ਸੜਕ ਹਾਦਸੇ ’ਚ ਇੱਕ ਦੀ ਮੌਤ, ਕੇਸ ਦਰਜ
ਸੜਕ ਹਾਦਸੇ ’ਚ ਇਕ ਦੀ ਮੌਤ, ਕੇਸ ਦਰਜ
Publish Date: Wed, 11 Feb 2026 05:36 PM (IST)
Updated Date: Wed, 11 Feb 2026 05:38 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਪੀੜਤ ਦਰਸ਼ਨ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਛਾਪਾ ਨੇ ਬਿਆਨ ਲਿਖਵਾਇਆ ਕਿ 9 ਫਰਵਰੀ ਨੂੰ ਉਸ ਦਾ ਭਤੀਜਾ ਤਰਨਵੀਰ ਸਿੰਘ ਮੋਟਰਸਾਈਕਲ ’ਤੇ ਅਤੇ ਉਹ ਆਪਣੇ ਮੋਟਰਸਾਈਕਲ ਪਲਟੀਨਾ ’ਤੇ ਉਸ ਦੇ ਪਿੱਛੇ-ਪਿੱਛੇ ਪਿੰਡ ਕੁਤਬਾ ਤੋਂ ਸਹਿਬਾਜਪੁਰਾ ਪਿੰਡ ਵੱਲ ਪੁੱਜੇ ਤਾਂ ਸਾਡੇ ਸਾਹਮਣੇ ਇੱਕ ਮਿੰਨੀ ਬੱਸ ਪਿੰਡ ਸਹਿਬਾਜਪੁਰਾ ਤੋਂ ਬੜੀ ਤੇਜ਼ੀ ਤੇ ਲਾਪ੍ਰਵਾਹੀ ਨਾਲ ਆ ਰਹੀ ਸੀ, ਜਿਸ ਦੇ ਅਣਪਛਾਤੇ ਚਾਲਕ ਨੇ ਉਸ ਦੇ ਦੇਖਦੇ-ਦੇਖਦੇ ਹੋਏ ਉਸ ਦੇ ਭਤੀਜੇ ਤਰਨਵੀਰ ਸਿੰਘ ਦੇ ਮੋਟਰਸਾਈਕਲ ਨਾਲ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਜਿਸ ਕਰ ਕੇ ਉਸ ਦਾ ਭਤੀਜਾ ਤਰਨਵੀਰ ਸਿੰਘ ਮੋਟਰਸਾਈਕਲ ਤੋਂ ਬੜੀ ਜ਼ੋਰ ਨਾਲ ਸੜਕ ’ਤੇ ਡਿੱਗ ਪਿਆ, ਜਿਸ ਕਾਰਨ ਉਸ ਦੇ ਭਤੀਜੇ ਦੇ ਕਾਫੀ ਸੱਟਾਂ ਲੱਗੀਆਂ, ਜਿਸ ਕਾਰਨ ਉਸਦੇ ਭਤੀਜੇ ਦੀ ਮੌਤ ਹੋ ਗਈ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮਿੰਨੀ ਬੱਸ ਦੇ ਡਰਾਈਵਰ ਮੇਜਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਹਸਨਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।