ਪਾਵਰਕਾਮ ਸ਼ਿਕਾਇਤ ਸੈਂਟਰ ਦੇ ਮੁਲਾਜ਼ਮਾਂ ਨੇ ਧਾਰਮਿਕ ਸਮਾਗਮ ਕਰਵਾਇਆ
ਪਾਵਰਕਾਮ ਸ਼ਿਕਾਇਤ ਸੈਂਟਰ ਦੇ ਮੁਲਾਜ਼ਮਾਂ ਨੇ ਇੱਕ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
Publish Date: Wed, 07 Jan 2026 04:48 PM (IST)
Updated Date: Wed, 07 Jan 2026 04:50 PM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਪਾਵਰਕਾਮ ਸ਼ਿਕਾਇਤ ਸੈਂਟਰ ਦੇ ਮੁਲਾਜ਼ਮਾਂ ਨੇ ਅਗਰਵਾਲ ਧਰਮਸ਼ਾਲਾ ਨਜ਼ਦੀਕ ਸਥਿਤ ਸ਼ਿਕਾਇਤ ਸੈਂਟਰ ਵਿਖੇ ਸਰਬੱਤ ਦੇ ਭਲੇ ਲਈ ਨਵੇਂ ਸਾਲ ਦੀ ਖੁਸ਼ੀ ’ਚ ਸਰਬ ਸਾਂਝਾ ਇੱਕ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ। ਜਿਸ ’ਚ ਨਜ਼ਦੀਕੀ ਦੁਕਾਨਦਾਰਾਂ ਤੇ ਟਰੈਕਟਰ ਯੂਨੀਅਨ ਦੇ ਨੁਮਾਇੰਦਿਆਂ ਨੇ ਸਹਿਯੋਗ ਕੀਤਾ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਦਯਾ ਸਿੰਘ ਰਾਗੀ ਜੱਥੇ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਤੇ ਗੁਰੂਆਂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਸਮਾਗਮ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਮਾਤਾ ਬਲਦੇਵ ਕੌਰ ਨੇ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਵਾਈ। ਭੋਗ ਉਪਰੰਤ ਲੰਗਰ ਅਤੁੱਟ ਵਰਤਿਆ। ਸਮਾਗਮ ਮੌਕੇ ਪ੍ਰਬੰਧਕਾਂ ਨੇ ਰਾਗੀ ਸਿੰਘਾਂ ਸਮੇਤ ਆਏ ਪਤਵੰਤਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐੱਸਡੀਓ ਰਾਮ ਸਿੰਘ ਤਪਾ, ਐੱਸਡੀਓ ਸੁਖਵਿੰਦਰ ਸਿੰਘ ਭੈਣੀ, ਜੇਈ ਪਰਗਟ ਸਿੰਘ, ਜੇਈ ਗਗਨਦੀਪ ਸਿੰਘ, ਰਵਿੰਦਰ ਸਿੰਘ, ਕੇਵਲ ਸਿੰਘ, ਸੁਖਪਾਲ ਸਿੰਘ, ਕੌਂਸਲਰ ਧਰਮਪਾਲ ਸ਼ਰਮਾ, ਨਾਰਾਇਣ ਸਿੰਘ ਪੰਧੇਰ, ਪੈਨਸ਼ਨਰ ਰੂਪ ਸਿੰਘ, ਨਵੀਨ ਮਿੱਤਲ, ਕਾਲਾ ਸਿੰਘ, ਸੁਖਚੈਨ ਦਾਸ, ਸੁਖਵਿੰਦਰ ਸਿੰਘ ਉੱਗੋਕੇ ਅਲਾਦੀਨ ਕਟਵਾਲ, ਮੱਖਣ ਸਿੰਘ ਆਦਿ ਤੋਂ ਇਲਾਵਾ ਸਮੂਹ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ’ਚ ਆਪਣੀ ਹਾਜ਼ਰੀ ਲਵਾਈ ਤੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।