼ਨ ਸੈਰੇਮਨੀ ਅਤੇ ਐੱਫਐੱਲਐੱਨ ਮੇਲਾ ਕਰਵਾਇਆ ਗਿਆ। ਇਸ ਮੇਲੇ ’ਚ ਸਕੂਲੀ ਵਿਦਿਆਰਥੀਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਨੇ ਬੜੇ ਉਤਸਾਹ ਨਾਲ ਹਿੱਸਾ ਲਿਆ। ਅਕਾਦਮਿਕ ਖੇਤਰ ’ਚ ਪਹਿਲਾ, ਦੂਜਾ, ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਕਰਵਾਈਆਂ ਗਈਆਂ। ਇਸ ਮੌਕੇ ਸਕੂਲ ਦੇ ਹੈੱਡ ਟੀਚਰ ਅਰਵਿੰਦ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਡੀਆਰਸੀ ਕੁਲਦੀਪ ਸਿੰਘ, ਬੀਆਰਸੀ ਰਜਿੰਦਰ ਸਿੰਘ ਅਤੇ ਪ੍ਰਥਮ ਦੇ ਸਹਾਇਕ ਜ਼ਿਲਾ ਕੋਆਰਡੀਨੇਟਰ ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।