15 ਲੀਟਰ ਸ਼ਰਾਬ ਸਮੇਤ ਇੱਕ ਕਾਬੂ
15 ਲੀਟਰ ਸ਼ਰਾਬ ਸਮੇਤ ਇਕ ਕਾਬੂ
Publish Date: Wed, 21 Jan 2026 04:53 PM (IST)
Updated Date: Wed, 21 Jan 2026 04:54 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸ਼ਹਿਣਾ ਦੀ ਪੁਲਿਸ ਨੇ 15 ਲੀਟਰ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਜਗਸੀਰ ਸਿੰਘ ਉਰਫ ਜੱਗੀ ਪੁੱਤਰ ਮੱਖਣ ਸਿੰਘ ਵਾਸੀ ਪੱਤੀ ਗਿੱਲ ਕੋਠੇ ਸ਼ਹਿਣਾ ਆਪਣੇ ਘਰ ਨਾਜਾਇਜ਼ ਸ਼ਰਾਬ ਕਸੀਦ ਕਰ ਕੇ ਤੁਰ ਫਿਰ ਕੇ ਵੇਚਣ ਦਾ ਆਦੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਜਗਸੀਰ ਸਿੰਘ ਉਰਫ ਜੱਗੀ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ 15 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰਵਾਈ ਗਈ।