ਲੰਗਰ ਲਿਜਾਣ ਲਈ ਤਿਆਰੀਆਂ ਮੁਕੰਮਲ
ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ ਲੰਗਰ ਲਿਜਾਣ ਲਈ ਤਿਆਰੀਆ ਮੁਕੰਮਲ
Publish Date: Wed, 07 Jan 2026 04:53 PM (IST)
Updated Date: Wed, 07 Jan 2026 04:54 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 676ਵੇਂ ਪ੍ਰਲੋਕ ਗਮਨ ਦਿਵਸ ਨੂੰ ਸਮਰਪਿਤ ਛੇ ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ 12 ਜਨਵਰੀ ਤੋਂ 17 ਜਨਵਰੀ ਤਕ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਗੁਰਦੁਆਰਾ ਤਪਿਆਣਾ ਸਾਹਿਬ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਦਮਦਮੀ, ਕੁਲਵਿੰਦਰ ਸਿੰਘ ਕਾਲਾ ਅਤੇ ਗੁਰਜੰਟ ਸਿੰਘ ਸੋਨਾ ਬਰਨਾਲਾ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਸਬੰਧੀ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 12 ਜਨਵਰੀ ਤੋਂ 17 ਜਨਵਰੀ ਤਕ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਅਰੰਭ ਹੋ ਚੁੱਕੀ ਹੈ। 13 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪੈਣ ਉਪਰੰਤ 13 ਜਨਵਰੀ ਨੂੰ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਨਗਰ ਕੀਰਤਨ ਗੁਰਦੁਆਰਾ ਤਪਿਆਣਾ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਚਰਨ ਕਮਲ ਸਾਹਿਬ, ਸ੍ਰੀ ਨਾਮਦੇਵ ਦਰਬਾਰ ਘੁਮਾਣ ਤੋਂ ਹੁੰਦਾ ਹੋਇਆ ਮੁੱਖ ਬਾਜ਼ਾਰ ਰਾਹੀਂ ਬੱਸ ਅੱਡਾ ਚੌਂਕ ਤੋਂ ਘੁਮਾਣ ਨਗਰ ਦੀ ਪ੍ਰਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਤਪਿਆਣਾ ਸਾਹਿਬ ਸਾਹਿਬ ਵਿਖੇ ਸਮਾਪਤੀ ਹੋਵੇਗੀ। ਇਸੇ ਤਰ੍ਹਾਂ 13 ਜਨਵਰੀ ਦੀ ਸ਼ਾਮ ਨੂੰ 6 ਵਜੇ ਤੋਂ ਰਾਤ 12 ਵਜੇ ਤਕ ਕਥਾ ਕੀਰਤਨ ਸਮਾਗਮ ਹੋਣਗੇ, ਜਿਸ ਵਿਚ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ, ਪ੍ਰਸਿੱਧ ਢਾਡੀ ਭਾਈ ਸੱਤਪਾਲ ਸਿੰਘ ਐੱਮਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਹਜੂਰੀ ਰਾਗੀ ਭਾਈ ਰਣਜੀਤ ਸਿੰਘ ਗੁਰਦਾਸਪੁਰੀ ਤੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਹਜ਼ੂਰੀ ਮੁੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਫੱਕਰ ਦੇ ਜਥੇ ਤੋਂ ਇਲਾਵਾ ਹੋਰ ਪ੍ਰਚਾਰਕ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰਨਗੇ। ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਦੀ ਪ੍ਬੰਧਕ ਕਮੇਟੀ ਬਰਨਾਲਾ ਵੱਲੋ ਗੁਰੂ ਕਾ ਲੰਗਰ ਲਗਾਇਆ ਜਾ ਰਿਹਾ ਹੈ ਤੇ ਤਿਆਰੀਆ ਮੁਕੰਮਲ ਹੋ ਚੁਕਿਆ ਹਨ। ਇਸ ਇਸ ਮੌਕੇ ਪ੍ਰਧਾਨ ਜੋਗਿੰਦਰ ਸਿੰਘ ਕੈਥ, ਕੌਰ ਸਿੰਘ ਉੱਪਲੀ, ਕੇਵਲ ਸਿੰਘ ਵੀਨਸ, ਰਜਿੰਦਰ ਸਿੰਘ ਬਾਬਰ, ਅਰਜਨ ਸਿੰਘ ਬਿੱਟੂ, ਧਰਮਿੰਦਰ ਸਿੰਘ ਬਿੱਟੂ, ਗਿਆਨ ਚੰਦ, ਗੁਰਦੀਪ ਸਿੰਘ, ਮਨੈਜਰ ਜਰਨੈਲ ਸਿੰਘ ਆਦਿ ਹਾਜਰ ਸਨ।