ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕੀਤੀ ਇਕੱਤਰਤਾ
ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੀਤੀ ਇਕੱਤਰਤਾ,ਮੀਟਿੰਗ ’ਚ ਕੀਤੇ ਅਹਿਮ ਫੈਸਲੇ
Publish Date: Wed, 21 Jan 2026 05:45 PM (IST)
Updated Date: Wed, 21 Jan 2026 05:48 PM (IST)
ਤਪਾ ਮੰਡੀ : ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਕਾਈ ਤਪਾ ਦੀ ਮਹੀਨਾਵਾਰ ਮੀਟਿੰਗ ਚਾਨਣ ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਇਕਾਈ ਤਪਾ ਦੀ ਅਗਵਾਈ ਹੇਠ ਹੋਈ। ਸਭ ਤੋਂ ਪਹਿਲਾਂ ਮੌਜੂਦਾ ਕਾਰਜਕਾਰਨੀ ਕਮੇਟੀ ਦੀ ਦੋ ਸਾਲ ਦੀ ਮਿਆਦ ਪੂਰੀ ਹੋਣ ਉਪਰੰਤ ਮੀਤ ਪ੍ਰਧਾਨ ਸੁਖਦੇਵ ਸ਼ਰਮਾ ਨੇ ਤਪਾ ਇਕਾਈ ਦੀ ਕਾਰਜਕਾਰਨੀ ਕਮੇਟੀ ਦੀ ਕਾਰਗੁਜ਼ਾਰੀ ਅਤੇ ਸਰਗਰਮੀਆਂ ਬਾਰੇ ਲੇਖਾ ਜੋਖਾ ਪੇਸ਼ ਕੀਤਾ। ਇਸ ਤੋਂ ਬਾਅਦ ਕੈਸ਼ੀਅਰ ਅਛਰੂ ਰਾਮ ਨੇ ਇਕਾਈ ਤਪਾ ਦਾ ਫਾਈਨੈਂਸ਼ੀਅਲ ਲੇਖਾ ਜੋਖਾ ਪੇਸ਼ ਕੀਤਾ। ਦੇਵਰਾਜ ਗਰਗ ਨੇ ਜਨਮ ਦਿਨ ਵਧਾਈ ਪ੍ਰੋਗਰਾਮ ਅਧੀਨ ਸਥਾਪਤ ਫੰਡ ਦਾ ਲੇਖਾ ਜੋਖਾ ਪੇਸ਼ ਕੀਤਾ। ਇਸ ਤੋਂ ਬਾਅਦ ਸਾਰੇ ਹਾਊਸ ਵੱਲੋਂ ਪਹਿਲੀ ਕਾਰਜਕਾਰਨੀ ਕਮੇਟੀ ’ਚ ਹੀ ਆਪਣਾ ਪੂਰਨ ਵਿਸ਼ਵਾਸ਼ ਪ੍ਰਗਟ ਕੀਤਾ ਅਤੇ ਫਿਰ ਤੋਂ ਪਹਿਲੀ ਕਮੇਟੀ ਨੂੰ ਹੀ ਸਰਬ ਸੰਮਤੀ ਨਾਲ ਜ਼ਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਗਿਆ।
ਇਸ ਤੋਂ ਬਾਅਦ ਜਨਮ ਦਿਨ ਵਧਾਈ ਪ੍ਰੋਗਰਾਮ ਅਧੀਨ ਜਨਵਰੀ ਮਹੀਨੇ ਦੌਰਾਨ ਜਨਮ ਦਿਨ ਵਾਲੇ ਸਾਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਸਮੂਹ ਮੈਂਬਰਾਂ ਵੱਲੋਂ ਉਨ੍ਹਾਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੀਟਿੰਗ ’ਚ ਵੱਖ-ਵੱਖ ਪੈਨਸ਼ਨਰ ਸਾਥੀਆਂ ਪ੍ਰੇਮਨਾਥ, ਪਵਨ ਕੁਮਾਰ, ਜੋਗਿੰਦਰ ਨਾਥ, ਨਰਿੰਦਰ ਕੁਮਾਰ, ਬਸੰਤ ਕਾਲੀਆ ਨਾਰਾਇਣ ਦਾਸ ਅਤੇ ਸੋਹਨ ਲਾਲ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਜਥੇਬੰਦੀ ਵੱਲੋਂ ਚੱਲ ਰਹੇ ਸੰਘਰਸ਼ਾਂ ਅਤੇ ਸਰਗਰਮੀਆਂ ਬਾਰੇ ਜਾਣੂ ਕਰਵਾਇਆ ਅਤੇ ਆਪਣੀਆਂ ਮੰਗਾਂ ਪ੍ਰਤੀ ਇੱਕਜੁਟ ਰਹਿਣ ਲਈ ਪ੍ਰੇਰਿਆ। ਇਸ ਮੌਕੇ ਚਾਨਣ ਸਿੰਘ ਪ੍ਰਧਾਨ ਇਕਾਈ ਤਪਾ ਨੇ ਸਾਰੇ ਹਾਜ਼ਰ ਪੈਨਸ਼ਨਰ ਸਾਥੀਆਂ ਦਾ ਮੀਟਿੰਗ ’ਚ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਅੱਗੋਂ ਵੀ ਸਾਥੀਆਂ ਦੇ ਪੂਰਨ ਸਹਿਯੋਗ ਦੀ ਕਾਮਨਾ ਕੀਤੀ। ਇਸ ਮੀਟਿੰਗ ’ਚ ਸਕੱਤਰ ਭਾਰਤ ਭੂਸ਼ਣ, ਕੇਵਲ ਕ੍ਰਿਸ਼ਨ, ਸਰਜੀਤ ਸਿੰਘ,ਅਜਮੇਰ ਸਿੰਘ, ਪ੍ਰਕਾਸ਼ ਚੰਦ, ਪਰਸ਼ੋਤਮ ਦਾਸ, ਗੁਰਜਸ਼ਨ ਗੋਗੀ, ਜੋਰਾ ਸਿੰਘ, ਨਾਹਰ ਸਿੰਘ, ਦਰਸ਼ਨ ਸਿੰਘ, ਮੇਜਰ ਸਿੰਘ, ਸੁਰਿੰਦਰ ਕੁਮਾਰ, ਰਮੇਸ਼ਵਰ ਦਾਸ, ਗਲੋਦਰ ਖਾਨ, ਹਮੀਰ ਸਿੰਘ, ਹਰਪਾਲ ਕੌਰ, ਸ਼ਾਂਤੀ ਦੇਵੀ, ਕੁਲਵੰਤ ਕੌਰ ਅਤੇ ਪਿਆਰ ਕੌਰ ਆਦਿ ਹਾਜ਼ਰ ਸਨ।