ਬਰਨਾਲਾ ਦੇ ਹਰਗੁਣ ਦਾ ਵਧਿਆ ਮਾਣ : ਹੜ੍ਹ ਪੀੜਤਾਂ ਲਈ ਗੋਲਕ ਦਾਨ ਕਰਨ ਵਾਲੇ 5 ਸਾਲਾ ਬੱਚੇ ਦਾ IPL 'ਚ ਸਨਮਾਨ ਕਰੇਗੀ ਪ੍ਰੀਤੀ ਜ਼ਿੰਟਾ
ਪੰਜ ਸਾਲਾਂ ਦੇ ਬਰਨਾਲਾ ਦੇ ਸਰਗੁਣ ਸਿੰਘ ਧਾਲੀਵਾਲ ਦਾ ਅੱਜ ਪੰਜਾਬ ਕਿੰਗਜ਼ ਦੀ ਮਾਲਕਨ ਅਤੇ ਪ੍ਰਸਿੱਧ ਅਦਾਕਾਰਾ ਪ੍ਰੀਟੀ ਜ਼ਿੰਟਾ ਵਿਸ਼ੇਸ਼ ਸਨਮਾਨ ਕਰੇਗੀ। ਵਾਈ.ਐਸ ਸਕੂਲ ਹੰਡਿਆਇਆ 'ਚ ਯੂ.ਕੇ.ਜੀ. ਕਲਾਸ 'ਚ ਪੜ੍ਹਨ ਵਾਲੇ ਪੰਜ ਸਾਲ ਦੀ ਛੋਟੀ ਉਮਰ ਦੇ ਹਰਗੁਣ ਸਿੰਘ ਧਾਲੀਵਾਲ ਪੁੱਤਰ ਧਰਮਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਅੰਦਰ ਆਏ ਹੜ੍ਹਾਂ ਦੌਰਾਨ ਆਪਣੀ ਜਮਾ ਰਾਸ਼ੀ ਵਾਲੀ ਗੋਲਕ ਡਿਪਟੀ ਕਮਿਸ਼ਨਰ ਟੀ- ਬੈਨਿਥ ਬਰਨਾਲਾ ਰਾਹੀਂ ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਲਈ ਸੌਂਪੀ ਸੀ। ਜੋ ਸਮਾਜ ਸੇਵਾ 'ਚ ਛੋਟੀ ਉਮਰੇ ਵੱਡਾ ਯੋਗਦਾਨ ਪਾਉਣ ਦਾ ਵੱਡਾ ਸੁਨੇਹਾ ਦਿੱਤਾ ਗਿਆ ਸੀ।
Publish Date: Sun, 19 Apr 2026 01:32 PM (IST)
Updated Date: Sun, 19 Apr 2026 01:35 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਪੰਜ ਸਾਲਾਂ ਦੇ ਬਰਨਾਲਾ ਦੇ ਸਰਗੁਣ ਸਿੰਘ ਧਾਲੀਵਾਲ ਦਾ ਅੱਜ ਪੰਜਾਬ ਕਿੰਗਜ਼ ਦੀ ਮਾਲਕਨ ਅਤੇ ਪ੍ਰਸਿੱਧ ਅਦਾਕਾਰਾ ਪ੍ਰੀਟੀ ਜ਼ਿੰਟਾ ਵਿਸ਼ੇਸ਼ ਸਨਮਾਨ ਕਰੇਗੀ। ਵਾਈ.ਐਸ ਸਕੂਲ ਹੰਡਿਆਇਆ 'ਚ ਯੂ.ਕੇ.ਜੀ. ਕਲਾਸ 'ਚ ਪੜ੍ਹਨ ਵਾਲੇ ਪੰਜ ਸਾਲ ਦੀ ਛੋਟੀ ਉਮਰ ਦੇ ਹਰਗੁਣ ਸਿੰਘ ਧਾਲੀਵਾਲ ਪੁੱਤਰ ਧਰਮਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਅੰਦਰ ਆਏ ਹੜ੍ਹਾਂ ਦੌਰਾਨ ਆਪਣੀ ਜਮਾ ਰਾਸ਼ੀ ਵਾਲੀ ਗੋਲਕ ਡਿਪਟੀ ਕਮਿਸ਼ਨਰ ਟੀ- ਬੈਨਿਥ ਬਰਨਾਲਾ ਰਾਹੀਂ ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਲਈ ਸੌਂਪੀ ਸੀ। ਜੋ ਸਮਾਜ ਸੇਵਾ 'ਚ ਛੋਟੀ ਉਮਰੇ ਵੱਡਾ ਯੋਗਦਾਨ ਪਾਉਣ ਦਾ ਵੱਡਾ ਸੁਨੇਹਾ ਦਿੱਤਾ ਗਿਆ ਸੀ।
ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 26 ਜਨਵਰੀ 2026 ਨੂੰ ਬਰਨਾਲਾ ਦੇ ਕਾਲਾ ਮਹਿਰ ਖੇਡ ਸਟੇਡੀਅਮ 'ਚ ਪੰਜਾਬ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ ਸੀ।
ਵਾਈਐਸ ਸਕੂਲ ਦੇ ਵਿਦਿਆਰਥੀ ਹਰਗੁਣ ਸਿੰਘ ਧਾਲੀਵਾਲ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕਰਨ ਦੀਆਂ ਖਬਰਾਂ ਦੇਸ਼ ਦੁਨੀਆ ਅੰਦਰ ਬਹੁਤ ਵਾਇਰਲ ਹੋਈਆਂ ਸਨ। ਜਿਸ ਨੂੰ ਲੈ ਕੇ ਹੁਣ ਮਸ਼ਹੂਰ ਭਾਰਤੀ ਫਿਲਮ ਅਭਿਨੇਤਰੀ, ਉਦਯੋਗਪਤੀ, ਬਾਲੀਵੁੱਡ ਅਦਾਕਾਰਾ ਅਤੇ ਆਈਪੀਐਲ ਟੀਮ 'ਕਿੰਗਜ਼ ਇਲੈਵਨ ਪੰਜਾਬ' ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਵੱਲੋਂ ਹਰਗੁਣ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਚੰਡੀਗੜ੍ਹ ਵਿਖੇ ਪੰਜਾਬ ਕਿੰਗਜ਼ ਇਲੈਵਨ ਟੀਮ ਤੇ ਲਖਨਊ ਸੁਪਰਜੁਇੰਟ ਵਿਚਕਾਰ ਹੋਣ ਵਾਲੇ ਅਹਿਮ ਆਈਪੀਐਲ ਕ੍ਰਿਕਟ ਮੁਕਾਬਲੇ ਦਰਮਿਆਨ ਲੱਖਾਂ ਖੇਡ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਹਮੇਸ਼ਾ ਹੀ ਸਮਾਜ ਸੇਵੀ ਖੇਤਰ 'ਚ ਅਹਿਮ ਰੋਲ ਅਦਾ ਕਰਦੇ ਹਨ, ਉੱਥੇ ਸਮੇਂ - ਸਮੇਂ ਅਨੁਸਾਰ ਸਮਾਜ ਸੇਵੀ ਖੇਤਰ 'ਚ ਆਪਣਾ ਯੋਗਦਾਨ ਪਾਉਣ ਵਾਲੇ ਸਮਾਜ ਸੇਵੀਆਂ ਦਾ ਹੌਸਲਾ ਅਫ਼ਜ਼ਾਈ ਵੀ ਕਰਦੇ ਹਨ ।
ਜ਼ਿਕਰਯੋਗ ਹੈ ਕਿ ਹਰਗੁਣ ਸਿੰਘ ਧਾਲੀਵਾਲ ਦੇ ਪਿਤਾ ਧਰਮਿੰਦਰ ਸਿੰਘ ਧਾਲੀਵਾਲ ਨੂੰ ਅੱਗ ਲੱਗੀ ਬੱਸ ਵਿੱਚੋਂ 18 ਜਾਨਾ ਬਚਾਉਣ ਦੇ ਖੇਤਰ 'ਚ ਪੰਜਾਬ ਸਰਕਾਰ ਵੱਲੋਂ 2010 ਤੇ 2011 'ਚ ਸਨਮਾਨਿਤ ਹੋ ਚੁੱਕੇ ਹਨ। ਸਮਾਜ ਸੇਵੀ ਪਰਿਵਾਰ ਦਾਦਾ ਜਥੇਦਾਰ ਸਾਧੂ ਸਿੰਘ ਧਾਲੀਵਾਲ, ਦਾਦੀ ਪ੍ਰੇਮ ਕੌਰ, ਪਿਤਾ ਧਰਮਿੰਦਰ ਸਿੰਘ ਅਤੇ ਮਾਤਾ ਸਿਮਰਨ ਦੀ ਪ੍ਰੇਰਨਾ ਸਦਕਾ ਅੱਜ ਹਰਗੁਣ ਸਿੰਘ ਸਮਾਜ ਸੇਵਾ ਖੇਤਰ 'ਚ ਆਪਣਾ ਸਹਿਯੋਗ ਕਰ ਰਿਹਾ ਹੈ।
