ਪਾਠਕ ਨੇ ਸਟੇਟ ਐੱਨਐੱਸਐੱਸ ਕਨਵੈਨਸ਼ਨ ’ਚ ਲਿਆ ਹਿੱਸਾ
ਪ੍ਰੋਗਰਾਮ ਅਫ਼ਸਰ ਪ੍ਰੋ ਮਿੱਠੂ ਪਾਠਕ ਨੇ ਸਟੇਟ ਐੱਨ ਐੱਸ ਐੱਸ ਕਨਵੈਨਸ਼ਨ ’ਚ ਲਿਆ ਭਾਗ
Publish Date: Wed, 25 Mar 2026 04:08 PM (IST)
Updated Date: Wed, 25 Mar 2026 04:10 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਸੰਘੇੜਾ ਕਾਲਜ ਦੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਮਿੱਠੂ ਪਾਠਕ ਨੇ ਸਟੇਟ ਐੱਨਐੱਸਐੱਸ ਕਨਵੈਨਸ਼ਨ ਵਿੱਚ ਲਿਆ ਹਿੱਸਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀਆਂ ਐੱਨਐੱਸਐੱਸ ਦੀਆਂ ਬਿਹਤਰੀਨ ਸਰਗਰਮੀਆਂ ਦੀਆਂ ਪ੍ਰਾਪਤੀਆਂ ਸਦਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ ਅਨਹਦ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਅਗਵਾਈ ਹੇਠ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ’ਚ ਸੰਘੇੜਾ ਕਾਲਜ ਦੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਮਿੱਠੂ ਪਾਠਕ ਨੇ ਚੰਡੀਗੜ੍ਹ ਵਿਖੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰੱਖੀ ਗਈ ਦੋ ਰੋਜ਼ਾ ਸਟੇਟ ਐੱਨਐੱਸਐੱਸ ਕਨਵੈਨਸ਼ਨ ਜੋ ਕੇ ਰੱਖੀ ਗਈ। ਜਿਸ ’ਚ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਕੋਆਰਡੀਨੇਟਰ ਸਹਿਬਾਨ ਤੇ ਕੁੱਝ ਕਾਲਜਾਂ ਦੇ ਚੋਣਵੇਂ ਪ੍ਰੋਗਰਾਮ ਅਫ਼ਸਰਾਂ ਨੂੰ ਅਤੇ ਕਾਲਜ ਵਲੰਟੀਅਰਜ਼ ਨੂੰ ਬੁਲਾਇਆ ਗਿਆ, ਜਿਸ ਵਿੱਚ ਬਰਨਾਲਾ ਜ਼ਿਲ੍ਹੇ ਦੀ ਨਾਮਵਰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਪੰਜਾਬੀ ਵਿਭਾਗ ਮੁਖੀ ਪ੍ਰੋ. ਮਿੱਠੂ ਪਾਠਕ ਨੂੰ ਵੀ ਇਸ ਕਨਵੈਨਸ਼ਨ ਲਈ ਚੁਣਿਆ ਗਿਆ। ਜੋ ਸੰਸਥਾ ਲਈ ਬੜੇ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ। ਪ੍ਰੋ. ਪਾਠਕ ਨੇ ਇਸ ਦੋ ਰੋਜ਼ਾ ਸਟੇਟ ਐੱਨਐੱਸਐੱਸ ਕਨਵੈਨਸ਼ਨ ਤੋਂ ਐੱਨਐੱਸਐੱਸ ਦੇ ਮਾਹਰਾਂ ਤੋਂ ਐੱਨਐੱਸਐੱਸ ਦੀਆਂ ਬਰੀਕੀਆਂ ਸਿੱਖਿਆ ਅਤੇ ਇਸ ਵਿਸ਼ਾਲ ਕਨਵੈਨਸ਼ਨ ਵਿੱਚ ਅਪਣੇ ਵਿਚਾਰ ਵੀ ਸਾਂਝੇ ਕੀਤੇ। ਇਸ ਮਾਣਮੱਤੀ ਪ੍ਰਾਪਤੀ ਤੇ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਐੱਨਐੱਸਐੱਸ ਵਿਭਾਗ ਨੂੰ ਵਧਾਈ ਦਿੱਤੀ ਉੱਥੇ ਹੀ ਹੋਰ ਵੀ ਐੱਨਐੱਸਐੱਸ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਆ।