ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਨੰਨੇ-ਮੁੰਨੇ ਵਿਦਿਆਰਥੀਆਂ ਨੇ ਲਿਟਲ ਸਟਾਰ ਇੰਗਲਿਸ਼ ਓਲੰਪਿਆਡ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Wed, 11 Feb 2026 03:59 PM (IST)
Updated Date: Wed, 11 Feb 2026 04:02 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰੀਆਭੱਟ ਇੰਟਰਨੈਸ਼ਨਲ ਸਕੂਲ ਬਰਨਾਲਾ ਲਈ ਇਹ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਸਿਲਵਰ ਜ਼ੋਨ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਲਿਟਲ ਸਟਾਰ ਇੰਗਲਿਸ਼ ਓਲੰਪੀਆਡ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਪ੍ਰਤਿਸ਼ਠਿਤ ਪ੍ਰੀਖਿਆ ’ਚ ਨਰਸਰੀ, ਐੱਲਕੇਜੀ ਅਤੇ ਯੂਕੇਜੀ ਦੇ ਵਿਦਿਆਰਥੀਆਂ ਨੇ ਪੂਰੇ ਆਤਮਵਿਸ਼ਵਾਸ, ਲਗਨ ਅਤੇ ਮਿਹਨਤ ਨਾਲ ਹਿੱਸਾ ਲਿਆ ਅਤੇ ਉੱਤਮ ਨਤੀਜੇ ਪ੍ਰਾਪਤ ਕੀਤੇ। ਇਹ ਓਲੰਪੀਆਡ ਪ੍ਰੀਖਿਆ ਵਿਦਿਆਰਥੀਆਂ ’ਚ ਅੰਗਰੇਜ਼ੀ ਭਾਸ਼ਾ ਦੇ ਗਿਆਨ, ਸਮਝਣ ਦੀ ਸਮਰਥਾ, ਸ਼ਬਦਾਵਲੀ ਅਤੇ ਭਾਸ਼ਾਈ ਹੁਨਰ ਨੂੰ ਵਿਕਸਤ ਕਰਨ ਲਈ ਕਰਵਾਈ ਜਾਂਦੀ ਹੈ। ਛੋਟੀ ਉਮਰ ’ਚ ਹੀ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੀ ਇਹ ਸਫਲਤਾ ਉਨ੍ਹਾਂ ਦੀ ਪ੍ਰਤਿਭਾ ਅਤੇ ਮਿਹਨਤ ਦਾ ਸਪੱਸ਼ਟ ਸਬੂਤ ਹੈ।