ਬਾਲੀਵੁੱਡ ਸਟਾਰ ਪ੍ਰੀਟੀ ਜ਼ਿੰਟਾ ਦੀ ਟੀਮ ਹਰਗੁਣ ਸਿੰਘ ਧਾਲੀਵਾਲ ਨੂੰ ਚੰਡੀਗੜ ਲਿਜਾਣ ਲਈ ਹੰਡਿਆਇਆ ਪਹੁੰਚੀ । ਜਿੱਥੇ ਸਕੂਲ ਪ੍ਰਿੰਸੀਪਲ ਮੋਹਿਤ ਜਿੰਦਲ ਤੇ ਸਕੂਲ ਵਾਈਸ ਪ੍ਰਿੰਸੀਪਲ ਮੈਡਮ ਪੂਜਾ ਰਾਠੋਰ ਸਮੇਤ ਸਮੂਹ ਪ੍ਰਬੰਧਕਾਂ ਵੱਲੋਂ ਹਰਗੁਣ ਸਿੰਘ ਨੂੰ ਚੰਡੀਗੜ੍ਹ ਲਈ ਰਵਾਨਾ ਕੀਤਾ ਗਿਆ। ਉੱਥੇ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਸ੍ਰੀ ਪ੍ਰਗਟਸਰ ਬਰਨਾਲਾ ਵਿਖੇ ਸ਼ੁਕਰਾਨੇ ਦੀ ਅਰਦਾਸ ਕਰਵਾਈ ਗਈ।
ਇਸ ਮੌਕੇ ਵਾਈ.ਐਸ ਸਕੂਲ ਡਾਇਰੈਕਟਰ ਵਰੁਣ ਭਾਰਤੀ ਨੇ ਖੁਸ਼ੀ ਮਹਿਸੂਸ ਕਰਦੇ ਕਿਹਾ ਕਿ ਅੱਜ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਸਕੂਲ ਦਾ ਪਿਆਰਾ ਬੱਚਾ ਹਰਗੁਣ ਸਿੰਘ ਲੱਖਾਂ ਲੋਕਾਂ ਦੀ ਹਾਜ਼ਰੀ ਵਿੱਚ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਵੱਲੋਂ ਸਨਮਾਨਿਤ ਹੋਣ ਲਈ ਜਾ ਰਿਹਾ ਹੈ। ਉਨ੍ਹਾਂ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਦਾ ਧੰਨਵਾਦ ਕੀਤਾ। ਉੱਥੇ ਉਨ੍ਹਾਂ ਕਿਹਾ ਕਿ ਵਾਈ. ਐੱਸ ਸਕੂਲ ਚੰਗੀ ਸਿੱਖਿਆ,ਖੇਡਾਂ ਤੋਂ ਇਲਾਵਾ ਬੱਚਿਆਂ ਨੂੰ ਚੰਗਾ ਇਨਸਾਨ ਬਣਾਉਣ ਵਿੱਚ ਵੀ ਸਮਾਜ ਸੇਵੀ ਖੇਤਰ ਵਿੱਚ ਵੀ ਮਿਹਨਤ ਕਰ ਰਹੇ ਹਨ।
ਇਸ ਮੌਕੇ ਕੋਆਰਡੀਨੇਟਰ ਪੂਜਾ ਮਹਿਰਾ ਕਲਾਸ ਅਧਿਆਪਕ ਸੁਖਵੰਤ ਸਿੰਘ, ਜਤਿੰਦਰ ਸਿੰਘ, ਹਰਪ੍ਰੀਤ ਸਿੰਘ ਘੁੰਨਸ, ਰਾਜਵਿੰਦਰ ਸਿੰਘ ਰਾਜੂ ਤਪਾ, ਨਿਰਮਲ ਕੁਮਾਰ, ਪ੍ਰਦੀਪ ਕੁਮਾਰ ਸੁਨਾਮ, ਕਮਲਦੀਪ ਸਿੰਘ, ਲਖਬੀਰ ਸਿੰਘ ਚੀਮਾ, ਹੈਪੀ ਕੁਮਾਰ, ਲਵਪ੍ਰੀਤ ਸਿੰਘ, ਵਨੀਤ ਕੁਮਾਰ ਤੋਂ ਇਲਾਵਾ ਪਰਿਵਾਰਿਕ ਮੈਂਬਰ ਹਾਜ਼ਰ ਸਨ।